ਕਰਨਪ੍ਰਯਾਗ ਵਿਵਾਦ 'ਚ 4 ਨਿਹੰਗ ਸਿੰਘ ਗ੍ਰਿਫ਼ਤਾਰ ! ਜ਼ਮਾਨਤ ਲਈ ਖੜਕਾ ਸਕਦੇ ਅਦਾਲਤ ਦਾ ਦਰਵਾਜ਼ਾ

Saturday, Jun 27, 2026 - 03:03 PM (IST)

ਕਰਨਪ੍ਰਯਾਗ ਵਿਵਾਦ 'ਚ 4 ਨਿਹੰਗ ਸਿੰਘ ਗ੍ਰਿਫ਼ਤਾਰ ! ਜ਼ਮਾਨਤ ਲਈ ਖੜਕਾ ਸਕਦੇ ਅਦਾਲਤ ਦਾ ਦਰਵਾਜ਼ਾ

ਦੇਹਰਾਦੂਨ- ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਕਰਨਪ੍ਰਯਾਗ 'ਚ ਹਾਲ 'ਚ ਹੋਈ ਘਟਨਾ ਦੇ ਸੰਬੰਧ 'ਚ ਗ੍ਰਿਫ਼ਤਾਰ ਚਾਰ ਨਿਹੰਗ ਸਿੰਘ ਜ਼ਮਾਨਤ ਲਈ ਅਦਾਲਤ ਦਾ ਰੁਖ ਕਰ ਸਕਦੇ ਹਨ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ, ਜੇਕਰ ਅਦਾਲਤ ਤੋਂ ਉਨ੍ਹਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਤਾਂ ਪ੍ਰਸ਼ਾਸਨ ਉਨ੍ਹਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਪੰਜਾਬ ਜਾਣ ਦੀ ਮਨਜ਼ੂਰੀ ਦੇ ਸਕਦਾ ਹੈ।

ਸੂਤਰਾਂ ਨੇ ਦੱਸਿਆ ਕਿ ਇਸ ਕਦਮ ਨਾਲ 16 ਜੂਨ ਨੂੰ ਹੋਏ ਕਰਨਪ੍ਰਯਾਗ ਵਿਵਾਦ ਤੋਂ ਬਾਅਦ ਪੈਦਾ ਹੋਏ ਤਣਾਅ ਨੂੰ ਘੱਟ ਕਰਨ 'ਚ ਮਦਦ ਮਿਲੇਗੀ। ਚਾਰ ਨਿਹੰਗ ਸਿੰਘਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਰੁਦਰਪ੍ਰਯਾਗ ਜ਼ਿਲੇ ਦੇ ਨਗਰਾਸੂ ਗੁਰਦੁਆਰਾ ਮਾਮਲੇ 'ਚ ਨਿਹੰਗ ਸਿੰਘਾਂ ਨਾਲ ਗਤੀਰੋਧ ਦੀ ਸਥਿਤੀ ਬਣ ਗਈ ਸੀ, ਜਿਸ ਨੂੰ ਸਿੱਖ ਵਫ਼ਦ ਦੇ ਸਹਿਯੋਗ ਨਾਲ ਚੌਥੇ ਦਿਨ 23 ਜੂਨ ਨੂੰ ਦੂਰ ਕੀਤਾ ਗਿਆ ਸੀ। ਇਸ ਤੋਂ ਬਾਅਦ ਗ੍ਰਿਫ਼ਤਾਰ ਨਿਹੰਗਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 25 ਜੂਨ ਦੀ ਰਾਤ ਦੇਹਰਾਦੂਨ ਜ਼ਿਲ੍ਹੇ 'ਚ ਹਿਮਾਚਲ ਪ੍ਰਦੇਸ਼ ਨਾਲ ਲੱਗਦੀ ਕੁਲਹਾਲ ਸਰਹੱਦ ਤੋਂ ਕੁਝ ਨਿਹੰਗ ਸਿੰਘ ਜ਼ਬਰਨ ਉਤਰਾਖੰਡ 'ਚ ਪ੍ਰਵੇਸ਼ ਕਰ ਗਏ ਸਨ, ਜਿਨ੍ਹਾਂ ਨੂੰ ਸਮਝਾ ਕੇ ਵਾਪਸ ਪਾਉਂਟਾ ਸਾਹਿਬ ਭੇਜ ਦਿੱਤਾ ਗਿਆ। 

ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀਆਂ ਦੀ ਰਿਹਾਈ ਦਾ ਫੈਸਲਾ ਪੂਰੀ ਤਰ੍ਹਾਂ ਅਦਾਲਤ ਦੇ ਆਦੇਸ਼ 'ਤੇ ਨਿਰਭਰ ਕਰੇਗਾ। ਉਨ੍ਹਾਂ ਦੱਸਿਆ ਕਿ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਸਾਰੀਆਂ ਜ਼ਰੂਰੀ ਕਾਨੂੰਨੀ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ, ਜਿਸ ਦੇ ਬਾਅਦ ਹੀ ਨਿਹੰਗ ਸਿੰਘਾਂ ਨੂੰ ਉਤਰਾਖੰਡ ਛੱਡ ਕੇ ਪੰਜਾਬ ਜਾਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਕਰਨਪ੍ਰਯਾਗ 'ਚ 16 ਜੂਨ ਨੂੰ ਸਥਾਨਕ ਲੋਕਾਂ ਅਤੇ ਨਿਹੰਗ ਸਿੰਘਾਂ ਵਿਚਾਲੇ ਹੋਏ ਮਾਮੂਲੀ ਵਿਵਾਦ ਦੌਰਾਨ ਤਲਵਾਰ ਨਾਲ ਕੀਤੇ ਗਏ ਹਮਲੇ 'ਚ ਕੁਝ ਲੋਕ ਜ਼ਖ਼ਮੀ ਹੋ ਗਏ ਸਨ। ਇਸ ਘਟਨਾ 'ਚ ਇਕ ਨਿਹੰਗ ਸਿੰਘ ਵੀ ਜ਼ਖ਼ਮੀ ਹੋਇਆ ਸੀ। ਪੁਲਸ ਨੇ ਮੁਕੱਦਮਾ ਦਰਜ ਕਰ ਕੇ ਚਾਰ ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਚਾਰੇ ਦੋਸ਼ੀ ਫਿਲਹਾਲ ਨਿਆਂਇਕ ਹਿਰਾਸਤ 'ਚ ਹੈ। ਉੱਥੇ ਹੀ ਪੁਲਸ ਨੇ ਚੌਕਸੀ ਵਜੋਂ ਕੁਲਹਾਲ ਸਰਹੱਦ 'ਤੇ ਚੌਕਸੀ ਵਧਾ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਸਰਹੱਦ 'ਤੇ ਆਵਾਜਾਈ ਆਮ ਹੈ ਪਰ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News