ਕਰਤਾਰਪੁਰ ਲਾਂਘਾ ਪਾਕਿਸਤਾਨ ਦੇ ਅਧੀਨ ਹੋਣਾ ਕਾਂਗਰਸ ਦੀ ਗਲਤੀ: ਅਨਿਲ ਵਿਜ

11/09/2019 6:02:00 PM

ਅੰਬਾਲਾ—ਹਰਿਆਣਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਨਿਲ ਵਿਜ ਨੇ ਕਰਤਾਰਪੁਰ ਕੋਰੀਡੋਰ ਸ਼ਰਧਾਲੂਆਂ ਲਈ ਖੋਲੇ ਜਾਣ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਹੈ ਕਿ ਕੋਰੀਡੋਰ ਖੁੱਲਣਾ ਚੰਗੀ ਗੱਲ ਹੈ ਕਿਉਂਕਿ ਸ਼ਰਧਾਲੂ ਗੁਰੂ ਘਰ ਦੇ ਦਰਸ਼ਨ ਕਰ ਸਕਣਗੇ। ਸ਼੍ਰੀ ਵਿਜ ਨੇ ਇੱਥੇ ਇੱਕ ਬਿਆਨ 'ਚ ਕਿਹਾ ਹੈ ਕਿ ਵੈਸੇ ਤਾਂ ਜਦੋਂ ਹੱਦਬੰਦੀ ਕਮਿਸ਼ਨ ਬਣਿਆ ਸੀ ਤਾਂ ਉਸ ਸਮੇਂ ਦੀ ਗਲਤੀ ਹੋਈ ਹੈ। ਉਸ ਹੱਦਬੰਦੀ ਕਮਿਸ਼ਨ 'ਚ 4 ਮੈਂਬਰ ਕਾਂਗਰਸ ਦੇ ਸਨ, ਉਨ੍ਹਾਂ ਨੂੰ ਇਹ ਸੋਚ ਹੋਣੀ ਚਾਹੀਦੀ ਸੀ ਕਿ ਇੰਨਾ ਮਹੱਤਵਪੂਰਨ ਸਥਾਨ ਹੈ ਜੋ 4 ਕਿਲੋਮੀਟਰ ਦੂਰੀ 'ਤੇ ਹੈ ਉਸ ਧਾਰਮਿਕ ਸਥਾਨ ਨੂੰ ਹਿੰਦੋਸਤਾਨ 'ਚ ਲੈ ਲੈਣਾ ਚਾਹੀਦਾ ਸੀ ਕਿਉਂਕਿ ਸਿੱਖਾਂ ਨੂੰ ਉੱਥੇ ਕਾਫੀ ਮੁਸ਼ਕਿਲ ਨਾਲ ਜਾਣਾ ਪੈਂਦਾ ਸੀ। ਹੁਣ ਇਹ ਕੋਰੀਡੋਰ ਬਣ ਗਿਆ ਚੰਗੀ ਗੱਲ ਹੈ। ਪਾਕਿਸਤਾਨ ਦੁਆਰਾ ਕਰਤਾਰਪੁਰ ਕੋਰੀਡੋਰ ਮਾਮਲੇ 'ਚ ਵਾਰ-ਵਾਰ ਸ਼ਰਧਾਲੂਆਂ ਨੂੰ ਪਰੇਸ਼ਾਨ ਕਰਨ ਦੀ ਭੂਮਿਕਾ 'ਤੇ ਉਨ੍ਹਾਂ ਨੇ ਕਿਹਾ ਹੈ ਕਿ ਉਹ ਤਾਂ ਉਨ੍ਹਾਂ ਦੀ ਆਦਤ ਹੈ। ਉਸ ਨੇ ਇਹ ਕੋਰੀਡੋਰ ਕੋਈ ਸ਼ਰਧਾਲੂਆਂ ਲਈ ਨਹੀਂ ਖੋਲਿਆ, ਉਸ ਦੇ ਆਪਣੇ ਮਨਸੂਬੇ ਹਨ, ਜਿਸ ਦੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਈ ਵਾਰ ਇਸ਼ਾਰਾ ਕਰ ਚੁੱਕੇ ਹਨ।

ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਜਾਣ 'ਤੇ ਵਿਜ ਨੇ ਕਿਹਾ ਹੈ ਕਿ ਉਹ ਸ਼ਰਧਾਲੂਆਂ ਦੀ ਤਰ੍ਹਾ ਜਾ ਰਹੇ ਹਨ ਜਿਵੇਂ ਬਾਕੀ ਜਾ ਰਹੇ ਹਨ। ਸ਼ਰਧਾਲੂ ਦੇ ਤੌਰ 'ਤੇ ਜਾਣ ਕਾਰਨ ਉੱਥੇ ਉਨ੍ਹਾਂ ਇਮਰਾਨ ਖਾਨ ਸਮੇਤ ਕਿਸੇ ਨੂੰ ਵੀ ਮਿਲਣ ਨਹੀਂ ਦਿੱਤਾ ਜਾਵੇਗਾ। ਗਾਂਧੀ ਪਰਿਵਾਰ ਦੀ ਐੱਸ.ਪੀ.ਜੀ. ਸੁਰੱਖਿਆ ਹਟਾਏ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸਾਰਾ ਕੁਝ ਦੇਖਣ ਤੋਂ ਬਾਅਦ ਹੀ ਇਹ ਫੈਸਲਾ ਲਿਆ ਹੈ ਪਰ ਉਨ੍ਹਾਂ ਦੀ ਜ਼ੈੱਡ ਪਲੱਸ ਸੁਰੱਖਿਆ ਜਾਰੀ ਰਹੇਗੀ। ਕਾਂਗਰਸੀਆਂ ਵੱਲੋਂ ਇਸ ਦਾ ਵਿਰੋਧ ਕਰਨ 'ਤੇ ਵਿਜ ਨੇ ਕਿਹਾ ਹੈ ਕਿ ਜਦੋਂ ਰਾਹੁਲ ਗਾਂਧੀ ਵਿਦੇਸ਼ਾਂ 'ਚ ਜਾਂਦੇ ਹਨ ਤਾਂ ਕੋਈ ਖਤਰਾ ਨਹੀਂ ਹੁੰਦਾ ਕਿਉ।

ਮਹਾਰਾਸ਼ਟਰ 'ਚ ਹੁਣ ਤੱਕ ਕੋਈ ਵੀ ਸਰਕਾਰ ਨਾ ਬਣ ਸਕਣ 'ਤੇ ਵਿਜ ਨੇ ਕਿਹਾ ਹੈ ਕਿ ਉੱਥੇ ਸ਼ਿਵਸੈਨਾ ਨੂੰ ਭਾਜਪਾ ਦਾ ਸਾਥ ਦੇਣਾ ਚਾਹੀਦਾ ਹੈ। ਜੋ ਵੀ ਵੱਡਾ ਗਰੁੱਪ ਹੁੰਦਾ ਹੈ ਮੁੱਖ ਮੰਤਰੀ ਉਸ ਦਾ ਹੀ ਬਣਨਾ ਹੈ ਪਰ ਸ਼ਿਵਸੈਨਾ ਫੈਸਲਾ ਨਹੀਂ ਲੈ ਰਹੀ ਇਸ ਲਈ ਉੱਥੇ ਸਰਕਾਰ ਬਣਾਉਣ 'ਚ ਦੇਰੀ ਹੋ ਰਹੀ ਹੈ।


Iqbalkaur

Content Editor

Related News