ਵੀਡੀਓ ਜਾਰੀ ਕਰ ਕੇ ਬੋਲੇ ਕਾਲੀਚਰਨ- ਆਪਣੇ ਬਿਆਨ ’ਤੇ ਕੋਈ ਪਛਤਾਵਾ ਨਹੀਂ

Wednesday, Dec 29, 2021 - 10:55 AM (IST)

ਵੀਡੀਓ ਜਾਰੀ ਕਰ ਕੇ ਬੋਲੇ ਕਾਲੀਚਰਨ- ਆਪਣੇ ਬਿਆਨ ’ਤੇ ਕੋਈ ਪਛਤਾਵਾ ਨਹੀਂ

ਰਾਏਪੁਰ/ਅਕੋਲਾ (ਭਾਸ਼ਾ)– ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਮਹਾਤਮਾ ਗਾਂਧੀ ’ਤੇ ਅਪਮਾਨਜਨਕ ਟਿੱਪਣੀ ਕਰਨ ਨੂੰ ਲੈ ਕੇ ਮਾਮਲਾ ਦਰਜ ਹੋਣ ਤੋਂ ਬਾਅਦ ਕਥਿਤ ਧਰਮਗੁਰੂ ਕਾਲੀਚਰਨ ਮਹਾਰਾਜ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦਾ ਕੋਈ ਪਛਤਾਵਾ ਨਹੀਂ ਹੈ। ਐਤਵਾਰ ਸ਼ਾਮ 2 ਦਿਨਾਂ ਧਰਮ ਸੰਸਦ ਦੇ ਆਖਰੀ ਦਿਨ ਕਾਲੀਚਰਨ ਨੇ ਆਪਣੇ ਭਾਸ਼ਣ ਦੌਰਾਨ ਰਾਸ਼ਟਰਪਿਤਾ ਖਿਲਾਫ ਅਪਮਾਨਜਨਕ ਟਿੱਪਣੀ ਕੀਤੀ ਸੀ ਅਤੇ ਉਨ੍ਹਾਂ ਦੇ ਹਤਿਆਰੇ ਨਾਥੂਰਾਮ ਗੋਡਸੇ ਦੀ ਪ੍ਰਸ਼ੰਸਾ ਕੀਤੀ ਸੀ। ਵੀਡੀਓ 'ਚ ਕਾਲੀਚਰਨ ਨੇ ਕਿਹਾ ਕਿ ਮੈਂ ਗਾਂਧੀ ਨੂੰ ਰਾਸ਼ਟਰਪਿਤਾ ਨਹੀਂ ਮੰਨਦਾ ਹਾਂ...ਜੇਕਰ ਸੱਚ ਬੋਲਣ ਦੀ ਸਜ਼ਾ ਮੌਤ ਹੈ ਤਾਂ ਉਹ ਸਵੀਕਾਰ ਹੈ। ਉਥੇ ਹੀ ਜ਼ਿਲ੍ਹੇ ਦੇ ਸੀਨੀਅਰ ਪੁਲਸ ਸੁਪਰਡੈਂਟ ਪ੍ਰਸ਼ਾਂਤ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਕਾਲੀਚਰਨ ਨੇ ਇਕ ਵੀਡੀਓ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : PM ਮੋਦੀ ਹੁਣ 12 ਕਰੋੜ ਦੀ ਇਸ ਮਰਸੀਡੀਜ਼ 'ਚ ਕਰਨਗੇ ਸਫ਼ਰ, ਜਾਣੋ ਕੀ ਹੈ ਇਸ ਦੀ ਖ਼ਾਸੀਅਤ

ਮਹਾਰਾਸ਼ਟਰ ਵਿਚ ਪੁਲਸ ਨੇ ਮਹਾਤਮਾ ਗਾਂਧੀ ਖਿਲਾਫ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਦੇ ਦੋਸ਼ ਵਿਚ ਹਿੰਦੂ ਧਾਰਮਿਕ ਨੇਤਾ ਕਾਲੀਚਰਨ ਮਹਾਰਾਜ ਖਿਲਾਫ ਮਾਮਲਾ ਦਰਜ ਕੀਤਾ ਹੈ। ਕੋਤਵਾਲੀ ਪੁਲਸ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਸਥਾਨਕ ਕਾਂਗਰਸ ਅਹੁਦੇਦਾਰ ਪ੍ਰਸ਼ਾਂਤ ਗਾਵੰਡੇ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਕਾਲੀਚਰਨ ਮਹਾਰਾਜ ਖਿਲਾਫ ਆਈ. ਪੀ. ਐੱਸ. ਦੀਆਂ ਧਾਰਾਵਾਂ 294 (ਇਤਰਾਜ਼ਯੋਗ ਹਰਕਤ) ਅਤੇ 505 (ਜਨਤਕ ਤੌਰ ’ਤੇ ਸ਼ਰਾਰਤ ਕਰਨ ਵਾਲੇ ਬਿਆਨ) ਤਹਿਤ ਮਾਮਲਾ ਦਰਜ ਕੀਤਾ ਹੈ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜਿਤ ਪਵਾਰ ਨੇ ਕਿਹਾ ਕਿ ਐੱਮ. ਵੀ. ਏ. (ਮਹਾ ਵਿਕਾਸ ਆਘਾੜੀ) ਸਰਕਾਰ ਕਾਲੀਚਰਨ ਮਹਾਰਾਜ ਦੀਆਂ ਟਿੱਪਣੀਆਂ ਦੇ ਸੰਬੰਧ ਵਿਚ ਰਿਪੋਰਟ ਮੰਗੇਗੀ ਅਤੇ ਸਖ਼ਤ ਕਾਰਵਾਈ ਕਰੇਗੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News