ਕਾਨਪੁਰ ''ਚ ਵਾਪਰਿਆ ਵੱਡਾ ਹਾਦਸਾ, ਕੁਲੀ ਬਾਜ਼ਾਰ ''ਚ ਤਿੰਨ ਮੰਜ਼ਿਲਾ ਇਮਾਰਤ ਡਿੱਗੀ

Monday, Nov 23, 2020 - 11:15 PM (IST)

ਕਾਨਪੁਰ ''ਚ ਵਾਪਰਿਆ ਵੱਡਾ ਹਾਦਸਾ, ਕੁਲੀ ਬਾਜ਼ਾਰ ''ਚ ਤਿੰਨ ਮੰਜ਼ਿਲਾ ਇਮਾਰਤ ਡਿੱਗੀ

ਕਾਨਪੁਰ - ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਸੋਮਵਾਰ ਦੇਰ ਸ਼ਾਮ ਵੱਡਾ ਹਾਦਸਾ ਵਾਪਰ ਗਿਆ। ਕਾਨਪੁਰ ਦੇ ਕੁਲੀ ਬਾਜ਼ਾਰ ਇਲਾਕੇ 'ਚ ਇੱਕ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ। ਅਚਾਨਕ ਇਮਾਰਤ ਡਿੱਗਣ ਕਾਰਨ ਹੜਕੰਪ ਮੱਚ ਗਿਆ। ਇਲਾਕੇ 'ਚ ਭਾਜੜ ਦਾ ਮਾਹੌਲ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਕੁਲੀ ਬਾਜ਼ਾਰ ਇਲਾਕੇ 'ਚ ਇੱਕ ਤਿੰਨ ਮੰਜ਼ਿਲਾ ਇਮਾਰਤ ਅਚਾਨਕ ਡਿੱਗ ਗਈ।

ਇਸ ਇਮਾਰਤ ਵਿਚ ਦਰਜਨਾਂ ਲੋਕ ਰਹਿੰਦੇ ਹਨ। ਅਜਿਹੇ 'ਚ ਇਸ ਇਮਾਰਤ ਹੇਠ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਪੁਲਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਅਨਵਰਗੰਜ ਇਲਾਕੇ ਦੇ ਸਰਕਿਲ ਅਫਸਰ ਮੁਹੰਮਦ ਅਕਮਲ ਖਾਨ ਮੁਤਾਬਕ ਫਿਲਹਾਲ ਮਲਬੇ ਦੇ ਹੇਠਾਂ ਕਿਸੇ ਦੇ ਦਬੇ ਹੋਣ ਦੀ ਖਦਸ਼ਾ ਨਹੀਂ ਹੈ। ਸਥਾਨਕ ਲੋਕਾਂ ਤੋਂ ਸੂਚਨਾ ਮਿਲਣ ਤੋਂ ਬਾਅਦ ਬਚਾਅ ਦਲ ਮੌਕੇ 'ਤੇ ਪਹੁੰਚ ਗਿਆ ਹੈ।


author

Inder Prajapati

Content Editor

Related News