ਕਪਿਲ ਦੇਵ ਵੱਲੋਂ ਮਨਜਿੰਦਰ ਸਿਰਸਾ ਨਾਲ ਮੁਲਾਕਾਤ, ਮਨੁੱਖਤਾਵਾਦੀ ਕੰਮਾਂ ਲਈ DSGMC ਦੀ ਕੀਤੀ ਤਾਰੀਫ਼
Tuesday, Mar 23, 2021 - 03:03 PM (IST)
ਨਵੀਂ ਦਿੱਲੀ : ਭਾਰਤ ਨੂੰ ਪਹਿਲਾ ਵਿਸ਼ਵ ਕੱਪ ਜਿਤਾਉਣ ਵਾਲੇ ਭਾਰਤੀ ਕਪਤਾਨ ਕਪਿਲ ਦੇਵ ਨੇ ਬੀਤੇ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕਪਿਲ ਦੇਵ ਨੇ ਡੀ.ਐਸ.ਜੀ.ਪੀ.ਸੀ. ਵੱਲੋਂ ਹਰ ਸਥਿਤੀ ਵਿਚ ਬਿਨ੍ਹਾਂ ਰੁਕੇ ਲੰਗਰ ਸੇਵਾ ਸਮੇਤ ਹੋਰ ਕੰਮਾਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ।
ਇਹ ਵੀ ਪੜ੍ਹੋ: KL ਰਾਹੁਲ ਦੇ ਆਲੋਚਕਾਂ ਨੂੰ ਵਿਰਾਟ ਕੋਹਲੀ ਨੇ ਪਾਈ ਝਾੜ, ਇਸ ਗਾਣੇ ਰਾਹੀਂ ਦਿੱਤਾ ਕਰਾਰਾ ਜਵਾਬ
Thanking @therealkapildev Ji earnestly and Wishing him all the best in life. https://t.co/rxD25GaQ4a
— Manjinder Singh Sirsa (@mssirsa) March 23, 2021
ਇਸ ਸਬੰਧੀ ਜਾਣਕਾਰੀ ਮਨਜਿੰਦਰ ਸਿੰਘ ਸਿਰਸਾ ਨੇ ਇਕ ਟਵੀਟ ਕਰਕੇ ਦਿੱਤੀ। ਸਿਰਸਾ ਨੇ ਟਵੀਟ ਕਰਦੇ ਹੋਏ ਲਿਖਿਆ, ‘ਬੀਤੇ ਦਿਨ ਕਪਿਲ ਦੇਵ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਥਿਤੀ ਵਿਚ ਬਿਨ੍ਹਾਂ ਰੁਕੇ ਲੰਗਰ ਸੇਵਾ ਸਮੇਤ ਸਾਰੇ ਮਨੁੱਖਤਾਵਾਦੀ ਕੰਮਾਂ ਲਈ ਧੰਨਵਾਦ ਕੀਤਾ ਅਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕਿਡਨੀ ਡਾਇਲਾਸਿਸ ਹਸਪਤਾਲ, ਡਾਇਗਨੋਸਟਿਕ ਸੈਂਟਰ ਸਥਾਪਿਤ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਇਹ ਵੀ ਦੱਸਿਆ ਹੈ ਕਿ ਇਸ ਮੌਕੇ ਕਪਿਲ ਦੇਵ ਵੱਲੋਂ ਉਨ੍ਹਾਂ ਨੂੰ ਇਕ ਕਿਤਾਬ ‘ਵੀ ਦਿ ਸਿੱਖ’ ਵੀ ਭੇਂਟ ਕੀਤੀ ਗਈ ਹੈ।’
ਇਹ ਵੀ ਪੜ੍ਹੋ: ਧੋਨੀ ਦੇ ਫਾਰਮ ਹਾਊਸ ’ਚ ਉਗਾਈਆਂ ਗਈਆਂ ਫਲ-ਸਬਜ਼ੀਆਂ ਖ਼ਰੀਦਣ ਲਈ ਲੱਗੀ ਲੋਕਾਂ ਦੀ ਭੀੜ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।