ਕਰਨਾਟਕ : ਰਾਮੇਸ਼ਵਰਮ ਕੈਫੇ ਧਮਾਕੇ ਦਾ ਮੁੱਖ ਦੋਸ਼ੀ NIA ਦੀ ਹਿਰਾਸਤ ’ਚ
Thursday, Mar 14, 2024 - 11:01 AM (IST)
ਬੈਂਗਲੁਰੂ-ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ’ਚ ਰਾਮੇਸ਼ਵਰਮ ਕੈਫੇ ਧਮਾਕਾ ਮਾਮਲੇ ਦੀ ਜਾਂਚ ’ਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਮੁੱਖ ਸ਼ੱਕੀ ਨੂੰ ਹਿਰਾਸਤ ’ਚ ਲਿਆ ਹੈ। ਐੱਨ. ਆਈ. ਏ. ਨੂੰ ਇਹ ਸਫਲਤਾ ਸ਼ੱਕੀ ਦੀ ਫੋਟੋ ਸਾਂਝੀ ਕਰਨ ਅਤੇ ਸੂਚਨਾ ਦੇਣ ਵਾਲੇ ਨੂੰ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕਰਨ ਦੇ ਕੁਝ ਦਿਨਾਂ ਬਾਅਦ ਮਿਲੀ।
ਬੀਤੀ 1 ਮਾਰਚ ਨੂੰ ਘਟਨਾ ਵਾਲੇ ਦਿਨ ਸ਼ੱਕੀ ਦੀ ਤਸਵੀਰ ਸੀ. ਸੀ. ਟੀ. ਵੀ. ’ਚ ਕੈਦ ਹੋ ਗਈ ਸੀ, ਜਿਸ ’ਚ ਉਹ ਕੈਫੇ ਦੇ ਅੰਦਰ ਇਡਲੀ ਦੀ ਪਲੇਟ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਸੀ। ਉਸ ਨੂੰ ਮੋਢੇ ’ਤੇ ਇਕ ਬੈਗ ਦੇ ਨਾਲ ਦੇਖਿਆ ਗਿਆ, ਜਿਸ ’ਚ ਆਈ. ਈ. ਡੀ. ਬੰਬ ਰੱਖੇ ਹੋਣ ਦਾ ਸ਼ੱਕ ਪ੍ਰਗਟਾਇਆ ਗਿਆ ਹੈ। ਪੁਲਸ ਸੂਤਰਾਂ ਮੁਤਾਬਕ ਮੁੱਖ ਸ਼ੱਕੀ ਦੀ ਪਛਾਣ ਸ਼ਬੀਰ ਵਜੋਂ ਹੋਈ ਹੈ, ਜਿਸ ਨੂੰ ਬਲਾਰੀ ਜ਼ਿਲੇ ਦੇ ਚਾਲ ਬਾਜ਼ਾਰ ਇਲਾਕੇ ਤੋਂ ਹਿਰਾਸਤ ’ਚ ਲਿਆ ਗਿਆ ਹੈ।