ਕਰਨਾਟਕ ਜ਼ਿਮਨੀ ਚੋਣਾਂ : ਕਾਂਗਰਸ ਦੀ ਹਾਰ ਤੋਂ ਬਾਅਦ ਸਿੱਧਰਮਈਆ ਨੇ ਦਿੱਤਾ ਅਸਤੀਫ਼ਾ

12/09/2019 6:00:27 PM

ਬੈਂਗਲੁਰੂ— ਕਰਨਾਟਕ 'ਚ ਕਾਂਗਰਸ ਨੂੰ ਦੋਹਰਾ ਝਟਕਾ ਲੱਗਾ ਹੈ। ਇਕ ਤਾਂ ਜ਼ਿਮਨੀ ਚੋਣਾਂ 'ਚ ਪਾਰਟੀ ਨੂੰ ਕਰਾਰੀ ਹਾਲ ਮਿਲੀ ਹੈ, ਉੱਥੇ ਹੀ ਪਾਰਟੀ ਦੀ ਹਾਰ ਤੋਂ ਬਾਅਦ ਕਾਂਗਰਸ ਵਿਧਾਇਕ ਦਲ ਦੇ ਨੇਤਾ ਸਿੱਧਰਮਈਆ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੱਸਣਯੋਗ ਹੈ ਕਿ 15 ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ 'ਚ ਜਿੱਥੇ ਭਾਜਪਾ 12 ਸੀਟਾਂ ਜਿੱਤੀ ਹੈ, ਉੱਥੇ ਹੀ ਕਾਂਗਰਸ ਦੇ ਖਾਤੇ 'ਚ ਸਿਰਫ਼ 2 ਸੀਟਾਂ ਆਈਆਂ ਹਨ, ਜਦ ਕਿ ਪਿਛਲੀਆਂ ਚੋਣਾਂ 'ਚ ਇਨ੍ਹਾਂ 'ਚੋਂ 12 ਸੀਟਾਂ 'ਤੇ ਕਾਂਗਰਸ ਦਾ ਕਬਜ਼ਾ ਸੀ।

ਸੋਨੀਆ ਨੂੰ ਸੌਂਪਿਆ ਅਸਤੀਫ਼ਾ
ਅਸਤੀਫ਼ੇ ਦਾ ਐਲਾਨ ਕਰਦੇ ਹੋਏ ਸਿੱਧਰਮਈਆ ਨੇ ਕਿਹਾ,''ਵਿਧਾਇਕ ਦਲ ਦਾ ਨੇਤਾ ਹੋਣ ਦੇ ਨਾਤੇ ਮੇਰਾ ਫਰਜ਼ ਹੈ ਕਿ ਮੈਂ ਲੋਕਤੰਤਰ ਦਾ ਸਨਮਾਨ ਕਰਾਂ। ਮੈਂ ਸੋਨੀਆ ਗਾਂਧੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ।'' ਸਿੱਧਰਮਈਆ ਕਰਨਾਟਕ 'ਚ ਪਾਰਟੀ ਦੇ ਸੀਨੀਅਰ ਨੇਤਾ ਹਨ। ਉਹ 5 ਸਾਲ ਤੱਕ ਕਰਨਾਟਕ ਦੇ ਮੁੱਖ ਮੰਤਰੀ ਵੀ ਰਹੇ ਹਨ। ਮੁੱਖ ਚੋਣਾਂ 'ਚ ਕਾਂਗਰਸ ਨੂੰ ਬਹੁਮਤ ਨਾ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਵਿਧਾਇਕ ਦਲ ਦਾ ਨੇਤਾ ਬਣਾਇਆ ਗਿਆ ਸੀ।

12 ਸੀਟਾਂ ਜਿੱਤੀ ਭਾਜਪਾ
ਦੱਸਣਯੋਗ ਹੈ ਕਿ ਕਰਨਾਟਕ 'ਚ 15 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ 'ਚ ਭਾਜਪਾ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਪਾਰਟੀ ਨੇ 12 ਸੀਟਾਂ ਜਿੱਤ ਲਈਆਂ ਹਨ। ਜ਼ਿਮਨੀ ਚੋਣਾਂ ਦੇ ਨਤੀਜੇ ਆਉਣ ਦੇ ਨਾਲ ਹੀ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਰਾਹਤ ਦਾ ਸਾਹ ਲਿਆ ਹੈ। ਭਾਜਪਾ ਨੂੰ 224 ਮੈਂਬਰਾਂ ਵਾਲੇ ਸਦਨ 'ਚ ਹੁਣ ਸਪੱਸ਼ਟ ਬਹੁਮਤ ਹਾਸਲ ਹੋ ਗਿਆ ਹੈ।


DIsha

Content Editor

Related News