ਕਰਨਾਟਕ ਨੇ ਹਰ ਐਤਵਾਰ ਨੂੰ ਪੂਰੀ ਤਰ੍ਹਾਂ ਤਾਲਾਬੰਦੀ ਰੱਖਣ ਦਾ ਹੁਕਮ ਕੀਤਾ ਜਾਰੀ

06/28/2020 12:08:58 AM

ਬੈਂਗਲੁਰੂ- ਕਰਨਾਟਕ ਸਰਕਾਰ ਨੇ ਸੂਬੇ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਣ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਹਰੇਕ ਐਤਵਾਰ ਨੂੰ ਪੂਰੀ ਤਾਲਾਬੰਦੀ ਸਣੇ ਕਈ ਫੈਸਲੇ ਕੀਤੇ ਹਨ। 
ਐਤਵਾਰ ਨੂੰ ਪੂਰਾ ਲਾਕਡਾਊਨ ਲਾਗੂ ਕਰਨ ਦਾ ਫੈਸਲਾ 5 ਜੁਲਾਈ ਤੋਂ ਲਾਗੂ ਹੋਵੇਗਾ। ਅਧਿਕਾਰਕ ਜਾਣਕਾਰੀ ਮੁਤਾਬਕ ਸਰਕਾਰ ਨੇ ਸੋਮਵਾਰ ਦੀ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਹੈ। ਸੂਬੇ ਵਿਚ ਕੋਵਿਡ-19 ਮਰੀਜ਼ਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਸਖਤ ਲਾਕਡਾਊਨ ਮੰਗ ਵਿਚਕਾਰ ਮੁੱਖ ਮੰਤਰੀ ਯੇਦੁਯੁਰੱਪਾ ਦੀ ਪ੍ਰਧਾਨਗੀ ਹੇਠ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਹੋਈ ਬੈਠਕ ਵਿਚ ਇਹ ਫੈਸਲਾ ਲਿਆ ਗਿਆ। 
ਇਸ ਵਿਚ ਕਿਹਾ ਗਿਆ,"5 ਜੁਲਾਈ 2020 ਤੋਂ ਹਰ ਐਤਵਾਰ ਨੂੰ ਪੂਰਾ ਲਾਕਡਾਊਨ ਹੋਵੇਗਾ। ਇਸ ਦਿਨ ਜ਼ਰੂਰੀ ਸੇਵਾਵਾਂ ਅਤੇ ਸਪਲਾਈ ਦੇ ਇਲਾਵਾ ਕਿਸੇ ਹੋਰ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।"
 
10 ਜੁਲਾਈ ਤੋਂ ਦੂਜੇ ਅਤੇ ਚੌਥੇ ਸ਼ਨੀਵਾਰ ਦੀ ਥਾਂ ਹਰ ਸ਼ਨੀਵਾਰ ਨੂੰ ਸਾਰੇ ਸਰਕਾਰੀ ਦਫਤਰ ਬੰਦ ਰਹਿਣਗੇ। ਬਿਆਨ ਵਿਚ ਕਿਹਾ ਗਿਆ ਹੈ ਕਿ ਬੈਂਗਲੁਰੂ ਮਹਾਨਗਰਪਾਲਿਕਾ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਸਬਜ਼ੀਆਂ ਦੇ ਥੋਕ ਬਾਜ਼ਾਰ ਦਾ ਪ੍ਰਬੰਧ ਕਰਨ ਤਾਂ ਕਿ ਸ਼ਹਿਰ ਦੀਆਂ ਮੌਜੂਦਾ ਥੋਕ ਸਬਜ਼ੀ ਮੰਡੀਆਂ ਵਿਚ ਭੀੜ ਇਕੱਠੀ ਨਾ ਹੋਵੇ। ਇਸ ਦੇ ਇਲਾਵਾ ਐਂਬੂਲੈਂਸ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਬੈਠਕ ਵਿਚ ਇਹ ਵੀ ਫੈਸਲਾ ਲਿਆ ਗਿਆ ਕਿ ਬੈਂਗਲੁਰੂ ਦੇ 8 ਜ਼ੋਨ ਦੇ ਸੰਯੁਕਤ ਮੁਖੀਆਂ ਨੂੰ ਵਧੇਰੇ ਜ਼ਿੰਮੇਵਾਰੀ ਦਿੱਤੀ ਜਾਵੇਗੀ। ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੇ ਅੰਤਿਮ ਸੰਸਕਾਰਾਂ ਲਈ ਵੱਖਰੀਆਂ ਟੀਮਾਂ ਬਣਾਈਆਂ ਜਾਣਗੀਆਂ। 


Sanjeev

Content Editor

Related News