ਸੱਚੇ ਹਿੰਦੂ ਨਹੀਂ ਪੀ. ਐੱਮ. ਮੋਦੀ : ਸਿੱਬਲ
Friday, Dec 01, 2017 - 12:57 PM (IST)

ਨਵੀਂ ਦਿੱਲੀ— ਸੋਮਨਾਥ ਮੰਦਰ 'ਚ ਗੈਰ-ਹਿੰਦੂ ਵਜੋਂ ਨਾਂ ਦਰਜ ਕੀਤੇ ਜਾਣ ਦੇ ਮਗਰੋਂ ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ 'ਤੇ ਉਠ ਰਹੇ ਸਵਾਲਾਂ ਦਰਮਿਆਨ ਪਾਰਟੀ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਪੀ. ਐੱਮ. ਨਰਿੰਦਰ ਮੋਦੀ 'ਤੇ ਵਾਰ ਕੀਤਾ ਹੈ।
ਉਨ੍ਹਾਂ ਇਸ ਵਿਵਾਦ 'ਤੇ ਪ੍ਰਤੀਕਿਰਿਆ ਦਿੰਦਿਆਂ ਪ੍ਰਧਾਨ ਮੰਤਰੀ ਦੇ ਹਿੰਦੂ ਹੋਣ 'ਤੇ ਸਵਾਲ ਉਠਾਇਆ ਹੈ। ਉਨ੍ਹਾਂ ਇਥੋਂ ਤੱਕ ਕਿਹਾ ਕਿ ਪੀ. ਐੱਮ. ਮੋਦੀ ਸੱਚੇ ਹਿੰਦੂ ਨਹੀਂ। ਕਪਿਲ ਨੇ ਕਿਹਾ, ''ਪੀ. ਐੱਮ. ਕਿੰਨੀ ਕੁ ਵਾਰ ਮੰਦਰ ਜਾਂਦੇ ਹਨ? ਉਨ੍ਹਾਂ ਨੇ ਹਿੰਦੂ ਧਰਮ ਛੱਡ ਦਿੱਤਾ ਹੈ ਅਤੇ ਹਿੰਦੂਤਵ ਨਾਲ ਜੁੜ ਗਏ ਹਨ, ਜਿਸ ਦਾ ਹਿੰਦੂ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ।''