ਦੇਸ਼ਧ੍ਰੋਹ ਮਾਮਲੇ ''ਚ ਆਗਰਾ ਦੀ ਅਦਾਲਤ ''ਚ ਮੁੜ ਪੇਸ਼ ਨਹੀਂ ਹੋਈ ਕੰਗਨਾ, ਹੁਣ ਜਨਵਰੀ ਦੀ ਦਿੱਤੀ ਗਈ ਤਾਰੀਖ਼
Wednesday, Dec 18, 2024 - 11:10 PM (IST)
ਆਗਰਾ (ਭਾਸ਼ਾ) : ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਕੰਗਨਾ ਰਣੌਤ ਦੇਸ਼ਧ੍ਰੋਹ ਮਾਮਲੇ 'ਚ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਬੁੱਧਵਾਰ ਨੂੰ ਆਗਰਾ ਦੀ ਅਦਾਲਤ 'ਚ ਪੇਸ਼ ਨਹੀਂ ਹੋਈ। ਅਦਾਲਤ ਵੱਲੋਂ ਕੰਗਨਾ ਨੂੰ ਤੀਜੀ ਵਾਰ ਨੋਟਿਸ ਦਿੱਤਾ ਗਿਆ ਸੀ ਪਰ ਨਾ ਤਾਂ ਕੰਗਨਾ ਤਿੰਨੋਂ ਵਾਰ ਪੇਸ਼ ਹੋਈ ਅਤੇ ਨਾ ਹੀ ਉਸ ਦੀ ਤਰਫ਼ੋਂ ਕੋਈ ਵਕੀਲ ਪੇਸ਼ ਹੋਇਆ। ਅਦਾਲਤ ਨੇ ਹੁਣ ਅਦਾਕਾਰਾ ਨੂੰ 2 ਜਨਵਰੀ 2025 ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।
ਰਾਜੀਵ ਗਾਂਧੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੀਨੀਅਰ ਵਕੀਲ ਰਮਾਸ਼ੰਕਰ ਸ਼ਰਮਾ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਕਿਸਾਨਾਂ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਲਈ ਕੰਗਨਾ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਵਾਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8