ਅਸਤੀਫ਼ੇ ਦੀਆਂ ਅਟਕਲਾਂ ਦਰਮਿਆਨ ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਦਾ ਬਿਆਨ ਆਇਆ ਸਾਹਮਣੇ

Saturday, Jul 17, 2021 - 12:55 PM (IST)

ਨਵੀਂ ਦਿੱਲੀ— ਕਰਨਾਟਕ ਦੇ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਦਿੱਲੀ ’ਚ ਹਨ। ਦਰਅਸਲ ਅਸਤੀਫ਼ੇ ਦੀਆਂ ਖ਼ਬਰਾਂ ਦਰਮਿਆਨ ਯੇਦੀਯੁਰੱਪਾ ਨੇ ਬੀਤੇ ਕੱਲ੍ਹ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਅੱਜ ਯਾਨੀ ਕਿ ਸ਼ਨੀਵਾਰ ਨੂੰ ਉਹ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਨੂੰ ਮਿਲਣ ਪਹੁੰਚੇ। ਨੱਢਾ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਦੇਸ਼ ਅਤੇ ਸੂਬੇ ’ਚ ਭਾਜਪਾ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਮੇਰੀ ਨੱਢਾ ਨਾਲ ਵਿਸਥਾਰਪੂਰਵਕ ਚਰਚਾ ਹੋਈ। ਉਨ੍ਹਾਂ ਨੇ ਮੈਨੂੰ ਕਈ ਸਾਰੇ ਦਿਸ਼ਾ-ਨਿਰਦੇਸ਼ ਦਿੱਤੇ। ਮੇਰੇ ਬਾਰੇ ਵਿਚ ਉਨ੍ਹਾਂ ਦੀ ਰਾਏ ਚੰਗੀ ਹੈ। ਮੈਂ ਪਾਰਟੀ ਲਈ ਕੰਮ ਕਰਾਂਗਾ ਅਤੇ ਕਰਦਾ ਰਹਾਂਗਾ। 

PunjabKesari

ਅਸਤੀਫ਼ੇ ਦੀਆਂ ਅਟਕਲਾਂ ਬਾਰੇ ਯੇਦੀਯੁਰੱਪਾ ਨੇ ਕਿਹਾ ਇਹ ਸਭ ਅਫ਼ਵਾਹ ਹੈ, ਮੈਂ ਕੱਲ੍ਹ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਅਸੀਂ ਸੂਬੇ ਦੇ ਵਿਕਾਸ ਦੇ ਮੁੱਦਿਆਂ ’ਤੇ ਚਰਚਾ ਕੀਤੀ। ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਮੈਂ ਦਿੱਲੀ ਫਿਰ ਆਵਾਂਗਾ। ਅਸਤੀਫ਼ੇ ਦੀਆਂ ਖ਼ਬਰਾਂ ਵਿਚ ਕੋਈ ਦਮ ਨਹੀਂ ਹੈ। 

ਸੂਤਰਾਂ ਦੀ ਮੰਨੀਏ ਤਾਂ ਯੇਦੀਯੁਰੱਪਾ ਦੇ ਅਸਤੀਫ਼ੇ ਨੂੰ ਲੈ ਕੇ ਗੱਲਬਾਤ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਵਿਚ ਉਨ੍ਹਾਂ ਨੇ ਸਾਫ਼ ਕਰ ਦਿੱਤਾ ਕਿ ਉਹ ਉਨ੍ਹਾਂ ਦੇ ਸਾਰੇ ਨਿਰਦੇਸ਼ ਮੰਨਣ ਨੂੰ ਤਿਆਰ ਹਨ। ਹਾਂ, ਜੇਕਰ ਪੀ. ਐੱਮ. ਮੋਦੀ ਕਹਿਣਗੇ ਤਾਂ ਉਹ ਅਸਤੀਫ਼ਾ ਦੇ ਦੇਣਗੇ। ਦੱਸਿਆ ਜਾ ਰਿਹਾ ਹੈ ਕਿ ਯੇਦੀਯੁਰੱਪਾ ਨੇ ਪਾਰਟੀ ਸਾਹਮਣੇ ਮੰਗ ਰੱਖੀ ਹੈ ਕਿ ਉਨ੍ਹਾਂ ਦੇ ਬੇਟਿਆਂ ਨੂੰ ਵੀ ਕੇਂਦਰੀ ਪੱਧਰ ’ਤੇ ਸਨਮਾਨਜਨਕ ਅਹੁਦਾ ਮਿਲੇ। 


Tanu

Content Editor

Related News