ਫ੍ਰੈਂਡਸ਼ਿਪ ਡੇ ਮੌਕੇ ਨਾਥ ਨੇ CM ਸ਼ਿਵਰਾਜ ਨੂੰ ਕੀਤਾ ਯਾਦ, ਕਿਹਾ- ਉਮੀਦ ਕਰਦਾ ਹਾਂ ਕਿ ਤੁਹਾਡੀ ਕੁਰਸੀ ਬਚੀ ਰਹੇ

Sunday, Aug 01, 2021 - 06:26 PM (IST)

ਫ੍ਰੈਂਡਸ਼ਿਪ ਡੇ ਮੌਕੇ ਨਾਥ ਨੇ CM ਸ਼ਿਵਰਾਜ ਨੂੰ ਕੀਤਾ ਯਾਦ, ਕਿਹਾ- ਉਮੀਦ ਕਰਦਾ ਹਾਂ ਕਿ ਤੁਹਾਡੀ ਕੁਰਸੀ ਬਚੀ ਰਹੇ

ਭੋਪਾਲ– ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਫ੍ਰੈਂਡਸ਼ਿਪ ਡੇ ਮੌਕੇ ਵਧਾਈ ਦਿੱਤੀ। ਨਾਲ ਹੀ ਤੰਜ ਕਸਦੇ ਹੋਏ ਸੂਬੇ ਦੀ ਸਰਕਾਰੀਆਂ ਦੀਆਂ ਨਾਕਾਮੀਆਂ ਵੀ ਗਿਣਵਾਈਆਂ। ਸਾਬਕਾ ਮੁੱਖ ਮੰਤਰੀ ਨੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਦਿੱਲੀ ਦੌਰੇ ਨੂੰ ਲੈ ਕੇ ਵੀ ਤੰਜ ਕਸਿਆ ਹੈ। 

PunjabKesari

ਸਾਬਕਾ ਮੁੱਖ ਮੰਤਰੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਸੌਦੇਬਾਜ਼ੀ ਨਾਲ ਬਣੀ ਤੁਹਾਡੀ ਸਰਕਾਰ ਨੂੰ ਉਂਝ ਤਾਂ 16 ਮਹੀਨਿਆਂ ਦੇ ਕਰੀਬ ਸਮਾਂ ਹੋ ਚੁੱਕਾ ਹੈ ਪਰ ਇਨ੍ਹਾਂ 16 ਮਹੀਨਿਆਂ ’ਚ ਸੂਬੇ ਦੀ ਜਨਤਾ ਨੂੰ ਮੈਦਾਨ ’ਚ, ਇਕ ਦਿਨ ਵੀ ਕਿਤੇ ਵੀ ਤੁਹਾਡੀ ਸਰਕਾਰ ਨਜ਼ਰ ਨਹੀਂ ਆਈ। ਜਿਸ ਹਿਸਾਬ ਨੇਲ ਅਸੰਤੁਸ਼ਟ ਤੁਹਾਡੀ ਕੁਰਸੀ ਦੇ ਪਿੱਛੇ ਲਗਾਤਾਰ ਲੱਗੇ ਹਨ, ਪਤਾ ਨਹੀਂ ਤੁਸੀਂ ਕਦੋਂ ਤਕ ਕੁਰਸੀ ਨੂੰ ਸੁਰੱਖਿਅਤ ਰੱਖ ਪਾਉਂਦੇ ਹੋ ਪਰ ਉਮੀਦ ਕਰਦਾ ਹਾਂ ਕਿ ਜਦੋਂ ਤਕ ਤੁਸੀਂ ਮੁੱਖ ਮੰਤਰੀ ਰਹੋ, ਸੂਬੇ ਦੀ ਜਨਤਾ ਨਾਲ ਕੀਤੇ ਵਾਦਿਆਂ ਅਤੇ ਐਲਾਨਾਂ ਨੂੰ ਪੂਰਾ ਕਰਨ ਦਾ ਕੁਝ ਤਾਂ ਕੋਸ਼ਿਸ਼ ਕਰੋ, ਕੋਰੋਨਾ ਦੀ ਦੂਜੀ ਲਹਿਰ ’ਚ ਜਨਤਾ ਨੂੰ ਤੁਹਾਡੀ ਸਰਕਾਰ ਦੇ ਮਾੜੇ ਪ੍ਰਬੰਧਾਂ ਦਾ ਜੋ ਖਾਮਿਆਜ਼ਾ ਭੁਗਤਨਾ ਪਿਆ ਹੈ, ਉਸ ’ਤੇ ਰਾਹਤ ਦੀ ਕੁਝ ਕੋਸ਼ਿਸ਼ ਕਰੋ, ਅੱਜ ਫਿਰ ਸੂਬੇ ’ਚ ਮਾਫੀਆ ਰਾਜ ਪਰਤ ਆਇਆ ਹੈ, ਉਸ ਨੂੰ ਲੈ ਕੇ ਆਪਣੇ ਜ਼ੁਲਮਾਂ ’ਤੇ ਅਲਮ ਕਰੋ, ਅੱਜ ਜਨਤਾ ਮਹਿੰਗਾਈ ਤੋਂ ਪਰੇਸ਼ਾਨ ਹੈ, ਅੱਜ ਹਰ ਵਰਗ ਪਰੇਸ਼ਾਨ ਹੈ, ਉਸ ਦਿਸ਼ਾ ’ਚ ਤੁਸੀਂ ਕੁਝ ਤਾਂ ਠੋਸ ਕਦਮ ਚੁੱਕੋ। 


author

Rakesh

Content Editor

Related News