ਕਾਂਵੜ ਯਾਤਰਾ ’ਚ ਅਣਸੁਖਾਵੀਂ ਘਟਨਾ ਰੋਕਣ ਲਈ ਮੁਜ਼ੱਫਰਨਗਰ ’ਚ ATS ਦੇ ਕਮਾਂਡੋ ਤਾਇਨਾਤ
Sunday, Jul 28, 2024 - 12:57 AM (IST)
ਮੁਜ਼ੱਫਰਨਗਰ (ਯੂ. ਪੀ.), (ਭਾਸ਼ਾ)- ਮੁਜ਼ੱਫਰਨਗਰ ’ਚ ਕਾਂਵੜ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਰੋਕਣ ਲਈ ਅੱਤਵਾਦ ਰੋਕੂ ਦਸਤੇ (ਏ. ਟੀ. ਐੱਸ.) ਦੇ ਕਮਾਂਡੋ ਵੀ ਤਾਇਨਾਤ ਕੀਤੇ ਗਏ ਹਨ। ਜ਼ਿਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਮੁਜ਼ੱਫਰਨਗਰ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸ. ਐੱਸ. ਪੀ.) ਅਭਿਸ਼ੇਕ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਾਂਵੜ ਯਾਤਰਾ ਨੂੰ ਸੁਚਾਰੂ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਸੰਪੰਨ ਕਰਾਉਣ ਦੇ ਮੱਦੇਨਜ਼ਰ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਕਾਂਵੜ ਯਾਤਰਾ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਅਤੇ ਸੁਰੱਖਿਆ ਲਈ ਜ਼ਿਲੇ ’ਚ ਇਕ ਕੰਪਨੀ ਪੈਰਾ-ਮਿਲਟਰੀ ਫੋਰਸ ਆਰ. ਏ. ਐੱਫ. (ਰੈਪਿਡ ਐਕਸ਼ਨ ਫੋਰਸ), 6 ਕੰਪਨੀਆਂ ਪੀ. ਏ. ਸੀ. (ਰਾਜਸੀ ਹਥਿਆਰਬੰਦ ਬਲ) ਅਤੇ ਏ. ਟੀ. ਐੱਸ. ਕਮਾਂਡੋਜ਼ ਨੂੰ ਤਾਇਨਾਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਏ. ਟੀ. ਐੱਸ. ਕਮਾਂਡੋਜ਼ ਨੂੰ ਸ਼ਿਵ ਚੌਕ ’ਤੇ ਤਾਇਨਾਤ ਕੀਤਾ ਗਿਆ ਹੈ, ਜਿੱਥੇ ਦਿੱਲੀ, ਰਾਜਸਥਾਨ, ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਤੋਂ ਕਾਂਵੜੀਏ ਹਰਿਦੁਆਰ ਤੋਂ ਗੰਗਾਜਲ ਲੈ ਕੇ ਪਰਤ ਰਹੇ ਹਨ ਅਤੇ ਇਥੇ ਮਾਤਾ ਦੀ ਪਰਿਕਰਮਾ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਸ਼ਿਵ ਚੌਕ ਦੇ ਆਸਪਾਸ ਦੀਆਂ ਸੰਵੇਦਨਸ਼ੀਲ ਥਾਵਾਂ ਨੂੰ ਏ. ਟੀ. ਐੱਸ. ਕਮਾਂਡੋਜ਼ ਨੂੰ ਸੌਂਪ ਦਿੱਤਾ ਗਿਆ ਹੈ। ਕਾਂਵੜ ਯਾਤਰਾ 22 ਜੁਲਾਈ ਤੋਂ ਚੱਲ ਰਹੀ ਹੈ।