PM ਮੋਦੀ ਬੋਲੇ- ਕਰਨਾਟਕ ਵਿਕਾਸ ਦਾ 'ਪਾਵਰਹਾਊਸ' ਹੈ
Monday, Mar 13, 2023 - 01:56 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਕਰਨਾਟਕ ਵਿਕਾਸ ਦਾ 'ਪਾਵਰਹਾਊਸ' ਹੈ ਅਤੇ ਕਈ ਖੇਤਰਾਂ 'ਚ ਦੇਸ਼ ਲਈ ਯੋਗਦਾਨ ਦੇ ਰਿਹਾ ਹੈ। ਚੁਣਾਵੀ ਸੂਬੇ ਕਰਨਾਟਕ ਦਾ ਦੌਰਾ ਕਰਨ ਦੇ ਇਕ ਦਿਨ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਇਹ ਗੱਲ ਆਖੀ। ਕਰਨਾਟਕ ਦੇ ਮਾਂਡਯਾ ਦੀ ਆਪਣੀ ਯਾਤਰਾ ਦੀਆਂ ਕੁਝ ਝਲਕੀਆਂ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਂਡਯਾ ਅਦਭੁੱਤ ਹੈ ਅਤੇ ਲੋਕਾਂ ਨੇ ਉਨ੍ਹਾਂ ਨੇ ਜੋ ਪਿਆਰ ਦਿੱਤਾ, ਉਸ ਨੂੰ ਉਹ ਹਮੇਸ਼ਾ ਸੰਜੋਕੇ ਰੱਖਣਗੇ।
ਇਹ ਵੀ ਪੜ੍ਹੋ- 118 ਕਿ.ਮੀ. ਲੰਬਾ ਹਾਈਵੇਅ ਤੇ 75 ਮਿੰਟ ਦਾ ਸਫ਼ਰ, ਬੈਂਗਲੁਰੂ-ਮੈਸੂਰ ਐਕਸਪ੍ਰੈੱਸਵੇਅ ਦਾ PM ਮੋਦੀ ਨੇ ਕੀਤਾ ਉਦਘਾਟਨ
ਇਕ ਨਾਗਰਿਕ ਦੇ ਟਵੀਟ ਦੇ ਜਵਾਬ 'ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਰਨਾਟਕ ਵਿਕਾਸ ਦਾ ਇਕ ਪਾਵਰਹਾਊਸ ਹੈ, ਜੋ ਕਈ ਖੇਤਰਾਂ 'ਚ ਰਾਸ਼ਟਰ ਲਈ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਹਾਨ ਸੂਬੇ ਦੇ ਲੋਕਾਂ ਦੀ ਸੇਵਾ ਕਰਨਾ ਸਨਮਾਨ ਦੀ ਗੱਲ ਹੈ।
ਇਹ ਵੀ ਪੜ੍ਹੋ- ਕਾਂਗਰਸ ਮੇਰੀ ਕਬਰ ਪੁੱਟਣ ਦੇ ਸੁਫ਼ਨੇ ਵੇਖ ਰਹੀ ਤੇ ਮੈਂ ਕਰਨਾਟਕ ਦੇ ਵਿਕਾਸ ਦੇ ਸੁਫ਼ਨਿਆਂ 'ਚ ਰੁੱਝਿਆ: PM ਮੋਦੀ
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਦੱਖਣ ਦੇ ਇਸ ਸੂਬੇ ਦੀ ਯਾਤਰਾ ਦੌਰਾਨ ਪੁਰਾਣੇ ਮੈਸੂਰ ਖੇਤਰ ਦੇ ਮਾਂਡਯਾ ਅਤੇ ਉੱਤਰੀ ਕਰਨਾਟਕ ਦੇ ਧਾਰਵਾੜ 'ਚ ਜਨਸਭਾਵਾਂ ਨੂੰ ਸੰਬੋਧਿਤ ਕੀਤਾ ਸੀ। ਉਨ੍ਹਾਂ ਕਰੀਬ 16,000 ਕਰੋੜ ਰੁਪਏ ਦੀ ਬੈਂਗਲੁਰੂ-ਮੈਸੂਰ ਐਕਸਪ੍ਰੈੱਸਵੇਅ ਪ੍ਰਾਜੈਕਟ ਸਮੇਤ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਕਰਨਾਟਕ ਵਿਚ ਮਈ ਮਹੀਨੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ।