ਦਰਦਨਾਕ! ਹਸਪਤਾਲ ਦੀ ਅਣਗਹਿਲੀ ਕਾਰਨ ਬਾਥਰੂਮ 'ਚ ਹੋਈ ਡਿਲਿਵਰੀ, ਟਾਇਲਟ ਸੀਟ ’ਚ ਫਸੇ ਬੱਚੇ ਦੀ ਮੌਤ
Friday, Oct 15, 2021 - 12:31 PM (IST)
ਕਾਨਪੁਰ- ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਹੈਲਟ ਹਸਪਤਾਲ ਤੋਂ ਲਾਪਰਵਾਹੀ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਗਰਭਵਤੀ ਜਨਾਨੀ ਦੀ ਡਿਲਿਵਰੀ ਟਾਇਲਟ ’ਚ ਹੋ ਗਈ ਅਤੇ ਉਸ ਦੇ ਨਵਜੰਮੇ ਬੱਚੇ ਦੀ ਟਾਇਲਟ ਸ਼ੀਟ ’ਚ ਫੱਸ ਕੇ ਮੌਤ ਹੋ ਗਈ। ਪਤੀ ਦਾ ਦੋਸ਼ ਹੈ ਕਿ ਰਾਤ ਨੂੰ ਪਤਨੀ ਨੂੰ ਦਰਦਾਂ ਹੋਈਆਂ ਪਰ ਡਾਕਟਰ ਜਾਂ ਨਰਸ ਨੇ ਧਿਆਨ ਨਹੀਂ ਦਿੱਤਾ, ਜਦੋਂ ਉਹ ਟਾਇਲਟ ਗਈ ਤਾਂ ਉੱਥੇ ਉਸ ਦੀ ਡਿਲਿਵਰੀ ਹੋ ਗਈ। ਦਰਅਸਲ ਬੁੱਧਵਾਰ ਰਾਤ ਮੋਬਿਨ ਦੀ ਪਤਨੀ ਹਸੀਨਾ ਬਾਨੋ ਨੂੰ ਬੁਖ਼ਾਰ ਕਾਰਨ ਹੈਲਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਹਸੀਨਾ 8 ਮਹੀਨੇ ਦੀ ਗਰਭਵਤੀ ਸੀ। ਰਾਤ ਨੂੰ ਉਸ ਨੂੰ ਦਰਦਾਂ ਸ਼ੁਰੂ ਹੋਈਆਂ ਪਰ ਵਾਰਡ ਦੀਆਂ ਨਰਸਾਂ ਨੇ ਇਹ ਕਹਿ ਕੇ ਡਿਲਿਵਰੀ ਵਾਰਡ ’ਚ ਦਾਖ਼ਲ ਕਰਨ ਤੋਂ ਮਨ੍ਹਾ ਕਰ ਦਿੱਤਾ ਕਿ ਇਹ ਸਾਡਾ ਮਾਮਲਾ ਨਹੀਂ ਹੈ, ਜਦੋਂ ਕਿ ਪਰਿਵਾਰ ਵਾਲੇ ਉਨ੍ਹਾਂ ਤੋਂ ਗੁਹਾਰ ਲਾਉਂਦੇ ਰਹੇ।
ਇਹ ਵੀ ਪੜ੍ਹੋ : ਕੇਰਲ : ਰਾਤੋ-ਰਾਤ ਕਰੋੜਪਤੀ ਬਣਿਆ ਆਟੋ ਡਰਾਈਵਰ, ਜਿੱਤੀ 12 ਕਰੋੜ ਦੀ ਲਾਟਰੀ
ਇਸ ਦੌਰਾਨ ਹਸੀਨਾ ਟਾਇਲਟ ਚੱਲੀ ਗਈ, ਜਿੱਥੇ ਟਾਇਲਟ ਸ਼ੀਟ ’ਤੇ ਹੀ ਉਸ ਦੀ ਡਿਲਿਵਰੀ ਹੋ ਗਈ ਅਤੇ ਉਸ ਦਾ ਨਵਜੰਮਿਆ ਬੱਚਾ ਸੀਵਰ ਲਾਈਨ ’ਚ ਫਸ ਗਿਆ। ਮੋਬਿਨ ਦਾ ਦੋਸ਼ ਹੈ ਕਿ ਜਨਮ ਸਮੇਂ ਉਸ ਦਾ ਬੱਚਾ ਜਿਊਂਦਾ ਸੀ ਜਦੋਂ ਤੱਕ ਐਮਰਜੈਂਸੀ ਤੋਂ ਡਾਕਟਰ ਅਤੇ ਸਟਾਫ਼ ਨੇ ਆ ਕੇ ਸ਼ੀਟ ਤੋੜ ਕੇ ਬੱਚੇ ਨੂੰ ਕੱਢਿਆ, ਉਸ ਦੀ ਮੌਤ ਹੋ ਗਈ। ਇਸ ਘਟਨਾ ਦਾ ਸਭ ਤੋਂ ਦਰਦਨਾਕ ਪਹਿਲੂ ਇਹ ਸੀ ਕਿ ਮੋਬਿਨ ਇਸ ਦੌਰਾਨ ਬੱਚੇ ਦੀਆਂ ਲੱਤਾਂ ਫੜ ਕੇ ਸ਼ੀਟ ਦੇ ਉੱਪਰ ਖੜ੍ਹਾ ਹੋ ਕੇ ਉਸ ਨੂੰ ਬਚਾਉਣ ਲਈ ਰੋਂਦਾ ਰਿਹਾ ਪਰ ਬੱਚਾ ਫਿਰ ਵੀ ਨਹੀਂ ਬਚਾਇਆ ਜਾ ਸਕਿਆ। ਮੋਬਿਨ ਦਾ ਦੋਸ਼ ਹੈ ਕਿ ਟਾਇਲਟ ਸ਼ੀਟ ’ਚ ਬੱਚਾ ਮੂੰਹ ਭਾਰ ਫਸਿਆ ਸੀ, ਜਦੋਂ ਕਿ ਹੇਠਾਂ ਸੀਵਰ ਦਾ ਪਾਣੀ ਭਰਿਆ ਸੀ। ਜਿਸ ਕਾਰਨ ਬੱਚਾ ਕੱਢਣ ’ਚ ਦੇਰੀ ਹੋ ਗਈ ਅਤੇ ਉਸ ਦੀ ਮੌਤ ਹੋ ਗਈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ