ਸਰਵੇਖਣ: ਕਰਨਾਟਕ ''ਚ ਕਾਂਗਰਸ ਨੂੰ ਚੜ੍ਹਤ, ਮੋਦੀ ਦੇ ਬਾਰੇ ''ਚ ਇਹ ਹੈ ਜਨਤਾ ਦੀ ਰਾਏ

Wednesday, May 09, 2018 - 09:24 AM (IST)

ਬੇਂਗਲੁਰੂ— ਲੋਕਨੀਤੀ-ਸੀ. ਐੱਸ. ਡੀ. ਐੱਸ. ਅਤੇ ਏ. ਬੀ. ਪੀ. ਨਿਊਜ਼ ਦੇ ਸਰਵੇਖਣ ਪਿੱਛੋਂ ਹੁਣ ਐੱਨ. ਡੀ. ਟੀ. ਵੀ. ਨੇ ਵੀ ਆਪਣੇ ਸਰਵੇਖਣ 'ਚ ਕਾਂਗਰਸ ਦੀ ਚੜ੍ਹਤ ਦਿਖਾਈ ਹੈ। ਚੈਨਲ ਮੁਤਾਬਕ ਕਾਂਗਰਸ ਨੂੰ 93 ਤੋਂ 99 ਸੀਟਾਂ ਮਿਲ ਸਕਦੀਆਂ ਹਨ ਜਦਕਿ ਵਿਰੋਧੀ ਧਿਰ ਭਾਜਪਾ ਨੂੰ 85 ਤੋਂ 91 ਅਤੇ ਜਨਤਾ ਦਲ (ਐੱਸ.) ਨੂੰ 33 ਤੋਂ 39 ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। 4 ਸੀਟਾਂ ਹੋਰਨਾਂ ਪਾਰਟੀਆਂ ਨੂੰ ਮਿਲ ਸਕਦੀਆਂ ਹਨ। ਸਾਬਕਾ ਪ੍ਰਧਾਨ ਮੰਤਰੀ ਅਤੇ ਜਨਤਾ ਦਲ ਐੱਸ. ਦੇ ਆਗੂ ਐੱਚ. ਡੀ. ਦੇਵੇਗੌੜਾ ਕਿੰਗ ਮੇਕਰ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ। ਦੇਵੇਗੌੜਾ ਨੇ ਚੋਣਾਂ ਤੋਂ ਬਾਅਦ ਕਿਸੇ ਵੀ ਪਾਰਟੀ ਨਾਲ ਗਠਜੋੜ ਕਰਨ ਤੋਂ ਹੁਣ ਤਕ ਇਨਕਾਰ ਕੀਤਾ ਹੈ।
ਕਰਨਾਟਕ 'ਚ ਕਾਂਗਰਸ ਤੋਂ ਖੁਸ਼ ਹਨ ਲੋਕ -
ਸੂਬੇ ਵਿਚ ਵਿਕਾਸ ਦੇ ਮਾਮਲੇ ਨੂੰ ਲੈ ਕੇ ਲੋਕਾਂ ਨੇ ਕਾਂਗਰਸ ਨੂੰ ਵਧੀਆ ਦੱਸਿਆ ਹੈ। 38 ਫੀਸਦੀ ਲੋਕਾਂ ਨੇ ਕਿਹਾ ਹੈ ਕਿ ਸਿੱਧਰਮਈਆ ਦੀ ਸਰਕਾਰ ਵਿਕਾਸ ਪੱਖੋਂ ਬਿਹਤਰ ਹੈ। 32 ਫੀਸਦੀ ਲੋਕਾਂ ਨੇ ਭਾਜਪਾ ਅਤੇ 24 ਫੀਸਦੀ ਨੇ ਜਨਤਾ ਦਲ (ਐੱਸ.) ਦੇ ਵਿਕਾਸ ਦੇ ਏਜੰਡੇ 'ਤੇ ਆਪਣੀ ਸਹਿਮਤੀ ਪ੍ਰਗਟਾਈ ਹੈ। ਸਿੱਧਰਮਈਆ ਦੇ ਕੰਮ 'ਤੇ 29 ਫੀਸਦੀ ਲੋਕਾਂ ਨੇ ਕਿਹਾ ਹੈ ਕਿ ਉਹ ਬਹੁਤ ਵਧੀਆ ਕੰਮ ਕਰ ਰਹੇ ਹਨ ਜਦਕਿ 43 ਫੀਸਦੀ ਲੋਕਾਂ ਨੇ ਵਧੀਆ ਕਿਹਾ। ਸਮੁੱਚੇ ਰੂਪ 'ਚ ਲੋਕਾਂ ਨੇ ਸਿੱਧਰਮਈਆ ਦੇ ਕੰਮ ਦੀ ਸ਼ਲਾਘਾ ਕੀਤੀ ਹੈ।

PunjabKesari

39 ਫੀਸਦੀ ਲੋਕ ਕਾਂਗਰਸ ਨਾਲ -
ਕਰਨਾਟਕ ਦੇ 39 ਫੀਸਦੀ ਲੋਕ ਕਾਂਗਰਸ ਨਾਲ ਨਜ਼ਰ ਆ ਰਹੇ ਹਨ। 33 ਫੀਸਦੀ ਲੋਕ ਭਾਜਪਾ ਨਾਲ ਅਤੇ 22 ਫੀਸਦੀ ਜਨਤਾ ਦਲ (ਐੱਸ.) ਦੇ ਗਠਜੋੜ ਨਾਲ ਹਨ। ਭਾਜਪਾ  ਅਤੇ ਕਾਂਗਰਸ ਦਰਮਿਆਨ ਵੋਟ ਸ਼ੇਅਰ 'ਚ 5 ਫੀਸਦੀ ਦਾ ਫਰਕ ਹੈ। 
ਮੋਦੀ ਦੇ ਕੰਮ ਤੋਂ ਲੋਕ ਕਿੰਨੇ ਖੁਸ਼?
ਕੇਂਦਰ 'ਚ ਸੱਤਾਧਾਰੀ ਭਾਜਪਾ ਸਰਕਾਰ ਦੇ ਕੰਮ ਤੋਂ ਲੋਕ ਖੁਸ਼ ਨਜ਼ਰ ਆ ਰਹੇ ਹਨ। 68 ਫੀਸਦੀ ਲੋਕਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਧੀਆ ਕੰਮ ਕਰ ਰਹੇ ਹਨ। 23 ਫੀਸਦੀ ਲੋਕਾਂ ਨੇ ਕਿਹਾ ਕਿ ਮੋਦੀ ਬਹੁਤ ਵਧੀਆ ਕੰਮ ਕਰ ਰਹੇ ਹਨ। 45 ਫੀਸਦੀ ਲੋਕਾਂ ਨੇ ਚੰਗਾ ਅਤੇ 16 ਫੀਸਦੀ ਲੋਕਾਂ ਨੇ ਖਰਾਬ ਦੱਸਿਆ। 12 ਫੀਸਦੀ ਨੇ ਕਿਹਾ ਕਿ ਮੋਦੀ ਦਾ ਕੰਮ ਬਹੁਤ ਹੀ ਖਰਾਬ ਹੈ।


Related News