ਬੀ. ਐੱਸ. ਐੱਫ. ਨੇ ਕੱਛ ’ਚ 4 ਪਾਕਿਸਤਾਨੀ ਮਲਾਹਾਂ ਨੂੰ ਫੜਿਆ, ਕਿਸ਼ਤੀ ਜ਼ਬਤ

Sunday, Oct 25, 2026 - 05:56 PM (IST)

ਬੀ. ਐੱਸ. ਐੱਫ. ਨੇ ਕੱਛ ’ਚ 4 ਪਾਕਿਸਤਾਨੀ ਮਲਾਹਾਂ ਨੂੰ ਫੜਿਆ, ਕਿਸ਼ਤੀ ਜ਼ਬਤ

ਭੁਜ, (ਏਜੰਸੀ)- ਬਾਰਡਰ ਸਕਿਓਰਿਟੀ ਫੋਰਸ (ਬੀ. ਐੱਸ. ਐੱਫ.) ਨੇ ਗੁਜਰਾਤ ਦੇ ਕੱਛ ਜ਼ਿਲੇ ’ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਭਾਰਤੀ ਜਲ ਖੇਤਰ ’ਚ ਵੜੇ 4 ਪਾਕਿਸਤਾਨੀ ਮਲਾਹਾਂ ਨੂੰ ਐਤਵਾਰ ਨੂੰ ਫੜਿਆ ਅਤੇ ਉਨ੍ਹਾਂ ਦੀ ਮੱਛੀ ਫੜਨ ਵਾਲੀ ਇਕ ਕਿਸ਼ਤੀ ਜ਼ਬਤ ਕਰ ਲਈ। ਇਕ ਅਧਿਕਾਰੀ ਨੇ ਦੱਸਿਆ ਕਿ ਗੁਪਤ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਬੀ. ਐੱਸ. ਐੱਫ. ਦੇ ਜਵਾਨਾਂ ਨੇ ਐਤਵਾਰ ਨੂੰ ਕੱਛ ਦੇ ਸਰ ਕ੍ਰੀਕ ਇਲਾਕੇ ਤੋਂ ਇਨ੍ਹਾਂ ਮਲਾਹਾਂ ਨੂੰ ਫੜਿਆ।

ਸਰ ਕ੍ਰੀਕ, ਕੱਛ ਦੇ ਰਣ ’ਚ ਸਥਿਤ ਇਕ ਤੰਗ, ਦਲਦਲੀ ਜਲ ਮਾਰਗ ਹੈ। ਇਹ ਗੁਜਰਾਤ ਅਤੇ ਪਾਕਿਸਤਾਨ ਦੇ ਸਿੰਧ ਸੂਬੇ ਵਿਚਾਲੇ ਸਥਿਤ ਹੈ। ਬੀ. ਐੱਸ. ਐੱਫ. ਤੋਂ ਮਿਲੀ ਜਾਣਕਾਰੀ ਅਨੁਸਾਰ, ਫੜੇ ਗਏ ਮਲਾਹਾਂ ਦੀ ਪਛਾਣ ਪਾਕਿਸਤਾਨ ਦੇ ਸਿੰਧ ਸੂਬੇ ਦੇ ਚਾਚ ਜਾਨ ਖਾਨ ਪਿੰਡ ਦੇ ਨਿਵਾਸੀ ਕਾਦਿਰ ਥਾਈਮੋਰ, ਮੁਹੰਮਦ ਮੂਸਾ, ਅਜ਼ਗਰ ਥਾਈਮੋਰ ਅਤੇ ਅਹਿਸਾਨ ਜਾਟ ਵਜੋਂ ਹੋਈ ਹੈ।


author

Shubam Kumar

Content Editor

Related News