ਮਹਾਤਮਾ ਗਾਂਧੀ ਇਕ ''ਸੁਪਰ ਸਟਾਰ'' : ਕਮਲ ਹਾਸਨ

05/20/2019 10:21:09 AM

ਚੇਨਈ— ਐੱਮ. ਐੱਨ. ਐੱਮ. ਦੇ ਸੰਸਥਾਪਕ ਕਮਲ ਹਾਸਨ ਨੇ ਐਤਵਾਰ ਮਹਾਤਮਾ ਗਾਂਧੀ ਨੂੰ ਇਕ ਸੁਪਰ ਸਟਾਰ ਕਰਾਰ ਦਿੱਤਾ। ਹਾਸਨ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਇਕ ਟਿੱਪਣੀ ਵਿਚ ਕਿਹਾ ਸੀ ਕਿ ਭਾਰਤ ਦਾ ਪਹਿਲਾ ਅੱਤਵਾਦੀ ਇਕ ਹਿੰਦੂ ਸੀ।

ਹਾਸਨ ਨੇ ਇਥੇ ਕਿਹਾ ਕਿ ਮੈਂ ਮਹਾਤਮਾ ਗਾਂਧੀ ਤੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਲਗਾਤਾਰ ਪੜ੍ਹਦਾ ਰਹਿੰਦਾ ਹਾਂ। ਉਨ੍ਹਾਂ ਉਸ ਘਟਨਾ ਨੂੰ ਯਾਦ ਕੀਤਾ ਜਦੋਂ ਇਕ ਟਰੇਨ ਯਾਤਰਾ ਦੌਰਾਨ ਮਹਾਤਮਾ ਗਾਂਧੀ ਦੀ ਚੱਪਲ ਗੁਆਚ ਗਈ ਸੀ। ਉਨ੍ਹਾਂ ਨਿਰਦੇਸ਼ਕ ਆਰ. ਪਤੀਵਾਨ ਦੀ ਫਿਲਮ 'ਓਤਾ ਸੇਰੁੱਪੂ' ਮਤਲਬ ਚੱਪਲ ਦੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਮਹਾਤਮਾ ਗਾਂਧੀ ਇਕ ਸੁਪਰ ਸਟਾਰ ਹਨ। ਇਕ ਵਾਰ ਟਰੇਨ ਵਿਚ ਖੜ੍ਹੇ ਹੋ ਕੇ ਹੱਥ ਹਿਲਾਉਂਦੇ ਸਮੇਂ ਉਨ੍ਹਾਂ ਦੀ ਇਕ ਚੱਪਲ ਗੁਆਚ ਗਈ। ਮਹਾਤਮਾ ਗਾਂਧੀ ਨੇ ਆਪਣੀ ਦੂਜੀ ਚੱਪਲ ਵੀ ਸੁੱਟ ਦਿੱਤੀ ਤੇ ਕਿਹਾ ਕਿ ਦੋਹਾਂ ਪੈਰਾਂ ਦੀ ਚੱਪਲ ਹੁਣ ਕਿਸੇ ਦੇ ਕੰਮ ਆ ਜਾਵੇਗੀ।

ਹਾਸਨ ਨੇ ਉਕਤ ਚੱਪਲ ਬਾਰੇ ਗੱਲਬਾਤ ਕਰਦਿਆਂ ਆਪਣੀ ਫਿਲਮ 'ਹੇ ਰਾਮ' ਲਈ ਕੀਤੀ ਖੋਜ ਦੌਰਾਨ ਇਹ ਪਤਾ ਲਾ ਲਿਆ ਕਿ ਉਦੋਂ ਗਾਂਧੀ ਜੀ ਦੀ ਐਨਕ ਵੀ ਚੱਪਲ ਨਾਲ ਹੀ ਗੁਆਚੀ ਸੀ। ਉਨ੍ਹਾਂ ਫਿਲਮ ਵਿਚ ਇਕ ਅਜਿਹਾ ਦ੍ਰਿਸ਼ ਬਣਾਇਆ ਜਿਸ ਵਿਚ ਸਾਕੇਤ ਰਾਮ ਉਸ ਚੱਪਲ ਨੂੰ ਲੈਂਦਾ ਹੈ ਅਤੇ ਮੌਤ ਤਕ ਆਪਣੇ ਕੋਲ ਰੱਖਦਾ ਹੈ। ਹਾਸਨ ਨੇ ਕਿਹਾ ਕਿ ਗਾਂਧੀ ਜੀ ਮੇਰੇ ਲਈ ਨਾਇਕ ਹਨ ਅਤੇ ਮੈਂ ਆਪਣਾ ਨਾਇਕ ਨਹੀਂ ਬਦਲ ਸਕਦਾ।


DIsha

Content Editor

Related News