ਪਲਾਸਟਿਕ ਦੇ ਚਾਵਲਾਂ ਨਾਲ ਜੁੜੀ ਅਫਵਾਹ ਕਰਨਾਟਕ ਦੇ ਮੰਤਰੀ ਨੇ ਕੀਤੀ ਖਾਰਜ਼
Sunday, Jun 11, 2017 - 06:07 PM (IST)

ਮੰਗਲੁਰੂ— ਬਾਜ਼ਾਰ 'ਚ ਪਲਾਸਟਿਕ ਦੇ ਚਾਵਲ ਅਤੇ ਨਕਲੀ ਅੰਡੇ ਮੌਜੂਦ ਹੋਣ ਦੀਆਂ ਖਬਰਾਂ ਨੂੰ ਅਫਵਾਹ ਦੱਸ ਕੇ ਖਾਰਜ਼ ਕਰਦੇ ਹੋਏ ਕਰਨਾਟਕ ਖਾਦ ਅਤੇ ਸਿਵਲ ਸਪਲਾਈ ਮੰਤਰੀ ਯੂ.ਟੀ ਖਾਦਰ ਨੇ ਕਿਹਾ ਕਿ ਰਾਜ 'ਚ ਅਜਿਹਾ ਕੋਈ ਵੀ ਮਾਮਲਾ ਦਰਜ ਨਹੀਂ ਕਰਵਾਇਆ ਗਿਆ ਹੈ। ਉਨ੍ਹਾਂ ਨੇ ਸ਼ਨੀਵਾਰ ਕਿਹਾ ਕਿ ਅਜਿਹੀ ਆਧਾਰਹੀਣ ਖਬਰਾਂ ਸੁਣ ਕੇ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਸਵਾਰਥ ਦੇ ਚੱਲਦੇ ਕੁਝ ਲੋਕ ਹੁਣ ਤੱਕ ਸਫਲਤਾਪੂਰਵਕ ਸਥਾਪਤ ਕੀਤੀ ਜਾ ਰਹੀ ਰਾਜ ਸਰਕਾਰ ਦੀ ਅਨਾਜ ਸਕੀਮ ਯੋਜਨਾ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਜਾਂਚ ਦਾ ਆਦੇਸ਼ ਦੇ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਨਾਜ ਸਕੀਮ ਯੋਜਨਾ ਤਹਿਤ ਭਾਰਤੀ ਖਾਦ ਨਿਗਮ ਦੇ ਜ਼ਰੀਏ ਚਾਵਲ ਵੰਡੇ ਜਾ ਰਹੇ ਹਨ ਅਤੇ ਹਰ ਮਹੀਨੇ 2.77 ਲੱਖ ਮੀਟ੍ਰਿਕ ਟਨ ਚਾਵਲ ਦੀ ਜ਼ਰੂਰਤ ਹੈ।
ਉਨ੍ਹਾਂ ਨੇ ਕਿਹਾ ਕਿ ਇਕ ਅੰਡੇ ਦੀ ਕੀਮਤ ਪੰਜ ਰੁਪਏ ਹੈ ਜਦਕਿ ਉਸ ਦੇ ਪਲਾਸਟਿਕ ਪ੍ਰਤੀਰੂਪ ਦੀ ਕੀਮਤ ਘੱਟ ਤੋਂ ਘੱਟ 100 ਰੁਪਏ ਹੋਵੇਗੀ। ਇਸ ਵਿਚਕਾਰ ਫਾਊਂਡੇਸ਼ਨ ਆਫ ਇੰਡੀਅਨ ਰੇਸ਼ਨਲਿਸਟ ਅਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਨਾਇਕ ਨੇ ਪ੍ਰੈਸ 'ਚ ਜਾਰੀ ਲੇਖ ਜ਼ਰੀਏ ਕੁਝ ਅਜਿਹੇ ਹੀ ਵਿਚਾਰ ਵਿਅਕਤ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਅਫਵਾਹਾਂ 'ਆਰਗੈਨਿਕ ਯੋਗਾ ਲਾਬੀ' ਫੈਲਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਚੰਗੀ ਗੁਣਵੱਤਾ ਦੇ ਚਾਵਲ 40 ਰੁਪਏ ਕਿਲੋ ਵਿਕਦੇ ਹਨ ਜਦਕਿ ਪਲਾਸਟਿ ਦੇ ਚਾਵਲਾਂ ਦੀ ਕੀਮਤ 120 ਰੁਪਏ ਕਿਲੋ ਹੈ। ਇਸ ਦੇ ਇਲਾਵਾ ਲੇਬਰ, ਰਹਿੰਦ ਅਤੇ ਨਿਰਮਾਣ ਨਾਲ ਜੁੜੇ ਹੋਰ ਕਾਰਕ ਵੀ ਹਨ। ਇਨ੍ਹਾਂ ਨੂੰ ਜੋੜ ਦਿੱਤਾ ਜਾਵੇ ਤਾਂ ਤੁਹਾਨੂੰ ਹੈਰਾਨੀ ਹੋਵੇਗੀ ਕਿ ਆਖ਼ਰ ਕੋਈ ਪਲਾਸਟਿਕ ਦੇ ਚਾਵਲ ਬਣਾ ਕੇ ਲਾਭ ਕਮਾਉਣ ਦੀ ਕੋਸ਼ਿਸ਼ ਕਿਉਂ ਕਰੇਗਾ? ਅਜਿਹੇ 'ਚ ਕੋਈ ਵੀ ਉਨ੍ਹਾਂ ਨੂੰ ਪ੍ਰਭਾਸ਼ਿਤ ਕੱਚੇ ਮਾਲੇ ਤੋਂ ਭਾਰੀ ਲੇਬਰ ਵਾਲੀ ਪ੍ਰਕ੍ਰਿਆ ਦੇ ਜ਼ਰੀਏ ਬਣਾ ਕੇ ਲਾਭ ਕਮਾਉਣ ਦੀ ਉਮੀਦ ਨਹੀਂ ਕਰ ਸਕਦਾ।