ਕਰੌਲੀ ਹਿੰਸਾ: ਕਾਂਸਟੇਬਲ ਦੇ ਜਜ਼ਬੇ ਨੂੰ CM ਗਹਿਲੋਤ ਨੇ ਕੀਤਾ ਸਲਾਮ, ਜਾਨ ’ਤੇ ਖੇਡ ਕੇ ਲੋਕਾਂ ਦੀ ਬਚਾਈ ਜਾਨ
Tuesday, Apr 05, 2022 - 10:35 AM (IST)
ਕਰੌਲੀ- ਹਿੰਦੂ ਨਵੇਂ ਸਾਲ ’ਤੇ ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ’ਚ ਭੜਕੀ ਹਿੰਸਾ ਮਗਰੋਂ ਉੱਥੇ ਲਾਏ ਗਏ ਕਰਫਿਊ ਦਾ ਸਮਾਂ 7 ਅਪ੍ਰੈਲ ਤੱਕ ਵਧਾ ਦਿੱਤਾ ਗਿਆ ਹੈ। ਫਿਲਹਾਲ ਕਰੌਲੀ ’ਚ ਹਾਲਾਤ ਕੰਟਰੋਲ ’ਚ ਹਨ। ਇਸ ਦਰਮਿਆਨ ਕਰੌਲੀ ਕੋਤਵਾਲੀ ਥਾਣੇ ਦੇ ਕਾਂਸਟੇਬਲ ਨੇਤਰੇਸ਼ ਸ਼ਰਮਾ (31) ਦੀ ਕਾਫੀ ਤਾਰੀਫ਼ ਹੋ ਰਹੀ ਹੈ। ਇੱਥੋਂ ਤੱਕ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਕਾਂਸਟੇਬਲ ਨੇਤਰੇਸ਼ ਸ਼ਰਮਾ ਦੀ ਪ੍ਰਸ਼ੰਸਾ ਕੀਤੀ। ਕਰੌਲੀ ’ਚ ਸ਼ਨੀਵਾਰ ਨੂੰ ਭਿਆਨਕ ਅੱਗ ਦੀ ਲਪੇਟ ’ਚ ਆਏ ਇਕ ਮਕਾਨ ’ਚੋਂ ਮਾਸੂਮ ਸਮੇਤ 4 ਲੋਕਾਂ ਦੀ ਜਾਨ ਬਚਾਉਣ ਵਾਲੇ ਕਰੌਲੀ ਕੋਤਵਾਲੀ ਥਾਣੇ ਦੇ ਕਾਂਸਟੇਬਲ ਨੇਤਰੇਸ਼ ਸ਼ਰਮਾ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਕਾਂਸਟੇਬਲ ਦੀ ਇਕ ਮਾਸੂਮ ਨੂੰ ਗੋਦੀ ’ਚ ਚੁੱਕੀ ਭੜਕੀ ਅੱਗ ’ਚੋਂ ਸੁਰੱਖਿਅਤ ਬਚਾਉਂਦੇ ਹੋਏ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: ‘ਮੈਟਲ ਸਕ੍ਰੈਪ’ ਕਲਾਕਾਰ ਨੇ ਕਬਾੜ ਤੋਂ ਬਣਾਇਆ ਭਾਰਤ ਦਾ ਨਕਸ਼ਾ, ਡਿਜ਼ਾਈਨ ਕਰ ਚੁੱਕੇ ਹਨ ਅਦਭੁੱਤ ਚੀਜ਼ਾਂ (ਤਸਵੀਰਾਂ)
ਲੋਕ ਕਾਂਸਟੇਬਲ ਨੇਤਰੇਸ਼ ਸ਼ਰਮਾ ਦੀ ਕਾਫੀ ਤਾਰੀਫ਼ ਕਰ ਰਹੇ ਹਨ ਕਿ ਉਨ੍ਹਾਂ ਨੇ ਖ਼ੁਦ ਦੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣਾ ਫਰਜ਼ ਨਿਭਾਇਆ, ਉਨ੍ਹਾਂ ਨੂੰ ਸਲਾਮ ਹੈ। ਦੱਸ ਦੇਈਏ ਕਿ ਕਰੌਲੀ ’ਚ ਸ਼ਨੀਵਾਰ ਨੂੰ ਅੱਗਜਨੀ ਦੌਰਾਨ ਦੁਕਾਨਾਂ ਨਾਲ ਮਕਾਨਾਂ ’ਚ ਵੀ ਅੱਗ ਲਾ ਦਿੱਤੀ ਗਈ ਸੀ। ਮਕਾਨ ’ਚ ਮਾਸੂਮ ਬੱਚਿਆਂ ਨਾਲ ਉਨ੍ਹਾਂ ਦੀ ਮਾਂ ਅਤੇ ਇਕ ਹੋਰ ਮਹਿਲਾ ਵੀ ਫਸੀ ਸੀ। ਕਾਂਸਟੇਬਲ ਨੇਤਰੇਸ਼ ਸ਼ਰਮਾ ਉਸ ਪਰਿਵਾਰ ਲਈ ਦੇਵਦੂਤ ਬਣ ਕੇ ਆਏ ਅਤੇ ਉਨ੍ਹਾਂ ਨੂੰ ਉਸ ਅੱਗ ’ਚੋਂ ਸੁਰੱਖਿਅਤ ਬਾਹਰ ਕੱਢਿਆ। ਨੇਤਰੇਸ਼ ਸ਼ਰਮਾ 2013 ’ਚ ਕਾਂਸਟੇਬਲ ਦੇ ਰੂਪ ’ਚ ਨਿਯੁਕਤ ਹੋਏ ਸਨ, ਉਹ ਕਰੌਲੀ ਸ਼ਹਿਰ ਚੌਕੀ ’ਚ ਤਾਇਨਾਤ ਹਨ।
ਇਹ ਵੀ ਪੜ੍ਹੋ: ਲੋਕ ਸਭਾ ’ਚ ਹਰਸਿਮਰਤ ਬਾਦਲ ਨੇ ਚੁੱਕੀ ਮੰਗ, ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਕਰੇ ਸਰਕਾਰ
करौली में अपना कर्तव्य निभाते हुए 4 लोगों की जान बचाने वाले कांस्टेबल श्री नेत्रेश शर्मा से फोन पर बात कर उन्हें शाबासी दी। श्री नेत्रेश को हेड कांस्टेबल के पद पर पदोन्नत करने का निर्णय किया है। अपनी जान की परवाह ना कर कर्तव्य निभाने वाले श्री नेत्रेश का कार्य प्रशंसनीय है। pic.twitter.com/3p4ekYNYhn
— Ashok Gehlot (@ashokgehlot51) April 4, 2022
ਮੁੱਖ ਮੰਤਰੀ ਗਹਿਲੋਤ ਨੇ ਕਾਂਸਟੇਬਲ ਨੇਤਰੇਸ਼ ਸ਼ਰਮਾ ਨਾਲ ਫੋਨ ’ਤੇ ਗੱਲਬਾਤ ਦੌਰਾਨ ਕਿਹਾ, ‘‘ਆਪਣੀ ਜਾਨ ਨੂੰ ਜ਼ੋਖਮ ’ਚ ਪਾ ਕੇ ਜਿਸ ਤਰ੍ਹਾਂ ਆਪਣੇ ਇਸ ਕੰਮ ਨੂੰ ਅੰਜ਼ਾਮ ਦਿੱਤਾ ਹੈ, ਉਕ ਕਾਬਿਲੇ ਤਾਰੀਫ਼ ਹੈ। ਤੁਸੀਂ ਜੋ ਸਾਹਸ ਵਿਖਾਇਆ ਹੈ, ਉਸ ਲਈ ਵਧਾਈ ਦੇ ਪਾਤਰ ਹੋ।’’ ਚਾਰ ਲੋਕਾਂ ਦੀ ਜਾਨ ਬਚਾਉਣ ਵਾਲੇ ਕਾਂਸਟੇਬਲ ਨੇਤਰੇਸ਼ ਸ਼ਰਮਾ ਨੂੰ ਗਹਿਲੋਤ ਨੇ ਸ਼ਾਬਾਸੀ ਦਿੱਤੀ। ਨਾਲ ਹੀ ਨੇਤਰੇਸ਼ ਸ਼ਰਮਾ ਨੂੰ ਹੈੱਡ ਕਾਂਸਟੇਬਲ ਦੇ ਅਹੁਦੇ ’ਤੇ ਪ੍ਰਮੋਸ਼ਨ ਦੇਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਹਰਿਆਣਾ ਦੀ ਸਿਆਸਤ ’ਚ ਵੱਡਾ ਧਮਾਕਾ, ਅਸ਼ੋਕ ਤੰਵਰ ਨੇ ਫੜਿਆ ‘ਆਪ’ ਦਾ ਪੱਲਾ
ਨੋਟ- ਕਾਂਸਟੇਬਲ ਦੇ ਇਸ ਜਜ਼ਬੇ ਭਰੇ ਕੰਮ ਨੂੰ ਤੁਸੀਂ ਕਿਵੇਂ ਵੇਖਦੋ ਹੋ, ਕੁਮੈਂਟ ਬਾਕਸ ’ਚ ਦਿਓ ਜਵਾਬ