ਕਮਲਨਾਥ ਦੇ ਭਾਣਜੇ ਰਤੁਲ ਨੂੰ 17 ਸਤੰਬਰ ਤੱਕ ਨਿਆਇਕ ਹਿਰਾਸਤ ''ਚ ਭੇਜਿਆ ਗਿਆ

09/03/2019 5:54:36 PM

ਨਵੀਂ ਦਿੱਲੀ— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਾਣਜੇ ਅਤੇ ਕਾਰੋਬਾਰੀ ਰਤੁਲ ਪੁਰੀ ਨੂੰ ਦਿੱਲੀ ਦੀ ਇਕ ਅਦਾਲਤ ਨੇ 17 ਸਤੰਬਰ ਤੱਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਬੈਂਕ ਕਰਜ਼ਾ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਕਰ ਰਿਹਾ ਹੈ। ਜੱਜ ਸੰਜੇ ਗਰਗ ਨੇ ਪੁਰੀ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਈ.ਡੀ. ਨੇ 20 ਅਗਸਤ ਨੂੰ ਪੁਰੀ ਨੂੰ ਬੈਂਕ ਕਰਜ਼ਾ ਧੋਖਾਧੜੀ ਨਾਲ ਜੁੜੇ ਧਨ ਸੋਧ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ।

ਪੁਰੀ ਦੇ ਵਕੀਲ ਦੀ ਅਪੀਲ 'ਤੇ ਉਨ੍ਹਾਂ ਨੂੰ ਵੱਖ ਗੱਡੀ 'ਚ ਤਿਹਾੜ ਜੇਲ ਭੇਜਿਆ ਹੈ, ਯਾਨੀ ਹੋਰ ਕੈਦੀਆਂ ਨਾਲ ਨਹੀਂ ਭੇਜਿਆ ਗਿਆ। ਇਸ ਤੋਂ ਪਹਿਲਾਂ ਰਾਊਜ ਕੋਰਟ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ 4 ਦਿਨ ਦੀ ਹਿਰਾਸਤ 'ਚ ਭੇਜਿਆ ਸੀ। 3600 ਕਰੋੜ ਦੇ ਅਗਸਤਾ ਵੈਸਟਲੈਂਡ ਹੈਲੀਕਾਪਟਰ ਘਪਲੇ 'ਚਵੀ ਰਤੁਲ ਪੁਰੀ 'ਤੇ ਜਾਂਚ ਦਾ ਸਾਇਆ ਹੈ। ਰਤੁਲ ਦੇ ਵਕੀਲ ਨੇ ਕੋਰਟ 'ਚ ਕਿਹਾ ਸੀ ਕਿ ਉਹ ਹੈਲੀਕਾਪਟਰ ਘਪਲੇ 'ਚ ਸਹਿਯੋਗ ਕਰਨ ਲਈ ਤਿਆਰ ਹਨ।

ਰਤੁਲ ਪੁਰੀ ਮੋਜਰਬੇਅਰ ਦੇ ਸਾਬਕਾ ਕਾਰਜਕਾਰੀ ਨਿਰਦੇਸ਼ਕ ਹਨ ਅਤੇ ਉਨ੍ਹਾਂ ਨੂੰ 300 ਕਰੋੜ ਤੋਂ ਵਧ ਦੇ ਬੈਂਕ ਘਪਲੇ ਦੇ ਦੋਸ਼ 'ਚ ਈ.ਡੀ. ਨੇ ਗ੍ਰਿਫਤਾਰ ਕੀਤਾ ਸੀ। ਕੇਂਦਰੀ ਜਾਂਚ ਏਜੰਸੀ (ਸੀ.ਬੀ.ਆਈ.) ਨੇ ਜਿਨ੍ਹਾਂ 'ਤੇ ਮੁਕੱਦਮਾ ਦਰਜ ਕੀਤਾ ਸੀ, ਉਨ੍ਹਾਂ 'ਚ ਪੁਰੀ ਤੋਂ ਇਲਾਵਾ ਕੰਪਨੀ (ਐੱਮ.ਬੀ.ਆਈ.ਐੱਲ.), ਉਨ੍ਹਾਂ ਦੇ ਪਿਤਾ ਅਤੇ ਮੈਨੇਜਿੰਗ ਡਾਇਰੈਕਟਰ ਦੀਪਕ ਪੁਰੀ, ਡਾਇਰੈਕਟਰਾਂ- ਨੀਤਾ ਪੁਰੀ (ਰਤੁਲ ਦੀ ਮਾਂ ਅਤੇ ਕਮਲਨਾਥ ਦੀ ਭੈਣ), ਸੰਜੇ ਜੈਨ ਅਤੇ ਵਿਨੀਤ ਸ਼ਰਮਾ ਸ਼ਾਮਲ ਹਨ। ਸੈਂਟਰਲ ਬੈਂਕ ਆਫ਼ ਇੰਡੀਆ ਦੀ ਸ਼ਿਕਾਇਤ 'ਤੇ ਇਹ ਕੇਸ ਦਰਜ ਕੀਤਾ ਗਿਆ ਸੀ।


DIsha

Content Editor

Related News