ਪਤੀ-ਪਤਨੀ ਨੂੰ ਘਸੀੜਦੀ ਲੈ ਗਈ ਬੱਸ; ਹਾਦਸੇ 'ਚ ਪੈ ਗਏ ਸਦਾ ਲਈ ਵਿਛੋੜੇ, ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਸੀ ਔਰਤ
Monday, Aug 19, 2024 - 03:50 PM (IST)
            
            ਕਰਨਾਲ- ਰੱਖੜੀ ਵਾਲੇ ਦਿਨ ਦੁਖ਼ਦ ਖ਼ਬਰ ਹਰਿਆਣਾ ਦੇ ਕਰਨਾਲ ਤੋਂ ਸਾਹਮਣੇ ਆਈ ਹੈ। ਦਰਅਸਲ ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਔਰਤ ਅਤੇ ਉਸ ਦੇ ਪਤੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਦੋਵੇਂ ਬਾਈਕ 'ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਗਲਤ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਬੱਸ ਡਰਾਈਵਰ ਦੋਹਾਂ ਨੂੰ ਕਰੀਬ 30 ਮੀਟਰ ਤੱਕ ਘਸੀੜਦਾ ਲੈ ਗਿਆ। ਹਾਦਸੇ ਵਿਚ ਦੋਹਾਂ ਪਤੀ-ਪਤਨੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪ੍ਰਾਈਵੇਟ ਹਸਪਤਾਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਈਮੇਲ 'ਚ ਲਿਖਿਆ- ਸਾਰੇ ਮਾਰੇ ਜਾਓਗੇ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ। ਮ੍ਰਿਤਕਾਂ ਦੀ ਪਛਾਣ 48 ਸਾਲਾ ਮੰਗਾ ਸਿੰਘ ਅਤੇ ਉਸ ਦੀ 45 ਸਾਲਾ ਪਤਨੀ ਮਨਜੀਤ ਵਾਸੀ ਪਿੰਡ ਬਾਂਸਾ ਦੇ ਰੂਪ ਵਿਚ ਹੋਈ ਹੈ। ਐਤਵਾਰ ਦੇਰ ਰਾਤ ਕਰੀਬ ਸਾਢੇ 9 ਵਜੇ ਮੰਗਾ ਸਿੰਘ ਪਤਨੀ ਨੂੰ ਤਰਾਵੜੀ ਸਥਿਤ ਸਹੁਰੇ ਲੈ ਕੇ ਜਾ ਰਿਹਾ ਸੀ। ਇੱਥੇ ਪਤਨੀ ਮਨਜੀਤ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਆਈ ਸੀ।
ਇਹ ਵੀ ਪੜ੍ਹੋ- ਸਰਕਾਰ ਦਾ ਵੱਡਾ ਫ਼ੈਸਲਾ, ਬਿਨਾਂ ਵਿਦਿਆਰਥੀਆਂ ਵਾਲੇ 99 ਸਰਕਾਰੀ ਸਕੂਲ ਕੀਤੇ ਬੰਦ
ਰਿਸ਼ਤੇਦਾਰ ਵਿਸ਼ਾਲ ਅਤੇ ਔਰਤ ਦੀ ਭਰਜਾਈ ਸਿਮਰਨ ਮੁਤਾਬਕ ਗਲਤ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਟੱਕਰ ਮਾਰਨ ਮਗਰੋਂ ਡਰਾਈਵਰ ਨੇ ਬੱਸ ਨੂੰ ਨਹੀਂ ਰੋਕਿਆ। ਦੋਹਾਂ ਨੂੰ ਘਸੀੜਦਾ ਹੋਇਆ ਲੈ ਗਿਆ। ਯਾਤਰੀਆਂ ਦੇ ਰੌਲਾ ਪਾਇਆ ਤਾਂ ਉਸ ਨੇ ਬੱਸ ਰੋਕੀ ਅਤੇ ਫਿਰ ਦੌੜ ਗਿਆ। ਇਸ ਤੋਂ ਬਾਅਦ ਜਦੋਂ ਦੋਹਾਂ ਨੂੰ ਸੰਭਾਲਿਆ ਗਿਆ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਹਾਦਸੇ ਮਗਰੋਂ ਆਲੇ-ਦੁਆਲੇ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ। ਗੁੱਸੇ ਵਿਚ ਆਏ ਪਰਿਵਾਰਕ ਮੈਂਬਰਾਂ ਨੇ ਪੱਥਰ ਮਾਰ ਕੇ ਬੱਸ ਦੇ ਸ਼ੀਸ਼ੇ ਤੋੜ ਦਿੱਤੇ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪਰਿਵਾਰ ਨੇ ਦੋਸ਼ ਲਾਇਆ ਕਿ ਬੱਸ ਦਾ ਡਰਾਈਵਰ ਨਸ਼ੇ ਵਿਚ ਸੀ।
ਇਹ ਵੀ ਪੜ੍ਹੋ- 'CAA ਤਹਿਤ 188 ਪਾਕਿਸਤਾਨੀ ਹਿੰਦੂਆਂ ਨੂੰ ਮਿਲੀ ਭਾਰਤੀ ਨਾਗਰਿਕਤਾ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
