ਗ੍ਰਿਫਤਾਰ ਹੋਣ ਦਾ ਡਰ ਨਹੀਂ, ਹਰ ਧਰਮ ''ਚ ਹੁੰਦੇ ਹਨ ਚਰਮਪੰਥੀ : ਕਮਲ ਹਾਸਨ

05/17/2019 11:04:31 AM

ਚੇਨਈ— ਕਮਲ ਹਾਸਨ ਦੇ ਨੱਥੂਰਾਮ ਗੋਡਸੇ 'ਤੇ ਵਿਵਾਦਪੂਰਨ ਬਿਆਨ ਦੇਣ ਦੇ ਬਾਅਦ ਹੋ ਰਹੇ ਵਿਰੋਧ ਪ੍ਰਦਰਸ਼ਨ ਦਰਮਿਆਨ ਉਨ੍ਹਾਂ ਨੇ ਇੱਥੇ ਏਅਰਪੋਰਟ 'ਤੇ ਕਿਹਾ ਕਿ ਮੈਨੂੰ ਗ੍ਰਿਫਤਾਰੀ ਦਾ ਕੋਈ ਡਰ ਨਹੀਂ ਹੈ। ਉਨ੍ਹਾਂ ਨੂੰ ਮੈਨੂੰ ਗ੍ਰਿਫਤਾਰ ਕਰਨ ਦਿਓ। ਜੇਕਰ ਅਜਿਹਾ ਕਰਦੇ ਹਨ ਤਾਂ ਇਸ ਨਾਲ ਸਮੱਸਿਆਵਾਂ ਹੋਰ ਵਧਣਗੀਆਂ ਪਰ ਇਹ ਚਿਤਾਵਨੀ ਨਹੀਂ ਸਗੋਂ ਸਿਰਫ਼ ਸਲਾਹ ਹੈ। ਬੀਤੀ ਰਾਤ ਇਕ ਰੈਲੀ 'ਚ ਕਮਲ ਹਾਸਨ 'ਤੇ ਆਂਡੇ ਸੁੱਟੇ ਜਾਣ ਦੀ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਰਾਜਨੀਤੀ ਦਾ ਪੱਧਰ ਡਿੱਗ ਗਿਆ ਹੈ। ਮੈਨੂੰ ਡਰ ਨਹੀਂ ਲੱਗਦਾ। ਹਰ ਧਰਮ 'ਚ ਅੱਤਵਾਦੀ ਹਨ। ਅਸੀਂ ਇਸ ਸੰਬੰਧ 'ਚ ਝੂਠੇ ਪਾਖੰਡ ਦਾ ਦਾਅਵਾ ਨਹੀਂ ਕਰ ਸਕਦੇ। ਇਤਿਹਾਸ ਗਵਾਹ ਹੈ ਕਿ ਹਰ ਧਰਮ 'ਚ ਚਰਮਪੰਥੀ ਹਨ।

ਹੋਰ ਅਭਿਨੇਤਾਵਾਂ ਦੇ ਸਮਰਥਨ 'ਚ ਨਹੀਂ ਆਉਣ ਦੇ ਮਸਲੇ 'ਤੇ ਕਮਲ ਹਾਸਨ ਨੇ ਕਿਹਾ ਕਿ ਹੋਰ ਐਕਟਰਾਂ ਦੀ ਆਪਣੀ ਵੱਖ-ਵੱਖ ਰਾਏ ਹੈ। ਇਹ ਲੋਕਤੰਤਰੀ ਦੇਸ਼ ਹੈ। ਇਕ ਮੰਤਰੀ ਦੇ ਉਨ੍ਹਾਂ ਦੀ ਜੀਭ ਕੱਟਣ ਸੰਬੰਧੀ ਬਿਆਨ 'ਤੇ ਉਨ੍ਹਾਂ ਨੇ ਕਿਹਾ ਕਿ ਇਹ ਮੰਤਰੀ ਦਾ ਪੱਧਰ ਦੱਸਦਾ ਹੈ, ਇਸ 'ਤੇ ਮੈਂ ਕੀ ਕਹਿ ਸਕਦਾ ਹਾਂ? ਨਾਥੂਰਾਮ ਗੋਡਸੇ 'ਤੇ ਦਿੱਤੇ ਬਿਆਨ 'ਤੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਉਸ ਦਿਨ ਮੇਰਾ ਭਾਸ਼ਣ ਸ਼ਾਂਤੀ ਅਤੇ ਭਾਈਚਾਰੇ 'ਤੇ ਸੀ। ਆਪਣੀ ਸੁਰੱਖਿਆ ਦੇ ਸਵਾਲ 'ਤੇ ਐਕਟਰ ਨੇ ਕਿਹਾ ਕਿ ਮੈਨੂੰ ਚੰਗੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਪਰ ਜੇਕਰ ਕੋਈ ਕੁਝ ਕਰਨਾ ਚਾਹੁੰਦਾ ਹੈ ਤਾਂ ਉਹ ਹਮੇਸ਼ਾ ਕੁਝ ਨਾ ਕੁਝ ਕਰ ਸਕਦੇ ਹਨ ਪਰ ਮੈਂ ਇਸ ਨੂੰ ਉਸ ਤਰ੍ਹਾਂ ਨਾਲ ਨਹੀਂ ਦੇਖਦਾ।


DIsha

Content Editor

Related News