ਲਖੀਮਪੁਰ ਖੀਰੀ ਹਿੰਸਾ ’ਤੇ PM ਮੋਦੀ ਦੀ ‘ਚੁੱਪੀ’ ’ਤੇ ਕਪਿਲ ਸਿੱਬਲ ਨੇ ਚੁੱਕਿਆ ਸਵਾਲ

10/08/2021 10:26:58 AM

ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਲਖੀਮਪੁਰ ਖੀਰੀ ਹਿੰਸਾ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਚੁੱਪੀ’ ਨੂੰ ਲੈ ਕੇ ਸ਼ੁੱਕਰਵਾਰ ਨੂੰ ਸਵਾਲ ਕੀਤਾ ਅਤੇ ਕਿਕਹਾ ਕਿ ਉਨ੍ਹਾਂ ਨੂੰ ਘੱਟ ਤੋਂ ਘੱਟ ‘ਹਮਦਰਦੀ ਦਾ ਇਕ ਸ਼ਬਦ’ ਤਾਂ ਬੋਲਣਾ ਚਾਹੀਦਾ। ਉਨ੍ਹਾਂ ਨੇ ਟਵੀਟ ਕੀਤਾ,‘‘ਲਖੀਮਪੁਰ ਖੀਰੀ ਦੀ ਭਿਆਨਕ ਘਟਨਾ। ਮੋਦੀ ਜੀ, ਤੁਸੀਂ ਚੁੱਪ ਕਿਉਂ ਹੋ? ਤੁਹਾਡੇ ਵਲੋਂ ਸਿਰਫ਼ ਹਮਦਰਦੀ ਦੇ ਇਕ ਸ਼ਬਦ ਦੀ ਜ਼ਰੂਰਤ ਹੈ। ਇਹ ਮੁਸ਼ਕਲ ਨਹੀਂ ਹੋਣਾ ਚਾਹੀਦਾ।’’

PunjabKesari

ਕਾਂਗਰਸ ਨੇਤਾ ਨੇ ਇਹ ਸਵਾਲ ਵੀ ਕੀਤਾ,‘‘ਜੇਕਰ ਤੁਸੀਂ ਵਿਰੋਧੀ ਧਿਰ ’ਚ ਹੁੰਦੇ ਤਾਂ ਤੁਹਾਡੀ ਪ੍ਰਤੀਕਿਰਿਆ ਕਿਸ ਤਰ੍ਹਾਂ ਦੀ ਹੁੰਦੀ? ਕ੍ਰਿਪਾ ਸਾਨੂੰ ਦੱਸੋ।’’ ਦੱਸਣਯੋਗ ਹੈ ਕਿ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੋਨੀਆ ਖੇਤਰ ’ਚ ਐਤਵਾਰ ਨੂੰ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰੀਆ ਦੌਰੇ ਦੇ ਵਿਰੋਧ ਨੂੰ ਲੈ ਕੇ ਭੜਕੀ ਹਿੰਸਾ ’ਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਸਮੇਤ ਕਈ ਲੋਕਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਲਖੀਮਪੁਰ ਮਾਮਲਾ: ਲੋੜ ਪਈ ਤਾਂ ਮੁਆਵਜ਼ੇ ਦੀ ਰਾਸ਼ੀ ਵਾਪਸ ਕਰ ਦਿਆਂਗੇ, ਟਿਕੈਤ ਨੇ ਦਿੱਤੀ ਚਿਤਾਵਨੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


DIsha

Content Editor

Related News