ਕਰਨਾਟਕ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ PM ਮੋਦੀ ''ਤੇ ਵਿੰਨ੍ਹਿਆ ਨਿਸ਼ਾਨਾ
Monday, May 01, 2023 - 03:23 PM (IST)
ਕਰਨਾਟਕ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਕਰਨਾਟਕ ਚੋਣਾਂ ਉਨ੍ਹਾਂ ਬਾਰੇ ਨਹੀਂ ਹਨ। ਰਾਹੁਲ ਨੇ ਇਹ ਗੱਲ ਪ੍ਰਧਾਨ ਮੰਤਰੀ ਦੇ ਇਸ ਦੋਸ਼ ਨੂੰ ਲੈ ਕੇ ਆਖੀ ਕਿ ਕਾਂਗਰਸ ਵਲੋਂ ਉਨ੍ਹਾਂ ਨੂੰ 91 ਵਾਰ ਅਪਸ਼ਬਦ ਆਖੇ ਗਏ। ਰਾਹੁਲ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੇ ਬਾਰੇ ਗੱਲ ਕਰਨ ਦੇ ਬਦਲੇ ਕਰਨਾਟਕ 'ਚ ਭਾਜਪਾ ਪਾਰਟੀ ਦੀ ਸਰਕਾਰ ਦੇ ਕੰਮ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਚਰਚਾ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ- ਕਸ਼ਮੀਰ 'ਚ ਦਿਨੋਂ-ਦਿਨ ਵੱਧ ਰਹੀ ਸੈਲਾਨੀਆਂ ਦੀ ਗਿਣਤੀ, ਬਣ ਰਿਹੈ ਲੋਕਾਂ ਦਾ ਪਸੰਦੀਦਾ ਸਥਾਨ
ਇੱਥੇ ਤੁਮਾਕੁਰੂ ਜ਼ਿਲ੍ਹੇ 'ਚ ਇਕ ਚੋਣ ਸਭਾ ਨੂੰ ਸੰਬੋਧਿਤ ਕਰਦਿਆਂ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਰਨਾਟਕ ਵਿਚ ਚੋਣ ਪ੍ਰਚਾਰ ਕਰਨ ਲਈ ਆਉਂਦੇ ਹਨ ਪਰ ਕਰਨਾਟਕ ਬਾਰੇ ਨਹੀਂ ਬੋਲਦੇ, ਤੁਸੀਂ ਆਪਣੇ ਬਾਰੇ ਬੋਲਦੇ ਹੋ। ਤੁਹਾਨੂੰ ਦੱਸਦਾ ਚਾਹੀਦਾ ਹੈ ਕਿ ਪਿਛਲੇ ਤਿੰਨ ਸਾਲ 'ਚ ਤੁਸੀਂ ਕਰਨਾਟਕ 'ਚ ਕੀ ਕੀਤਾ? ਤੁਹਾਨੂੰ ਆਪਣੇ ਭਾਸ਼ਣਾਂ 'ਚ ਦੱਸਣਾ ਚਾਹੀਦਾ ਹੈ ਕਿ ਤੁਸੀਂ ਅਗਲੇ 5 ਸਾਲਾਂ ਵਿਚ ਕੀ ਕਰੋਗੇ, ਤੁਸੀਂ ਨੌਜਵਾਨਾਂ, ਸਿੱਖਿਆ, ਸਿਹਤ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਲਈ ਕੀ ਕਰੋਗੇ?
ਇਹ ਵੀ ਪੜ੍ਹੋ- ਲੁਧਿਆਣਾ ਗੈਸ ਲੀਕ ਮਾਮਲੇ ਨੂੰ ਲੈ ਕੇ PM ਮੋਦੀ ਦਾ ਵੱਡਾ ਐਲਾਨ
ਰਾਹੁਲ ਨੇ ਅੱਗੇ ਕਿਹਾ ਕਿ ਇਹ ਚੋਣ ਤੁਹਾਡੇ ਬਾਰੇ ਨਹੀਂ ਹੈ। ਇਹ ਕਰਨਾਟਕ ਦੇ ਲੋਕਾਂ ਅਤੇ ਉਨ੍ਹਾ ਦੇ ਭਵਿੱਖ ਨੂੰ ਲੈ ਕੇ ਹੈ। ਤੁਸੀਂ ਕਹਿੰਦੇ ਹੋ ਕਿ ਕਾਂਗਰਸ ਨੇ ਤੁਹਾਡੇ ਨਾਲ 91 ਵਾਰ ਮਾੜਾ ਵਤੀਰਾ ਕੀਤਾ ਪਰ ਤੁਸੀਂ ਇਸ 'ਤੇ ਕੋਈ ਚਰਚਾ ਨਹੀਂ ਕਿ ਕੀ ਕਰਨਾਟਕ ਲਈ ਤੁਸੀਂ ਕੀ ਕੀਤਾ? ਤੁਸੀਂ ਆਪਣੇ ਅਗਲੇ ਭਾਸ਼ਣ ਵਿਚ ਇਹ ਦੱਸੋ ਕਿ ਤੁਸੀਂ ਕਰਨਾਟਕ ਲਈ ਕੀ ਕੀਤਾ ਅਤੇ ਅਗਲੇ 5 ਸਾਲਾਂ 'ਚ ਤੁਸੀਂ ਕੀ ਕਰੋਗੇ?