ਵੋਟਰਾਂ ਪ੍ਰਤੀ ਗੁੱਸਾ ਪ੍ਰਗਟ ਕਰਨ ''ਤੇ ਵਿਵਾਦਾਂ ''ਚ ਘਿਰੇ ਕਰਨਾਟਕ ਦੇ ਮੰਤਰੀ

Sunday, Jun 09, 2019 - 12:25 AM (IST)

ਵੋਟਰਾਂ ਪ੍ਰਤੀ ਗੁੱਸਾ ਪ੍ਰਗਟ ਕਰਨ ''ਤੇ ਵਿਵਾਦਾਂ ''ਚ ਘਿਰੇ ਕਰਨਾਟਕ ਦੇ ਮੰਤਰੀ

ਬੇਂਗਲੁਰੂ: ਕਰਨਾਟਕ ਦੇ ਟਰਾਂਸਪੋਰਟ ਮੰਤਰੀ ਡੀ. ਸੀ. ਥਮੰਨਾ ਨੇ ਮੰਡੂਆ ਲੋਕ ਸਭਾ ਹਲਕੇ ਅਧੀਨ ਆਉਂਦੇ ਮਦੁਰਤਾਲੁਕ ਦੇ ਵੋਟਰਾਂ ਪ੍ਰਤੀ ਗੁੱਸਾ ਪ੍ਰਗਟ ਕਰ ਕੇ ਇਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਅਸਲ 'ਚ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਦੇ ਬੇਟੇ ਤੇ ਜਨਤਾ ਦਲ (ਐੱਸ) ਦੇ ਉਮੀਦਵਾਰ ਨਿਖਿਲ ਇਸ ਸੀਟ ਤੋਂ ਚੋਣ ਹਾਰ ਗਏ ਸਨ। ਮੰਤਰੀ ਦਾ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ 'ਚ ਉਹ ਲੋਕਾਂ ਪ੍ਰਤੀ ਗੁੱਸੇ ਵਾਲੀ ਭਾਸ਼ਾ ਵਰਤ ਰਹੇ ਹਨ। ਉਹ ਸ਼ੁੱਕਰਵਾਰ ਨੂੰ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ-ਪੱਥਰ ਰੱਖਣ ਗਏ ਸਨ। ਜਦੋਂ ਕੁਝ ਲੋਕਾਂ ਨੇ ਉਨ੍ਹਾਂ ਨੂੰ ਜਨਤਕ ਕੰਮ ਕਰਨ ਦੀ ਬੇਨਤੀ ਕੀਤੀ ਤਾਂ ਉਨ੍ਹਾਂ ਗੁੱਸੇ ਵਿਚ ਕਿਹਾ ਕਿ ਤੁਸੀਂ ਇਥੇ ਵਿਖਾਵਾ ਕਰਨ ਆਏ ਹੋ। ਕੀ ਤੁਹਾਨੂੰ ਸ਼ਰਮ ਨਹੀਂ ਆਉਂਦੀ? ਮੈਂ ਤਾਂ ਪਹਿਲਾਂ ਵੀ ਇਥੇ ਬਹੁਤ ਕੰਮ ਕਰਵਾ ਚੁੱਕਾ ਹਾਂ। ਕੀ ਤੁਹਾਨੂੰ ਉਹ ਯਾਦ ਨਹੀਂ? ਹੁਣ ਤੁਸੀਂ ਮੇਰੇ ਨਾਲ ਗੱਲਾਂ ਕਰਨ ਆ ਗਏ ਹੋ।


Related News