ਭੋਪਾਲ ਪਹੁੰਚੇ ਕਮਲਨਾਥ ਤੇ ਜਯੋਤੀਰਾਦਿਤਿਆ, ਕਰਨਗੇ ਲੋਕਾਂ ਨੂੰ ਸੰਬੋਧਿਤ

12/13/2018 10:47:57 PM

ਭੋਪਾਲ— ਮੱਧ ਪ੍ਰਦੇਸ਼ ਕਾਂਘਰਸ ਪ੍ਰਧਾਨ ਕਮਲਨਾਥ ਤੇ ਪ੍ਰਚਾਰ ਕਮੇਟੀ ਦੇ ਪ੍ਰਮੁੱਖ ਜਯੋਤੀਰਾਦਿਤਿਆ ਸਿੰਧਿਆ ਭੋਪਾਲ ਏਅਰਪੋਰਟ ਪਹੁੰਚ ਗਏ ਹਨ। ਥੋੜ੍ਹੀ ਦੇਰ 'ਚ ਕਾਂਗਰਸ ਵਿਧਾਇਕ ਦਲ ਦੀ ਬੈਠਕ ਹੋਵੇਗੀ, ਜਿਸ 'ਚ ਸੀ.ਐੱਮ. ਦੇ ਨਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕਮਲਨਾਥ ਤੇ ਜਯੋਤੀਰਾਦਿਤਿਆ ਸਿੰਧਿਆ ਭੋਪਾਲ ਪਰਤੇ ਹਨ।
ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਲਨਾਥ ਨੇ ਕਿਹਾ ਕਿ ਭੋਪਾਲ 'ਚ ਵਿਧਾਇਕ ਦਲ ਦੀ ਬੈਠਕ 'ਚ ਸੀ.ਐੱਮ. ਦਾ ਐਲਾਨ ਹੋਵੇਗਾ। ਉਥੇ ਹੀ ਜਯੋਤੀਰਾਦਿਤਿਆ ਸਿੰਧਿਆ ਨੇ ਕਿਹਾ, ''ਇਹ ਦੌੜ ਦਾ ਮਾਮਲਾ ਨਹੀਂ ਹੈ ਤੇ ਨਾ ਹੀ ਕੁਰਸੀ ਦਾ ਮਾਮਲਾ ਹੈ। ਅਸੀਂ ਇਥੇ ਮੱਧ ਪ੍ਰਦੇਸ਼ ਦੇ ਲੋਕਾਂ ਦੀ ਸੇਵਾ ਲਈ ਹਾਂ। ਮੈਂ ਭੋਪਾਲ ਜਾ ਰਿਹਾ ਹਾਂ ਤੇ ਤੁਹਾਨੂੰ ਅੱਜ ਜਵਾਬ ਮਿਲ ਜਾਵੇਗਾ।''


Inder Prajapati

Content Editor

Related News