ਬਹਾਦਰ ਯੋਧਿਆਂ ਨੂੰ ਸ਼ਰਧਾਂਜਲੀ, ਕਾਰਗਿਲ ਤੋਂ ਕੋਹਿਮਾ 'ਗਲੋਰੀ ਰਨ' ਰਵਾਨਾ

09/22/2019 5:48:49 PM

ਕਾਰਗਿਲ—  ਕਾਰਗਿਲ ਤੋਂ ਕੋਹਿਮਾ ਅਲਟਰਾ ਮੈਰਾਥਨ 'ਗਲੋਰੀ ਰਨ' ਨੂੰ ਦਰਾਸ ਸਥਿਤ ਕਾਰਗਿਲ ਵਾਰ ਮੈਮੋਰੀਅਲ ਤੋਂ ਏਅਰ ਵਾਈਸ ਮਾਰਸ਼ਲ ਪੀ. ਐੱਮ. ਸਿਨਹਾ ਨੇ ਸ਼ਨੀਵਾਰ ਨੂੰ ਰਵਾਨਾ ਕੀਤਾ। ਕਾਰਗਿਲ ਵਿਜੇ ਦੇ 20ਵੇਂ ਸਾਲ ਦੇ ਮੌਕੇ 'ਤੇ  ਅਤੇ ਭਾਰਤੀ ਹਵਾਈ ਫੌਜ ਦੀ ਸੱਚੀ ਪਰੰਪਰਾ ਅਤੇ ਆਦਰਸ਼ ਵਾਕਿਆ 'ਟਚ ਦਿ ਸਕਾਈ ਵਿਦ ਗਲੋਰੀ' ਲਈ ਕਾਰਗਿਲ ਤੋਂ ਕੋਹਿਮਾ ਅਲਟਰਾ ਮੈਰਾਥਨ 'ਗਲੋਰੀ ਰਨ' ਦੀ ਇਕ ਮੁਹਿੰਮ ਭਾਰਤੀ ਹਵਾਈ ਫੌਜ ਵਲੋਂ ਚਲਾਈ ਚਲਾਈ ਗਈ ਹੈ। ਕੋਹਿਮਾ ਅਤੇ ਕਾਰਗਿਲ ਉੱਤਰ ਭਾਰਤ ਦੇ ਪੂਰਬ ਵਿਚ ਅਤੇ ਉੱਤਰ ਵਿਚ ਸਥਿਤ ਮਹੱਤਵਪੂਰਨ ਚੌਕੀ ਹੈ, ਜਿੱਥੇ 1944 ਅਤੇ 1999 'ਚ ਦੋ ਵੱਡੇ ਯੁੱਧ ਹੋਏ ਸਨ। ਗਲੋਰੀ ਰਨ ਦੀ ਸਮਾਪਤੀ 6 ਨਵੰਬਰ 2019 ਨੂੰ ਹੋਵੇਗੀ।

 

ਇਸ ਵਿਲੱਖਣ ਕੋਸ਼ਿਸ਼ ਵਿਚ 25 ਹਵਾਈ ਯੋਧਿਆਂ ਦੀ ਟੀਮ 45 ਦਿਨਾਂ ਵਿਚ 4500 ਕਿਲੋਮੀਟਰ ਤੋਂ ਵਧ ਦੀ ਦੂਰੀ ਤੈਅ ਕਰੇਗੀ, ਯਾਨੀ ਕਿ ਔਸਤਨ 100 ਕਿਲੋਮੀਟਰ ਪ੍ਰਤੀ ਦਿਨ ਦੀ ਦੂਰੀ ਤੈਅ ਕਰੇਗੀ। ਇਸ ਮੁਹਿੰਮ ਦਾ ਉਦੇਸ਼ ਪੈਦਲ ਯਾਤਰੀ ਸੁਰੱਖਿਆ ਅਤੇ ਹਾਲ ਹੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 'ਫਿਟ ਇੰਡੀਆ ਮੂਵਮੈਂਟ' ਨੂੰ ਹੱਲਾ-ਸ਼ੇਰੀ ਦੇਣਾ ਅਤੇ ਉਨ੍ਹਾਂ ਬਹਾਦਰ ਯੋਧਿਆਂ ਨੂੰ ਨਿੱਘੀ ਸ਼ਰਧਾਂਜਲੀ ਦੇਣ ਵੀ ਹੈ, ਜਿਨ੍ਹਾਂ ਨੇ ਸਾਡੀ ਮਾਂ ਭੂਮੀ ਲਈ ਆਪਣੀ ਕੁਰਬਾਨੀ ਦਿੱਤੀ ਹੈ

। Image result for Glory Run

ਇਸ ਅਲਟਰਾ-ਮੈਰਾਥਨ ਲਈ ਸਖਤ ਚੋਣ ਟੈਸਟ ਤੋਂ ਬਾਅਦ ਟੀਮ ਦਾ ਗਠਨ ਕੀਤਾ ਗਿਆ ਹੈ ਅਤੇ ਹਵਾਈ ਫੌਜ ਸਟੇਸ਼ਨ ਲੇਹ ਵਿਚ ਟ੍ਰੇਨਿੰਗ ਦਿੱਤੀ ਗਈ ਹੈ। ਇਸ ਮੁਹਿੰਮ ਦੀ ਅਗਵਾਈ ਸਕਵਾਡਰਨ ਲੀਡਰ ਸੁਰੇਸ਼ ਰਾਜਦਾਨ ਕਰ ਰਹੇ ਹਨ। ਇਹ ਟੀਮ ਦਰਾਸ-ਲੇਹ-ਮਨਾਲੀ ਹਾਈਵੇਅ ਤੋਂ ਲੰਘੇਗੀ, ਜਿੱਥੇ ਔਸਤਨ ਉੱਚਾਈ 13,000 ਫੁੱਟ ਹੈ। ਟੀਮ ਬਰਫ ਨਾਲ ਢੱਕੇ ਪਹਾੜਾਂ, ਬਰਫ ਦੇ ਠੰਡੇ ਪਾਣੀ ਦੀਆਂ ਛੋਟੀਆਂ-ਛੋਟੀਆਂ ਨਦੀਆਂ ਨੂੰ ਪਾਰ ਕਰ ਕੇ ਜਾਵੇਗੀ। 
ਟੀਮ ਇਸ ਦਲੇਰ ਭਰੀ ਮੁਹਿੰਮ ਦੌਰਾਨ ਲੱਦਾਖ, ਹਿਮਾਚਲ ਪ੍ਰਦੇਸ਼, ਪੰਜਾਬ, ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਆਸਾਮ ਅਤੇ ਨਾਗਾਲੈਂਡ ਦੇ ਵੱਖ-ਵੱਖ ਹਿੱਸਿਆਂ ਤੋਂ ਕੈਂਪਿੰਗ ਅਤੇ ਬਾਹਰੀ ਰਸਤਿਆਂ ਤੋਂ ਮੁਸ਼ਕਲਾਂ, ਬਰਫਬਾਰੀ ਵਿਚ ਪ੍ਰਬੰਧਨ ਅਤੇ ਮੀਂਹ ਅਤੇ ਬਦਲਦੇ ਜਲਵਾਯੂ ਤੋਂ ਹੁੰਦੇ ਹੋਏ ਅੱਗੇ ਵਧੇਗੀ।


Tanu

Content Editor

Related News