ਕਰਨਾਟਕ ਅਤੇ ਗੋਆ ''ਚ ਸੱਤਾ ਦੀ ਦੁਰਵਰਤੋਂ: ਮਾਇਆਵਤੀ

Thursday, Jul 11, 2019 - 12:20 PM (IST)

ਕਰਨਾਟਕ ਅਤੇ ਗੋਆ ''ਚ ਸੱਤਾ ਦੀ ਦੁਰਵਰਤੋਂ: ਮਾਇਆਵਤੀ

ਨਵੀਂ ਦਿੱਲੀ—ਕਰਨਾਟਕ ਅਤੇ ਗੋਆ 'ਚ ਤੇਜ਼ੀ ਨਾਲ ਬਦਲ ਰਹੇ ਰਾਜਨੀਤਿਕ ਸਮੀਕਰਨ 'ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਮੁੱਦੇ 'ਤੇ ਮੋਦੀ ਸਰਕਾਰ ਨੂੰ ਵਿਰੋਧੀ ਧਿਰ ਘੇਰ ਰਹੀ ਹੈ। ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪ੍ਰੀਮੋ ਮਾਇਆਵਤੀ ਨੇ ਅੱਜ ਭਾਵ ਵੀਰਵਾਰ ਨੂੰ ਭਾਜਪਾ 'ਤੇ ਪੈਸੇ ਦੀ ਤਾਕਤ ਨਾਲ ਵਿਧਾਇਕਾਂ ਨੂੰ ਤੋੜਨ ਦਾ ਦੋਸ਼ ਲਗਾਇਆ ਹੈ। ਮਾਇਆਵਤੀ ਨੇ ਇਸ ਨਾਲ ਨਿਪਟਣ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ।

PunjabKesari

ਟਵਿੱਟਰ 'ਤੇ ਮਾਇਆਵਤੀ ਨੇ ਲਿਖਿਆ ਹੈ, '' ਭਾਜਪਾ ਇੱਕ ਵਾਰ ਫਿਰ ਕਰਨਾਟਕ ਅਤੇ ਗੋਆ 'ਚ ਜਿਸ ਤਰ੍ਹਾਂ ਪੈਸੇ ਦੀ ਤਾਕਤ ਨਾਲ ਅਤੇ ਸੱਤਾ ਦੀ ਦੁਰਵਰਤੋਂ ਕਰਕੇ ਵਿਧਾਇਕਾਂ ਨੂੰ ਤੋੜਨ ਦਾ ਕੰਮ ਕਰ ਰਹੀ ਹੈ। ਇਹ ਦੇਸ਼ ਦੇ ਲੋਕਤੰਤਰ ਲਈ ਕਲੰਕਿਤ ਕਰਨ ਵਾਲਾ ਹੈ। ਵੈਸੇ ਹੁਣ ਸਮਾਂ ਆ ਗਿਆ ਹੈ ਜਦੋਂ ਦਲ ਬਦਲ ਕਰਨ ਵਾਲਿਆਂ ਦੀ ਮੈਂਬਰਸ਼ਿਪ ਖਤਮ ਕਰਨ ਵਾਲਾ ਕਾਨੂੰਨ ਦੇਸ਼ 'ਚ ਸਖਤ ਬਣੇ। 

ਦੱਸ ਦੇਈਏ ਕਿ ਅੱਜ ਸੰਸਦ ਭਵਨ ਦੇ ਬਾਹਰ ਕਰਨਾਟਕ ਅਤੇ ਗੋਆ ਦੇ ਮੁੱਦਿਆ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ, ਸੋਨੀਆ ਗਾਂਧੀ ਸਮੇਤ ਕਾਂਗਰਸ ਦੇ ਸੰਸਦ ਮੈਂਬਰ ਧਰਨੇ 'ਤੇ ਬੈਠ ਕੇ ਭਾਜਪਾ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ।


author

Iqbalkaur

Content Editor

Related News