ਦੀਵਾਲੀ ਤੋਂ ਪਹਿਲਾਂ ਛਾਇਆ ਮਾਤਮ, ਕਰਨਾਲ 'ਚ ਮਕਾਨ ਦੀ ਛੱਤ ਡਿੱਗੀ, ਬੱਚੇ ਦੀ ਮੌਤ

Thursday, Nov 09, 2023 - 06:00 PM (IST)

ਦੀਵਾਲੀ ਤੋਂ ਪਹਿਲਾਂ ਛਾਇਆ ਮਾਤਮ, ਕਰਨਾਲ 'ਚ ਮਕਾਨ ਦੀ ਛੱਤ ਡਿੱਗੀ, ਬੱਚੇ ਦੀ ਮੌਤ

ਕਰਨਾਲ- ਦੀਵਾਲੀ ਦੇ ਤਿਉਹਾਰ ਨੂੰ ਅਜੇ ਕੁਝ ਦਿਨ ਬਾਕੀ ਹਨ। ਇਸ ਤੋਂ ਪਹਿਲਾਂ ਹਰਿਆਣਾ ਦੇ ਕਰਨਾਲ ਜ਼ਿਲ੍ਹੇ 'ਚ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਇਕ ਘਰ ਦੀ ਛੱਤ ਡਿੱਗਣ ਨਾਲ ਕਮਰੇ 'ਚ ਸੌਂ ਰਹੇ ਇਕ 6 ਸਾਲ ਦੇ ਬੱਚੇ ਦੀ ਮੌਤ ਹੋ ਗਈ। ਹਾਦਸਾ ਕਰਨਾਲ ਜ਼ਿਲ੍ਹੇ ਦੇ ਸ਼ਾਮਗੜ੍ਹ ਪਿੰਡ 'ਚ ਵੀਰਵਾਰ ਸਵੇਰੇ ਵਾਪਰਿਆ। 

ਇਹ ਵੀ ਪੜ੍ਹੋ- ਦਹਿਸ਼ਤ: ਸ਼ਖ਼ਸ ਪਹਿਲਾਂ ਦੀਵਾ ਬਾਲ ਕੇ ਕਰਦੈ ਪੂਜਾ, ਫਿਰ ਔਰਤਾਂ 'ਤੇ ਹਮਲਾ ਕਰ ਕੇ ਹੋ ਜਾਂਦੈ ਗਾਇਬ

ਹਾਦਸੇ ਦੇ ਸਮੇਂ ਮਾਂ ਆਪਣੇ ਤਿੰਨ ਬੱਚਿਆਂ ਨਾਲ ਕਮਰੇ 'ਚ ਸੁੱਤੀ ਹੋਈ ਸੀ, ਤਾਂ ਮਕਾਨ ਦੀ ਛੱਤ ਹੇਠਾਂ ਡਿੱਗ ਗਈ। ਇਸ ਹਾਦਸੇ 'ਚ ਮਾਂ ਅਤੇ ਧੀਆਂ ਵਾਲ-ਵਾਲ ਬਚ ਗਈਆਂ, ਜਦਕਿ 6 ਸਾਲਾ ਰਿਤਿਕ ਦੀ ਮੌਤ ਹੋ ਗਈ। ਰੌਲਾ-ਰੱਪਾ ਸੁਣ ਕੇ ਆਂਢ-ਗੁਆਂਢ ਦੇ ਲੋਕ ਮੌਕੇ 'ਤੇ ਪਹੁੰਚੇ ਅਤੇ ਮਲਬੇ 'ਚ ਦੱਬੇ ਤਿੰਨੋਂ ਬੱਚਿਆਂ ਨੂੰ ਬਾਹਰ ਕੱਢਿਆ। ਮਲਬੇ 'ਚ ਦੱਬੇ ਤਿੰਨੋਂ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 6 ਸਾਲ ਦੇ ਰਿਤਿਕ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਰਿਤਿਕ ਦੀ ਮੌਤ ਦੀ ਖ਼ਬਰ ਸੁਣਦੇ ਹੀ ਮਾਂ ਬੇਸੁੱਧ ਹੋ ਗਈ। ਬੱਚਿਆਂ ਦਾ ਪਿਤਾ ਕੰਬਾਈਨ ਚਲਾਉਂਦਾ ਹੈ, ਜੋ ਕਿ ਕੰਮ ਲਈ ਦੂਜੇ ਸੂਬੇ ਗਿਆ ਹੋਇਆ ਸੀ।

ਇਹ ਵੀ ਪੜ੍ਹੋ-  ਸਰਕਾਰੀ ਸਕੂਲਾਂ ਦੇ ਮਿਡ-ਡੇ-ਮੀਲ ਭੋਜਨ 'ਚ ਹੁਣ ਬੱਚਿਆਂ ਨੂੰ ਖਾਣ ਲਈ ਮਿਲਣਗੇ ਆਂਡੇ ਅਤੇ ਕੇਲੇ

ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਦੇ ਬਹੁਤ ਸਾਰੇ ਮਕਾਨ ਖ਼ਸਤਾ ਹਾਲਤ ਵਿਚ ਹਨ। ਅਜਿਹੇ 'ਚ ਪਿੰਡ ਦੇ ਲੋਕ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਾ ਰਹੇ ਹਨ। ਜਿਸ ਪਰਿਵਾਰ ਨਾਲ ਹਾਦਸਾ ਵਾਪਰਿਆ, ਉਹ ਪਰਿਵਾਰ ਵੀ ਗਰੀਬ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਉੱਥੇ ਹੀ ਹਾਦਸੇ ਦੀ ਸੂਚਨਾ ਮਿਲਣ ਮਗਰੋਂ ਪੁਲਸ ਅਤੇ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News