ਘਰ ਦੀਆਂ ਅਲਮਾਰੀਆਂ ’ਚ ਭਰੇ ਸਨ ਕਰੋੜਾਂ ਰੁਪਏ,ਅਜਿਹਾ ਸੀ ਪਿਊਸ਼ ਜੈਨ ਦਾ ‘ਲਾਈਫ ਸਟਾਈਲ’

Tuesday, Dec 28, 2021 - 11:43 AM (IST)

ਘਰ ਦੀਆਂ ਅਲਮਾਰੀਆਂ ’ਚ ਭਰੇ ਸਨ ਕਰੋੜਾਂ ਰੁਪਏ,ਅਜਿਹਾ ਸੀ ਪਿਊਸ਼ ਜੈਨ ਦਾ ‘ਲਾਈਫ ਸਟਾਈਲ’

ਕਾਨਪੁਰ— ਪਿਊਸ਼ ਜੈਨ ਦਾ ਨਾਂ ਹੁਣ ਹਰ ਕਿਸੇ ਦੀ ਜ਼ੁਬਾਨ ’ਤੇ ਹੈ। ਇਤਰ ਅਤੇ ਪਾਨ ਮਸਾਲਾ ਕਾਰੋਬਾਰੀ ਪਿਊਸ਼ ਜੈਨ ਦੇ ਕਾਨਪੁਰ ਅਤੇ ਕੰਨੌਜ ਸਥਿਤ ਘਰਾਂ ’ਚੋਂ ਹੁਣ ਤੱਕ ਕੁੱਲ 291 ਕਰੋੜ ਰੁਪਏ ਤੋਂ ਜ਼ਿਆਦਾ ਕੈਸ਼ ਬਰਾਮਦ ਹੋਇਆ ਹੈ। ਇਸ ਤੋਂ ਇਲਾਵਾ ਕਰੋੜਾਂ ਰੁਪਏ ਦਾ ਸੋਨਾ, ਚਾਂਦੀ ਅਤੇ ਚੰਦਨ ਦਾ ਤੇਲ ਮਿਲਿਆ ਹੈ। ਨੋਟ ਇੰਨੇ ਕਿ ਉਸ ਨੂੰ ਗਿਣਨ ਵਿਚ ਡਾਇਰੈਕਟਰ ਜਨਰਲ ਆਫ ਜੀ. ਐੱਸ. ਟੀ. ਇੰਟੈਲੀਜੈਂਸ (ਡੀ. ਜੀ. ਜੀ. ਆਈ.) ਦੇ ਅਧਿਕਾਰੀਆਂ ਨੂੰ 5 ਦਿਨ ਲੱਗ ਗਏ। ਜਿਸ ਘਰ ਤੋਂ ਇੰਨੀ ਧਨ-ਦੌਲਤ ਮਿਲੀ ਹੈ, ਉਸ ਦਾ ਰਹਿਣ-ਸਹਿਣ ਕਿੰਨਾ ਸ਼ਾਨਦਾਰ ਹੋਵੇਗਾ ਪਰ ਤੁਹਾਨੂੰ ਜਾਣ ਕੇ ਹੈਰਾਨ ਹੋਵੇਗੀ ਕਿ ਇਹ ਧਨਕੁਬੇਰ ਪਿਊਸ਼ ਜੈਨ ਇਕ ਬਹੁਤ ਪੁਰਾਣਾ ਸਕੂਟਰ ਅਤੇ ਖਟਾਰਾ ਕਾਰ ਚਲਾਉਂਦਾ ਸੀ।

ਇਹ ਵੀ ਪੜ੍ਹੋ : IT ਵਿਭਾਗ ਨੇ ਪਰਫਿਊਮ ਕਾਰੋਬਾਰੀ ਦੇ ਟਿਕਾਣਿਆਂ 'ਤੇ ਮਾਰੇ ਛਾਪੇ, ਮਿਲੀ ਨੋਟ ਗਿਣਨ ਵਾਲੀ ਮਸ਼ੀਨ

ਪਿਊਸ਼ ਜੈਨ ਦੇ ਘਰ ਵਿਚੋਂ ਕੀ-ਕੀ ਮਿਲਿਆ—
ਡੀ. ਜੀ. ਜੀ. ਆਈ. ਅਹਿਮਦਾਬਾਦ ਦੀ ਟੀਮ ਨੇ ਬੀਤੇ ਵੀਰਵਾਰ ਨੂੰ ਕਾਨਪੁਰ ਸਥਿਤ ਰਿਹਾਇਸ਼ਤ ’ਤੇ ਛਾਪੇਮਾਰੀ ਕੀਤੀ। ਇਸ ਤੋਂ ਬਾਅਦ ਕੰਨੌਜ ਸਥਿਤ ਰਿਹਾਇਸ਼ ’ਚ ਛਾਪੇਮਾਰੀ ਕੀਤੀ ਗਈ। ਜਾਂਚ ਏਜੰਸੀਆਂ ਬੀਤੇ 5 ਦਿਨਾਂ ਤੋਂ ਨੋਟ ਗਿਣਨ ਵਾਲੀਆਂ ਮਸ਼ੀਨਾਂ ਨਾਲ ਕੈਸ਼ ਗਿਣਨ ਵਿਚ ਜੁੱਟੀਆਂ ਸਨ। ਘਰਾਂ ਦੀਆਂ ਕੰਧਾਂ, ਸੀਲਿੰਗ, ਅਲਮਾਰੀਆਂ ਅਤੇ ਤਹਿਖਾਨੇ ਤੋਂ ਕੈਸ਼ ਮਿਲਿਆ। ਪਿਊਸ਼ ਜੈਨ ਦੇ ਕਾਨਪੁਰ ਘਰ ’ਚੋਂ 177.45 ਕਰੋੜ ਰੁਪਏ ਬਰਾਮਦ ਹੋਏ ਅਤੇ ਕੰਨੌਜ ਤੋਂ 17 ਕਰੋੜ ਰੁਪਏ ਬਰਾਮਦ ਹੋਏ ਹਨ। ਇਸ ਇਲਾਵਾ 23 ਕਿਲੋ ਸੋਨਾ, ਲੱਗਭਗ 250 ਕਿਲੋ ਚਾਂਦੀ ਅਤੇ 600 ਕਿਲੋ ਚੰਦਨ ਦਾ ਤੇਲ ਬਰਾਮਦ ਹੋਇਆ। ਪਿਊਸ਼ ਜੈਨ ਨੇ ਮੰਨਿਆ ਦੀ ਸਾਰਾ ਪੈਸਾ ਉਸ ਦਾ ਹੈ। ਡੀ. ਜੀ. ਜੀ. ਆਈ. ਅਤੇ ਇਨਕਮ ਟੈਕਸ ਤੋਂ ਇਲਾਵਾ ਡੀ. ਆਰ. ਆਈ. ਵੀ ਹੁਣ ਇਸ ਮਾਮਲੇ ਦੀ ਜਾਂਚ ’ਚ ਜੁਟੀ ਹੈ, ਕਿਉਂਕਿ ਵਿਦੇਸ਼ੀ ਮਾਰਕੇ ਵਾਲਾ ਸੋਨਾ ਬਰਾਮਦ ਹੋਇਆ ਹੈ। ਉਥੇ ਹੀ 5 ਦਿਨ ਦੀ ਲਗਾਤਾਰ ਛਾਪੇਮਾਰੀ ’ਚ ਹੁਣ ਤੱਕ ਕੁੱਲ 291 ਕਰੋੜ ਰੁਪਏ ਕੈਸ਼ ਬਰਾਮਦ ਕੀਤਾ ਗਿਆ ਹੈ।

PunjabKesari

ਖ਼ੁਦ ਨੂੰ ਆਮ ਕਾਰੋਬਾਰੀ ਦੱਸਦਾ ਸੀ ਪਿਊਸ਼—
ਇਤਰ ਕਾਰੋਬਾਰੀ ਪਿਊਸ਼ ਜੈਨ ਇੰਨਾ ਸ਼ਾਤਰ ਸੀ ਕਿ ਆਉਣ-ਜਾਣ ਲਈ ਪੁਰਾਣੇ ਸਕੂਟਰ ਦਾ ਇਸਤੇਮਾਲ ਕਰਦਾ ਸੀ। ਜੇਕਰ ਉਸ ਨੂੰ ਕਿਤੇ ਬਾਹਰ ਜਾਣਾ ਵੀ ਪੈਂਦਾ ਤਾਂ ਉਹ ਪੁਰਾਣੀ ਖਟਾਰਾ ਸੈਂਟਰੋ ਕਾਰ ਦਾ ਇਸਤੇਮਾਲ ਕਰਦਾ ਸੀ, ਜਿਸ ਤੋਂ ਲੋਕ ਉਸ ਨੂੰ ਛੋਟਾ ਕਾਰੋਬਾਰੀ ਸਮਝਣ। ਪਿਊਸ਼ ਦੇ ਗੁਆਂਢੀਆਂ ਤੱਕ ਵੀ ਉਸ ਨੂੰ ਆਮ ਕਾਰੋਬਾਰੀ ਸਮਝਦੇ ਸਨ। ਉਨ੍ਹਾਂ ਨੂੰ ਇਸ ਗੱਲ ਦੀ ਭਿਣਕ ਤੱਕ ਵੀ ਨਹੀਂ ਸੀ ਕਿ ਉਨ੍ਹਾਂ ਦੇ ਨਾਲ ਵਾਲੇ ਮਕਾਨ ਵਿਚ ਕਰੋੜਾਂ ਦਾ ਕੈਸ਼ ਅਤੇ ਸੋਨਾ-ਚਾਂਦੀ ਹੈ। ਘਰ ਸਾਧਾਰਣ ਕਾਰੋਬਾਰੀਆਂ ਵਰਗਾ ਹੈ। ਕਿਸੇ ਸਮਾਰੋਹ ਵਿਚ ਹਵਾਈ ਚੱਪਲ ਪਹਿਨ ਕੇ ਜਾਂਦਾ ਸੀ। ਉਸ ਨੇ 9 ਸਾਲ ਪਹਿਲਾਂ ਕਾਨਪੁਰ ਵਿਚ ਬੰਗਲਾ ਖਰੀਦਿਆ ਸੀ। ਜੈਨ ਪਰਿਵਾਰ ਪੀੜ੍ਹੀਆ ਤੋਂ ਇਤਰ ਦਾ ਕਾਰੋਬਾਰ ਹੈ ਪਰ ਪਿਊਸ਼ ਦਾ ਕਾਰੋਬਾਰ ਪਾਨ ਮਸਾਲੇ, ਤੰਬਾਕੂ ਆਦਿ ਵਿਚ ਮਿਲਣ ਵਾਲੇ ਪਰਫਿਊਮ ਕੰਪਾਊਂਡ ਦਾ ਹੈ। 

ਇਹ ਵੀ ਪੜ੍ਹੋ : ਇਤਰ ਕਾਰੋਬਾਰੀ ਪੀਯੂਸ਼ ਜੈਨ ਗ੍ਰਿਫ਼ਤਾਰ, ਛਾਪੇਮਾਰੀ ਦੌਰਾਨ ਹੁਣ ਤੱਕ 257 ਕਰੋੜ ਰੁਪਏ ਦੀ ਜਾਇਦਾਦ ਬਰਾਮਦ

PunjabKesari

ਪਿਊਸ਼ ਖ਼ੁਦ ਨੂੰ ਕਰਜ਼ਦਾਰ ਦੱਸਦਾ ਸੀ-
ਪਿਊਸ਼ ਦੁਨੀਆ ਦੀਆਂ ਅੱਖਾਂ ’ਚ ਧੂੜ ਪਾਉਣ ਲਈ ਖ਼ੁਦ ਨੂੰ ਪਰੇਸ਼ਾਨ ਕਰਜ਼ਦਾਰ ਦੱਸਦਾ ਸੀ। ਪਿਊਸ਼ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਹਮੇਸ਼ਾ ਕਹਿੰਦਾ ਸੀ ਕਿ ਉਸ ਦਾ ਕਾਰੋਬਾਰ ਵਿਚ ਘਾਟਾ ਹੋ ਰਿਹਾ ਹੈ। ਇਸ ਤੋਂ ਇਲਾਵਾ ਉਹ ਅਕਸਰ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਕਰਜ਼ ਵੀ ਲੈਂਦਾ ਰਹਿੰਦਾ ਸੀ ਪਰ ਜਦੋਂ ਡੀ. ਜੀ. ਜੀ. ਆਈ. ਦੀ ਟੀ ਨੇ ਉਸ ਦਾ ਰਾਜ਼ ਖੋਲ੍ਹਿਆ ਤਾਂ ਰਿਸ਼ਤੇਦਾਰਾਂ ਤੋਂ ਲੈ ਕੇ ਦੋਸਤਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ।

PunjabKesari

ਟੈਕਸ ਚੋਰੀ ਦੀ ਸ਼ਿਕਾਇਤ ਮਿਲਣ ’ਤੇ ਘਰ ’ਚ ਛਾਪੇਮਾਰੀ-
ਦਰਅਸਲ ਟੈਕਸ ਚੋਰੀ ਦੀ ਸ਼ਿਕਾਇਤ ਮਿਲਣ ’ਤੇ ਉੱਤਰ ਪ੍ਰਦੇਸ਼ ’ਚ ਇਤਰ ਅਤੇ ਪਾਨ ਮਸਾਲਾ ਦੇ ਵੱਡੇ ਕਾਰੋਬਾਰੀ ਪਿਊਸ਼ ਜੈਨ ਨੂੰ 26 ਦਸੰਬਰ ਨੂੰ ਗਿ੍ਰਫ਼ਤਾਰ ਕਰ ਕੇ 27 ਦਸੰਬਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਡੀ. ਜੀ. ਜੀ. ਆਈ. ਅਹਿਮਦਾਬਾਦ ਟੀਮ ਨੇ ਨਿਆਇਕ ਹਿਰਾਸਤ ਦੀ ਮੰਗ ਕੀਤੀ ਸੀ। ਕੋਰਟ ਦੀ ਇਜਾਜ਼ਤ ਤੋਂ ਬਾਅਦ ਪਿਊਸ਼ ਜੈਨ ਨੂੰ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਪਿਊਸ਼ ਜੈਨ 14 ਦਿਨ ਜੇਲ੍ਹ ’ਚ ਰਹੇਗਾ। 
 


author

Tanu

Content Editor

Related News