ਸਕੂਲ ਟਰਿੱਪ ''ਤੇ ਗਏ ਅਧਿਆਪਕ ਅਤੇ ਵਿਦਿਆਰਥੀ ਦੇ ਰੋਮਾਂਟਿਕ ਫੋਟੋਸ਼ੂਟ ''ਤੇ ਮਚਿਆ ਬਵਾਲ, ਭੜਕੇ ਮਾਪੇ

Friday, Dec 29, 2023 - 03:19 PM (IST)

ਸਕੂਲ ਟਰਿੱਪ ''ਤੇ ਗਏ ਅਧਿਆਪਕ ਅਤੇ ਵਿਦਿਆਰਥੀ ਦੇ ਰੋਮਾਂਟਿਕ ਫੋਟੋਸ਼ੂਟ ''ਤੇ ਮਚਿਆ ਬਵਾਲ, ਭੜਕੇ ਮਾਪੇ

ਬੈਂਗਲੁਰੂ- ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਕੁਝ ਤਸਵੀਰਾਂ ਨੇ ਲੋਕਾਂ ਦੇ ਦਿਮਾਗ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦਰਅਸਲ ਸਕੂਲ ਟਰਿੱਪ 'ਤੇ ਗਏ ਇਕ ਮਹਿਲਾ ਅਧਿਆਪਕ ਅਤੇ ਵਿਦਿਆਰਥੀ ਦੇ ਫੋਟੋਸ਼ੂਟ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਨ੍ਹਾਂ ਤਸਵੀਰਾਂ ਦੇ ਵਾਇਰਲ ਹੋਣ ਮਗਰੋਂ ਵਿਦਿਆਰਥੀ ਦੇ ਮਾਪਿਆਂ ਨੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਬਲਾਕ ਐਜੂਕੇਸ਼ਨ ਅਫ਼ਸਰ (BEO) ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਮਾਪਿਆਂ ਨੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।

 

ਸਵਾਲਾਂ ਦੇ ਘੇਰੇ 'ਚ ਆਇਆ ਇਹ ਮਾਮਲਾ ਕਰਨਾਟਕ ਦੇ ਮੁਰੂਗਮੱਲਾ ਪਿੰਡ ਦੇ ਸਰਕਾਰੀ ਸਕੂਲ ਦਾ ਦੱਸਿਆ ਜਾ ਰਿਹਾ ਹੈ। ਵਿਦਿਆਰਥੀ 10ਵੀਂ ਜਮਾਤ 'ਚ ਪੜ੍ਹਦਾ ਹੈ। ਮਾਮਲਾ ਸਾਹਮਣੇ ਆਉਣ ਮਗਰੋਂ ਅਧਿਆਪਕ ਖਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਸਵੀਰਾਂ 'ਚ ਨਜ਼ਰ ਆ ਰਿਹਾ ਹੈ ਕਿ ਦੋਵੇਂ ਕਿਸੇ ਫਿਲਮੀ ਸੀਨ ਵਾਂਗ ਬੇਹੱਦ ਕਰੀਬ ਨਜ਼ਰ ਆ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਤ BEO ਅਧਿਕਾਰੀ ਸਕੂਲ ਪਹੁੰਚੇ ਅਤੇ ਜਾਣਕਾਰੀ ਇਕੱਠੀ ਕੀਤੀ। ਨਾਲ ਹੀ ਪਾਇਆ ਗਿਆ ਕਿ ਅਧਿਆਪਕ ਨੇ ਕੁਝ ਤਸਵੀਰਾਂ ਅਤੇ ਵੀਡੀਓ ਡਿਲੀਟ ਕਰ ਦਿੱਤੀਆਂ ਸਨ। ਫ਼ਿਲਹਾਲ ਅਧਿਆਪਕ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਸਕੂਲ ਦਾ ਸਟਾਫ਼ 22 ਤੋਂ 25 ਦਸੰਬਰ ਦਰਮਿਆਨ ਟਰਿੱਪ 'ਤੇ ਗਏ ਸਨ। ਵਾਇਰਲ ਹੋਈਆਂ ਤਸਵੀਰਾਂ ਇਕ ਹੋਰ ਵਿਦਿਆਰਥ ਨੇ ਕਲਿੱਕ ਕੀਤੀਆਂ ਸਨ।

ਵਿਦਿਆਰਥੀ ਅਧਿਆਪਕ ਦੀ ਸਾੜੀ ਫੜਦਾ ਹੈ ਅਤੇ ਕਿੱਸ ਕਰਦਾ ਹੈ....

ਤਸਵੀਰਾਂ 'ਚ ਵਿਦਿਆਰਥੀ ਨੂੰ ਕੁੜਤਾ ਅਤੇ ਜੀਨਸ ਪਹਿਨੇ ਹੋਏ, ਜਦਕਿ ਅਧਿਆਪਕ ਨਾਲ ਵੱਖ-ਵੱਖ ਤਰੀਕਿਆਂ ਨਾਲ ਰੋਮਾਂਟਿਕ ਪੋਜ਼ ਦਿੰਦੇ ਵਿਖਾਇਆ ਗਿਆ ਹੈ। ਉਹ ਇਕ ਦੂਜੇ ਨੂੰ ਕਿੱਸ ਕਰਦੇ ਹੋਏ ਵੀ ਵੇਖੇ ਜਾ ਸਕਦੇ ਹਨ। ਮੁੰਡੇ ਨੂੰ ਸਾੜੀ ਫੜਦੇ ਅਤੇ ਖਿੱਚਦੇ ਹੋਏ ਵੀ ਵੇਖਿਆ ਜਾ ਸਕਦਾ ਹੈ। ਮਹਿਲਾ ਅਧਿਆਪਕ ਨੇ ਟਰਿੱਪ ਦੌਰਾਨ ਆਪਣੇ ਮੋਬਾਈਲ ਫੋਨ 'ਚ ਮੁੰਡੇ ਨਾਲ ਤਸਵੀਰਾਂ ਕਲਿੱਕ ਕੀਤੀਆਂ ਸਨ।


 


author

Tanu

Content Editor

Related News