ਕਰਣੀ ਸੈਨਾ ਦੇ ਪ੍ਰਧਾਨ ਦੇ ਕਤਲ ਕਾਰਨ ਰਾਜਸਥਾਨ 'ਚ ਅੱਜ ਬੰਦ ਦਾ ਐਲਾਨ, ਹਾਈ ਅਲਰਟ 'ਤੇ ਪੁਲਸ

Wednesday, Dec 06, 2023 - 10:40 AM (IST)

ਕਰਣੀ ਸੈਨਾ ਦੇ ਪ੍ਰਧਾਨ ਦੇ ਕਤਲ ਕਾਰਨ ਰਾਜਸਥਾਨ 'ਚ ਅੱਜ ਬੰਦ ਦਾ ਐਲਾਨ, ਹਾਈ ਅਲਰਟ 'ਤੇ ਪੁਲਸ

ਜੈਪੁਰ- ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਮਗਰੋਂ ਰਾਜਸਥਾਨ ਵਿਚ ਉਬਾਲ ਆ ਗਿਆ ਹੈ। ਸਨਸਨੀਖੇਜ਼ ਤਰੀਕੇ ਨਾਲ ਗੋਲੀ ਮਾਰ ਕੇ ਕਤਲ ਕੀਤੇ ਜਾਣ ਮਗਰੋਂ ਰਾਜਸਥਾਨ ਵਿਚ ਨਾ ਸਿਰਫ਼ ਲੋਕ ਸਹਿਮੇ ਹੋਏ ਹਨ ਸਗੋਂ ਕਿ ਪੁਲਸ ਮਹਿਕਮੇ 'ਚ ਵੀ ਹੜਕੰਪ ਮਚਿਆ ਹੋਇਆ ਹੈ। ਇਸ ਗੋਲੀਕਾਂਡ ਮਗਰੋਂ ਕਰਣੀ ਸੈਨਾ ਨੇ ਰਾਜਸਥਾਨ 'ਚ ਬੰਦ ਦਾ ਐਲਾਨ ਕੀਤਾ ਹੈ। ਕਤਲ ਦੇ ਵਿਰੋਧ 'ਚ ਅੱਜ ਯਾਨੀ ਕਿ ਬੁੱਧਵਾਰ ਨੂੰ ਬਾਜ਼ਾਰ ਬੰਦ ਰਹਿਣਗੇ। ਵਪਾਰੀਆਂ ਨੇ ਬੰਦ ਦਾ ਸਮਰਥਨ ਕੀਤਾ ਹੈ। ਓਧਰ ਪੁਲਸ ਮਹਿਕਮੇ ਨੇ ਨਾ ਸਿਰਫ ਜੈਪੁਰ ਵਿਚ ਸਗੋਂ ਸੂਬੇ 'ਚ ਅਲਰਟ ਜਾਰੀ ਕਰ ਦਿੱਤਾ ਹੈ। ਪੁਲਸ ਨੂੰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਚੌਕਸ ਰਹਿਣ ਨੂੰ ਕਿਹਾ ਹੈ। 

ਇਹ ਵੀ ਪੜ੍ਹੋ- ਜੈਪੁਰ 'ਚ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦਾ ਗੋਲੀਆਂ ਮਾਰ ਕੇ ਕਤਲ

ਇੰਝ ਹੋਇਆ ਸੀ ਕਤਲਕਾਂਡ

ਦੱਸਣਯੋਗ ਹੈ ਕਿ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਚ ਅਣਪਛਾਤੇ ਲੋਕਾਂ ਨੇ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਹਮਲਾਵਰ ਕਰਣੀ ਸੈਨਾ ਦੇ ਪ੍ਰਧਾਨ ਨੂੰ ਮਿਲਣ ਦੇ ਬਹਾਨੇ ਆਏ ਸਨ। ਗੱਲਬਾਤ ਕੀਤੀ ਜਾ ਰਹੀ ਸੀ। ਸੁਖਦੇਵ ਸੋਫੇ 'ਤੇ ਬੈਠ ਕੇ ਮੋਬਾਇਲ 'ਚ ਕੁਝ ਵੇਖ ਰਹੇ ਸਨ, ਤਾਂ ਮਿਲਣ ਦੇ ਬਹਾਨੇ ਤੋਂ ਆਏ ਦੋਹਾਂ ਹਮਲਾਵਰਾਂ ਨੇ ਗੋਲੀਆਂ ਵਰ੍ਹਾਂ ਦਿੱਤੀਆਂ ਅਤੇ 17 ਰਾਊਂਡ ਫਾਇਰ ਕੀਤੇ। ਜਿਸ ਸ਼ਖ਼ਸ ਜ਼ਰੀਏ ਮਿਲਣ ਲਈ ਹਮਲਾਵਰ ਆਏ ਸਨ, ਉਸ ਦੀ ਵੀ ਗੋਲੀ ਲੱਗਣ ਨਾਲ ਮੌਤ ਹੋ ਗਈ। 

PunjabKesari

ਇਹ ਵੀ ਪੜ੍ਹੋ- ਵੱਡੀ ਖ਼ਬਰ: ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗਿਰੋਹ ਨੇ ਲਈ ਕਰਣੀ ਸੈਨਾ ਪ੍ਰਧਾਨ ਦੇ ਕਤਲ ਦੀ ਜ਼ਿੰਮੇਵਾਰੀ

ਸੁਰੱਖਿਆ ਲਈ ਚਿੰਤਾ 'ਚ ਵਪਾਰੀ, ਕਈਆਂ ਨੇ ਕੀਤਾ ਬੰਦ ਦਾ ਸਮਰਥਨ

ਇਸ ਕਤਲਕਾਂਡ ਤੋਂ ਰਾਜਸਥਾਨ ਵਿਚ ਉਬਾਲ ਆ ਗਿਆ ਹੈ। ਕਰਣੀ ਸੈਨਾ ਨੇ ਰਾਜਸਥਾਨ ਵਿਚ ਬੰਦ ਦਾ ਕਾਲ ਦਿੱਤੀ ਹੈ। ਬੁੱਧਵਾਰ ਨੂੰ ਇਸ ਬੰਦ ਲਈ ਕਈ ਸੰਗਠਨਾਂ ਅਤੇ ਵਪਾਰੀਆਂ ਨੇ ਸਮਰਥਨ ਦਾ ਐਲਾਨ ਕੀਤਾ ਹੈ। ਉੱਥੇ ਹੀ ਵਪਾਰੀਆਂ ਨੇ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ। ਵਪਾਰੀਆਂ ਨੇ ਕਿਹਾ ਕਿ ਸਾਨੂੰ ਸੁਰੱਖਿਆ ਦਿੱਤੀ ਜਾਵੇ।

ਇਹ ਵੀ ਪੜ੍ਹੋ- ਬਿਨਾਂ ਹੱਥਾਂ ਦੇ ਜਨਮੀ 32 ਸਾਲ ਦੀ ਥਾਮਸ ਦਾ ਸੁਫ਼ਨਾ ਹੋਇਆ ਪੂਰਾ, ਨਹੀਂ ਸੰਭਾਲੀ ਜਾਂਦੀ ਖ਼ੁਸ਼ੀ

ਸੂਬਾਈ ਪੁਲਸ ਹਾਈ ਅਲਰਟ 'ਤੇ

ਬੰਦ ਦੀ ਕਾਲ ਮਗਰੋਂ ਪੂਰੇ ਸੂਬੇ ਦੀ ਪੁਲਸ ਨੂੰ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਆਈ. ਜੀ. ਗੌਰਵ ਸ਼੍ਰੀਵਾਸਤਵ ਨੇ ਨਿਰਦੇਸ਼ ਦਿੱਤੇ ਹਨ ਕਿ ਪੂਰੇ ਸੂਬੇ ਵਿਚ ਇੰਟੈਲੀਜੈਂਸ ਸਿਸਟਮ ਨੂੰ ਅਲਰਟ 'ਤੇ ਰੱਖਿਆ ਗਿਆ ਹੈ, ਕਿਉਂਕਿ ਸੂਬੇ ਦੀ ਕਾਨੂੰਨ  ਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News