ਕਰਨਾਟਕ: ਚਾਮਰਾਜਨਗਰ ਜ਼ਿਲ੍ਹੇ ’ਚ ‘ਟੀਕਾ ਨਹੀਂ ਤਾਂ ਪੈਨਸ਼ਨ-ਰਾਸ਼ਨ ਨਹੀਂ’

Thursday, Sep 02, 2021 - 10:32 AM (IST)

ਕਰਨਾਟਕ: ਚਾਮਰਾਜਨਗਰ ਜ਼ਿਲ੍ਹੇ ’ਚ ‘ਟੀਕਾ ਨਹੀਂ ਤਾਂ ਪੈਨਸ਼ਨ-ਰਾਸ਼ਨ ਨਹੀਂ’

ਚਾਮਰਾਜਨਗਰ –ਕਰਨਾਟਕ ਦੇ ਚਾਮਰਾਜਨਗਰ ਜ਼ਿਲੇ ਵਿਚ ਟੀਕਾਕਰਨ ਅਤੇ ਰਾਸ਼ਨ-ਪੈਨਸ਼ਨ ਨਾਲ ਸਬੰਧਤ ਇਕ ਫੈਸਲੇ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਜ਼ਿਲਾ ਪ੍ਰਸ਼ਾਸਨ ਨੇ ਹੁਕਮ ਜਾਰੀ ਕੀਤਾ ਸੀ ਕਿ ਜਿਨ੍ਹਾਂ ਲੋਕਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਵਿਰੁੱਧ ਟੀਕੇ ਨਹੀਂ ਲੁਆਏ ਹਨ, ਨੂੰ ਪੈਨਸ਼ਨ ਅਤੇ ਰਾਸ਼ਨ ਦੀ ਸਹੂਲਤ ਦਾ ਲਾਭ ਨਹੀਂ ਦਿੱਤਾ ਜਾਏਗਾ। ਸੂਬਾ ਸਰਕਾਰ ਨੇ ਜ਼ਿਲਾ ਪ੍ਰਸ਼ਾਸਨ ਦੇ ਇਸ ਹੁਕਮ ਤੋਂ ਪੱਲਾ ਝਾੜ ਲਿਆ ਹੈ ਅਤੇ ਕਿਹਾ ਹੈ ਕਿ ਉਸਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ।

ਚਾਮਰਾਜਨਗਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਐੱਮ. ਆਰ. ਰਵੀ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਬੀ. ਪੀ. ਐੱਲ. ਅਤੇ ਪੈਨਸ਼ਨ ਕਾਰਡ ਧਾਰਕਾਂ ਨੂੰ ਉਕਤ ਯੋਜਨਾਵਾਂ ਦਾ ਲਾਭ ਲੈਣ ਲਈ ਟੀਕਾ ਲੁਆਉਣਾ ਜ਼ਰੂਰੀ ਹੈ। ਇਹ ਹੁਕਮ 1 ਸਤੰਬਰ ਤੋਂ ਲਾਗੂ ਕੀਤਾ ਗਿਆ ਹੈ। ਇਸ ਨੂੰ ਲੈ ਕੇ ਸੂਬੇ ਦੇ ਸਿਹਤ ਮੰਤਰੀ ਕੇ. ਸੁਧਾਕਰਨ ਨੇ ਕਿਹਾ ਕਿ ਮੈਂ ‘ਨੋ ਵੈਕਸੀਨ, ਨੋ ਪੈਨਸ਼ਨ’ ਬਾਰੇ ਨਹੀਂ ਜਾਣਦਾ। ਉਨ੍ਹਾਂ ਕਿਹਾ ਕਿ ਟੀਕਾਕਰਨ ਪ੍ਰਤੀ ਜਾਗਰੂਕਤਾ ਵਧਾਉਣ ਲਈ ਕਈ ਫੈਸਲੇ ਲਏ ਜਾ ਸਕਦੇ ਹਨ।


author

Tanu

Content Editor

Related News