ਫਾਰਚੂਨਰ ਕਾਰ ਨਾ ਮਿਲਣ ’ਤੇ ਲਾੜੇ ਨੇ ਰੋਕੇ ਫੇਰੇ, PhD ਲਾੜੀ ਪੂਰੀ ਰਾਤ ਕਰਦੀ ਰਹੀ ਉਡੀਕ

Tuesday, Dec 07, 2021 - 04:53 PM (IST)

ਫਾਰਚੂਨਰ ਕਾਰ ਨਾ ਮਿਲਣ ’ਤੇ ਲਾੜੇ ਨੇ ਰੋਕੇ ਫੇਰੇ, PhD ਲਾੜੀ ਪੂਰੀ ਰਾਤ ਕਰਦੀ ਰਹੀ ਉਡੀਕ

ਕਰਨਾਲ (ਕੇ. ਸੀ. ਆਰੀਆ)— ਹਰਿਆਣਾ ਦੇ ਕਰਨਾਲ ਜ਼ਿਲ੍ਹੇ ’ਚ ਇਕ ਪੀ. ਐੱਚ. ਡੀ. ਪਾਸ ਲਾੜੀ ਦੇ ਫੇਰੇ ਫਾਰਚੂਨਰ ਕਾਰ ਅਤੇ ਪੈਸਿਆਂ ਦੀ ਮੰਗ ਨੂੰ ਲੈ ਕੇ ਰੁਕ ਗਏ। ਪੂਰੀ ਰਾਤ ਲਾੜੀ ਫੇਰਿਆਂ ਦੀ ਉਡੀਕ ਵਿਚ ਬੈਠੀ ਰਹੀ ਪਰ ਲਾੜੇ ਪੱਖ ਵਾਲੇ ਜਿੱਦ ’ਤੇ ਅੜੇ ਰਹੇ। ਅਜਿਹਾ ਲਾੜੀ ਪੱਖ ਦਾ ਦੋਸ਼ ਹੈ। ਸਵੇਰੇ ਜਿਵੇਂ ਹੀ ਪੁਲਸ ਆਈ ਤਾਂ ਲਾੜੇ ਪੱਖ ਵਾਲੇ ਫੇਰਿਆਂ ਲਈ ਤਿਆਰ ਹੋ ਗਏ। ਮੌਕੇ ’ਤੇ ਲਾੜੀ ਪੱਖ ਦੇ ਲੋਕਾਂ ਨੇ ਜਵਾਬ ਮੰਗਦੇ ਹੋਏ ਕਿਹਾ ਕਿ ਰਾਤ ਨੂੰ ਫੇਰੇ ਹੋਣ ਲਈ ਵਾਰ-ਵਾਰ ਬੁਲਾਉਣ ’ਤੇ ਵੀ ਨਹੀਂ ਆਏ। ਪੁਲਸ ਨੂੰ ਵੇਖ ਕੇ ਫੇਰੇ ਕਰ ਰਹੇ ਹੋ, ਕੱਲ੍ਹ ਨੂੰ ਕੁਝ ਵੀ ਕਰ ਸਕਦੇ ਹੋ। 

ਇਹ ਵੀ ਪੜ੍ਹੋ : ਵਿਆਹ ਮਗਰੋਂ ਵੀ ਸਕੂਲ ਸਮੇਂ ਦੇ ਪ੍ਰੇਮੀ ਨਾਲ ਘੱਟ ਨਹੀਂ ਹੋਇਆ ਪਿਆਰ, ਪਤਨੀ ਨੇ ਹੱਥੀਂ ਉਜਾੜ ਲਿਆ ਘਰ

PunjabKesari

ਓਧਰ ਲਾੜਾ ਨਸੀਬ ਜੋ ਕਿ ਜੀਂਦ ਦਾ ਰਹਿਣ ਵਾਲਾ ਹੈ, ਉਹ ਖੇਤੀ ਵਿਭਾਗ ’ਚ ਸਰਕਾਰੀ ਨੌਕਰੀ ਕਰਦਾ ਹੈ। ਜਿਸ ਦਾ ਲਾੜੀ ਕੋਮਲ ਨਾਲ ਵਿਆਹ ਹੋ ਰਿਹਾ ਸੀ। ਮੂਲ ਰੂਪ ਤੋਂ ਲਾੜੀ ਪੱਖ ਵਾਲੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਦੋਸ਼ ਹੈ ਕਿ ਜਦੋਂ ਰਿਸ਼ਤਾ ਤੈਅ ਹੋਇਆ ਸੀ ਤਾਂ ਕਿਸੇ ਵੀ ਪ੍ਰਕਾਰ ਦੀ ਕੋਈ ਡਿਮਾਂਡ ਨਹੀਂ ਰੱਖੀ ਗਈ ਸੀ।

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਸਹੁਰੇ ਘਰ ਨਹੀਂ ਪੁੱਜੀ ਲਾੜੀ, ਪਤੀ ਸਾਹਮਣੇ ਬਦਮਾਸ਼ਾਂ ਨੇ ਇਸ ਘਟਨਾ ਨੂੰ ਦਿੱਤਾ ਅੰਜ਼ਾਮ

PunjabKesari

ਓਧਰ ਲਾੜੀ ਦੇ ਪਿਤਾ ਨੇ ਦੱਸਿਆ ਕਿ ਲਗਨ ਹੋਣ ਮਗਰੋਂ ਲਾੜਾ ਪੱਖ 20 ਲੱਖ ਰੁਪਏ ਅਤੇ ਫਾਰਚੂਨਰ ਗੱਡੀ ਦੀ ਮੰਗ ਕਰਨ ਲੱਗਾ। ਸਵੇਰ ਤੱਕ ਦੋਹਾਂ ਪੱਖਾਂ ’ਚ ਮਨਾਉਣ ਦੀ ਗੱਲ ਚੱਲਦੀ ਰਹੀ, ਜਦੋਂ ਨਹੀਂ ਮੰਨੇ ਤਾਂ ਪੁਲਸ ਨੂੰ ਬੁਲਾਇਆ ਗਿਆ। ਪੁਲਸ ਨੇ ਕਿਹਾ ਕਿ ਦੋਹਾਂ ਪੱਖਾਂ ਨੂੰ ਸੁਣਿਆ ਜਾ ਰਿਹਾ ਹੈ। ਲੜਕੀ ਪੱਖ ਗੱਡੀ, ਪੈਸੇ ਅਤੇ ਗਹਿਣਿਆਂ ਦੀ ਮੰਗ ਦਾ ਦੋਸ਼ ਲਾ ਰਹੇ ਹਨ। ਉੱਥੇ ਹੀ ਲਾੜੇ ਪੱਖ ਨੇ ਦਾਜ ਲੈਣ ਤੋਂ ਮਨਾ ਕੀਤਾ, ਇਸ ਗੱਲ ’ਤੇ ਝਗੜਾ ਹੋ ਗਿਆ।  

ਇਹ ਵੀ ਪੜ੍ਹੋ : ਪ੍ਰੇਮ ਵਿਆਹ ਤੋਂ ਖ਼ਫਾ ਮਾਪੇ ਬੋਲੇ- ਘਰ ਆਓ ਕਰਵਾ ਦਿਆਂਗੇ ਵਿਆਹ, ਫਿਰ ਕੀਤਾ ਇਹ ਹਸ਼ਰ

ਲਾੜੀ ਦੇ ਪਿਤਾ ਨੇ ਦੱਸੀ ਪੂਰੀ ਗੱਲ—
ਲਾੜੀ ਦੇ ਪਿਤਾ ਨੇ ਦੱਸਿਆ ਕਿ ਬਾਰਾਤ ਆਉਣ ਤੋਂ ਬਾਅਦ ਲਗਨ ਦੀ ਰਸਮ ਹੁੰਦੀ ਹੈ। ਉਸ ’ਚ ਹੋਣ ਵਾਲੇ ਸਹੁਰੇ ਨੂੰ ਅੰਗੂਠੀ ਅਤੇ ਲਾੜੇ ਨੂੰ ਚੇਨ ਪਹਿਨਾਈ ਗਈ। ਜਦੋਂ ਉਹ ਲਗਨ ਦੀ ਰਸਮ ਪੂਰੀ ਹੋਣ ਮਗਰੋਂ ਉਠੇ ਤਾਂ ਲਾੜੇ ਨੇ ਚੇਨ ਗਲੇ ’ਚੋਂ ਖਿੱਚ ਕੇ ਸੁੱਟ ਦਿੱਤੀ। ਅਸੀਂ ਹੱਥ ਜੋੜ ਕੇ ਉਨ੍ਹਾਂ ਨੂੰ ਪ੍ਰਾਰਥਨਾ ਕਰਨ ਲੱਗੇ ਤਾਂ ਮੰਗ ਹੋਈ ਕਿ ਲਾੜੇ ਦੇ ਜੀਜੇ ਅਤੇ ਦੂਜੇ ਭਰਾ ਨੂੰ ਵੀ ਚੇਨ ਪਾਓ। ਅਸੀਂ ਦੋ ਦਿਨ ਦਾ ਸਮਾਂ ਮੰਗਿਆ। ਉਨ੍ਹਾਂ ਨੇ ਮਨਾ ਕਰ ਦਿੱਤਾ ਅਤੇ ਫੇਰਿਆਂ ’ਤੇ ਆਉਣ ਤੋਂ ਵੀ ਮਨਾ ਕਰ ਦਿੱਤਾ। ਜਿਸ ਤੋਂ ਬਾਅਦ ਲਾੜੇ ਪੱਖ ਵਲੋਂ 20 ਲੱਖ ਰੁਪਏ ਅਤੇ ਫਾਰਚੂਨਰ ਗੱਡੀ ਦੀ ਡਿਮਾਂਡ ਕੀਤੀ ਗਈ। ਅਸੀਂ ਉਨ੍ਹਾਂ ਨੂੰ ਫੇਰਿਆਂ ਲਈ ਬੁਲਾਉਂਦੇ ਰਹੇ ਪਰ ਉਹ ਸਾਨੂੰ ਟਾਲਦੇ ਰਹੇ। ਮੇਰੀ ਧੀ ਕੋਮਲ ਪੀ. ਐੱਚ. ਡੀ. ਹੈ ਅਤੇ ਨੌਕਰੀ ਕਰਦੀ ਹੈ। ਜਦੋਂ ਲਾੜੇ ਪੱਖ ਵਾਲੇ ਨਹੀਂ ਮੰਨੇ ਤਾਂ ਸਵੇਰੇ ਪੁਲਸ ਨੂੰ ਬੁਲਾਇਆ ਗਿਆ। ਪੁਲਸ ਵੇਖ ਕੇ ਲੜਕੇ ਪੱਖ ਵਾਲੇ ਫੇਰਿਆਂ ਲਈ ਤਿਆਰ ਹੋ ਗਏ। ਓਧਰ ਪੁਲਸ ਦਾ ਕਹਿਣਾ ਹੈ ਕਿ ਜੇਕਰ ਪਰਿਵਾਰ ਵਾਲੇ ਸ਼ਿਕਾਇਤ ਦੇਣਗੇ ਤਾਂ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕੁੰਡਲੀ ਬਾਰਡਰ ਤੋਂ ਨਿਹੰਗਾਂ ਨੇ ਘਰ ਪਰਤਣ ਦੀ ਕੀਤੀ ਤਿਆਰੀ, ਟਰੱਕਾਂ ’ਚ ਭਰਿਆ ਸਾਮਾਨ

ਨੋਟ-ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
 

 


author

Tanu

Content Editor

Related News