ਕਾਰਗਿਲ ਦੇ ਹੀਰੋ ਏਅਰ ਮਾਰਸ਼ਲ ਨਾਂਬਿਆਰ ਪੱਛਮੀ ਕਮਾਨ ਦੇ ਮੁਖੀ ਨਿਯੁਕਤ

Saturday, Mar 02, 2019 - 12:42 AM (IST)

ਕਾਰਗਿਲ ਦੇ ਹੀਰੋ ਏਅਰ ਮਾਰਸ਼ਲ ਨਾਂਬਿਆਰ ਪੱਛਮੀ ਕਮਾਨ ਦੇ ਮੁਖੀ ਨਿਯੁਕਤ

ਨਵੀਂ ਦਿੱਲੀ— ਕਾਰਗਿਲ ਮੁਹਿੰਮ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਏਅਰ ਮਾਰਸ਼ਨ ਰਘੁਨਾਥ ਨਾਂਬਿਆਰ ਨੇ ਸ਼ੁੱਕਰਵਾਰ ਨੂੰ ਭਾਰਤੀ ਹਵਾਈ ਫੌਜ ਦੀ ਪੱਛਮੀ ਹਵਾਈ ਕਮਾਨ ਦੇ ਏਅਰ ਆਫਿਸਰ ਕਮਾਂਡਿੰਗ ਇਨ ਚੀਫ ਦਾ ਅਹੁਦਾ ਸੰਭਾਲਿਆ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਨਾਂਬਿਆਨ ਰਾਸ਼ਟਰੀ ਰੱਖਿਆ ਅਕਾਦਮੀ, ਖੜਕਵਾਸਲਾ ਦੇ ਵਿਦਿਆਰਥੀ ਰਹੇ ਹਨ। ਉਹ 11 ਜੂਨ 1091 ਨੂੰ ਜੰਗੀ ਪਾਇਲਟ ਦੇ ਰੂਪ 'ਚ ਹਵਾਈ ਫੌਜ ਦੀ ਫਲਾਇੰਗ ਇਕਾਈ 'ਚ ਸ਼ਾਮਲ ਹੋਏ।
ਹਵਾਈ ਫੌਜ ਨੇ ਇਕ ਬਿਆਨ 'ਚ ਕਿਹਾ ਕਿ ਏਅਰ ਮਾਰਸ਼ਨ ਨਾਂਬਿਆਰ ਨੇ ਇਕ ਮਾਰਚ ਨੂੰ ਪੱਛਮੀ ਹਵਾਈ ਕਮਾਨ ਦੇ ਏਅਰ ਆਫਿਸਰ ਕਮਾਂਡਿੰਗ ਇਨ ਚੀਫ ਦੇ ਤੌਰ 'ਤੇ ਅਹੁਦਾ ਸੰਭਾਲਿਆ। ਏਅਰ ਮਾਰਸ਼ਲ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਤੇ ਉਨ੍ਹਾਂ ਨੇ ਪੱਛਮੀ ਹਵਾਈ ਕਮਾਨ ਲਈ ਆਪਣੇ ਨਜ਼ਰੀਏ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਸਾਰੇ ਕਰਮਚਾਰੀਆਂ ਨੂੰ ਉਤਸ਼ਾਹ ਨਾਲ ਕੰਮ ਕਰਨ ਦਾ ਸੱਦਾ ਦਿੱਤਾ ਤਾਂਕਿ ਪੱਛਮੀ ਹਵਾਈ ਫੌਜ ਕਮਾਨ ਤੇ ਰਾਸ਼ਟਰ ਦੇ ਟੀਚੇ ਨੂੰ ਪੂਰਾ ਕਰਨ 'ਚ ਸਮਰੱਥ ਹੋ ਸਕੇ।
ਬਿਆਨ ਮੁਤਾਬਕ ਭਾਰਤੀ ਹਵਾਈ ਫੌਜ 'ਚ ਸਭ ਤੋਂ ਜ਼ਿਆਦਾ ਘੰਟਿਆਂ ਤਕ ਜੰਗੀ ਜਹਾਜ਼ ਮਿਰਾਜ-2000 ਉਡਾਣ ਦਾ ਰਿਕਾਰਡ ਉਨ੍ਹਾਂ ਦੇ ਨਾਂ ਹੈ। ਨਾਂਬਿਆਰ ਦੇ ਨਾਂ ਜਹਾਜ਼ ਨਾਲ ਕੁਲ 5100 ਘੰਟੇ ਉਡਾਣ ਭਰਨ ਦਾ ਅਨੁਭਵ ਹੈ ਜਦਕਿ ਲੜਾਕੂ ਜਹਾਜ਼ ਉਡਾਣ ਦਾ ਅਨੁਭਵ 2300 ਘੰਟੇ ਦਾ ਹੈ। ਉਨ੍ਹਾਂ ਨੂੰ ਕਈ ਅਹੁਦਿਆਂ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।


author

Inder Prajapati

Content Editor

Related News