ਕਮਲਨਾਥ ਬਣੇ ‘ਸੁਪਰਨਾਥ’, ਕਾਂਗਰਸ ਨੇ ਜਾਰੀ ਕੀਤੀ ਵੀਡੀਓ
Sunday, Oct 29, 2023 - 07:40 PM (IST)

ਭੋਪਾਲ, (ਯੂ. ਐੱਨ. ਆਈ.)- ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਸੂਬਾ ਇਕਾਈ ਨੇ ਪ੍ਰਧਾਨ ਕਮਲਨਾਥ ਦੀ ਇਕ ਐਨੀਮੇਸ਼ਨ ਵੀਡੀਓ ਜਾਰੀ ਕੀਤੀ ਹੈ, ਜਿਸ ’ਚ ਉਹ ‘ਸੁਪਰਨਾਥ’ ਦੇ ਗੈੱਟਅਪ ’ਚ ਜਨਤਾ ਦੀਆਂ ਸਮੱਸਿਆਵਾਂ ਹੱਲ ਕਰਦੇ ਨਜ਼ਰ ਆ ਰਹੇ ਹਨ।
ਐਨੀਮੇਸ਼ਨ ਵੀਡੀਓ ਦੀ ਸ਼ੁਰੂਆਤ ਕਮਲਨਾਥ ਦੇ ਬਜਰੰਗ ਬਲੀ ਤੋਂ ਆਸ਼ੀਰਵਾਦ ਲੈਣ ਨਾਲ ਹੋ ਰਹੀ ਹੈ, ਜਿਸ ’ਚ ਉਹ ਬਜਰੰਗ ਬਲੀ ਨੂੰ ਜਨਤਾ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਤਾਕਤ ਦੇਣ ਦੀ ਬੇਨਤੀ ਕਰ ਰਹੇ ਹਨ। ਇਸ ਤੋਂ ਬਾਅਦ ਉਹ ਸੁਪਰਨਾਥ ਦੇ ਗੈੱਟਅਪ ’ਚ ਨਜ਼ਰ ਆ ਰਹੇ ਹੈ।
सच्चाई और विश्वास के साथ,
— MP Congress (@INCMP) October 29, 2023
आ रहे हनुमानभक्त कमलनाथ।
“बढ़ाइये हाथ, फिर कमलनाथ” pic.twitter.com/wZsym11fRF
ਵੀਡੀਓ ’ਚ ਉਹ ਕਾਂਗਰਸ ਦਾ ਐਲਾਨਾਂ ਨੂੰ ਜਨਤਾ ਵਿਚ ਜਾ ਕੇ ਪਹੁੰਚਾਉਂਦੇ ਨਜ਼ਰ ਆ ਰਹੇ ਹਨ। ਨਾਲ ਹੀ ਉਹ ਔਰਤਾਂ ਨੂੰ ਡੇਢ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕਰ ਰਿਹਾ ਹਨ। ਵੀਡੀਓ ’ਚ ਉਹ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਨਾਲ ਅਤੇ ਦਲਿਤਾਂ ਅਤੇ ਆਦਿਵਾਸੀਆਂ ਨੂੰ ਅੱਤਿਆਚਾਰਾਂ ਤੋਂ ਮੁਕਤੀ ਦਿਵਾਉਂਦੇ ਨਜ਼ਰ ਆ ਰਹੇ ਹਨ।