2025 ''ਚ ਸਭ ਤੋਂ ਵੱਧ 198 ਲੋਕਾਂ ਨੇ ਕੀਤਾ ਅੰਗਦਾਨ, ਦੇਸ਼ ''ਚ ਤੀਜੇ ਸਥਾਨ ''ਤੇ ਰਿਹਾ ਕਰਨਾਟਕ
Saturday, Jan 03, 2026 - 12:21 PM (IST)
ਬੈਂਗਲੁਰੂ- ਕਰਨਾਟਕ 'ਚ 2025 'ਚ ਹੁਣ ਤੱਕ ਸਭ ਤੋਂ ਵੱਧ 198 ਲੋਕਾਂ ਨੇ ਅੰਗਦਾਨ ਕੀਤਾ, ਜੋ ਸੂਬੇ ਦੇ ਅੰਗ ਟਰਾਂਸਪਲਾਂਟ ਇਤਿਹਾਸ 'ਚ ਇਕ ਨਵੀਂ ਉਪਲੱਬਧੀ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਅੰਕੜਾ 2023 'ਚ ਦਰਜ ਕੀਤੇ ਗਏ ਪਿਛਲੇ ਰਿਕਾਰਡ ਨੂੰ ਪਾਰ ਕਰ ਗਿਆ ਹੈ, ਜਦੋਂ ਸੂਬੇ 'ਚ 178 ਲੋਕਾਂ ਨੇ ਅੰਗਦਾਨ ਕੀਤਾ ਸੀ।
ਸਿਹਤ ਵਿਭਾਗ ਅਨੁਸਾਰ, ਇਸ ਉਪਲੱਬਧੀ ਨਾਲ ਕਰਨਾਟਕ ਨੇ 2025 'ਚ ਅੰਗਦਾਨ ਦੇ ਮਾਮਲੇ 'ਚ ਰਾਸ਼ਟਰੀ ਪੱਧਰ 'ਤੇ ਤੀਜਾ ਸਥਾਨ ਹਾਸਲ ਕੀਤਾ ਹੈ, ਜੋ ਸੂਬੇ ਅੰਗ ਟਰਾਂਸਪਲਾਂਟ ਸੰਗਠਨ ਲਈ ਇਕ ਮਹੱਤਵਪੂਰਨ ਉਪਲੱਬਧੀ ਹੈ। ਅਧਿਕਾਰਤ ਅੰਕੜਿਆਂ ਅਨੁਸਾਰ, ਦੇਸ਼ 'ਚ ਤਾਮਿਲਨਾਡੂ ਪਹਿਲੇ ਨੰਬਰ 'ਤੇ ਰਿਹਾ, ਜਿੱਥੇ 267 ਲੋਕਾਂ ਨੇ ਅੰਗਦਾਨ ਕੀਤੇ। ਉੱਥੇ ਹੀ ਤੇਲੰਗਾਨਾ ਦੂਜੇ ਸਥਾਨ 'ਤੇ ਰਿਹਾ, ਜਿੱਥੇ 205 ਲੋਕਾਂ ਨੇ ਅੰਗਦਾਨ ਕੀਤਾ। ਇਸ ਸੂਚੀ 'ਚ ਕਰਨਾਟਕ ਤੀਜੇ ਸਥਾਨ 'ਤੇ ਜਦੋਂ ਕਿ ਮਹਾਰਾਸ਼ਟਰ ਅਤੇ ਗੁਜਰਾਤ 'ਚ 153 ਅਤੇ 151 ਲੋਕਾਂ ਨੇ ਅੰਗਦਾਨ ਕੀਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
