ਮਹਾਤਮਾ ਗਾਂਧੀ 'ਤੇ ਵਿਵਾਦਿਤ ਟਿੱਪਣੀ ਕਰਨ ਵਾਲੇ ਕਾਲੀਚਰਨ ਖਜੁਰਾਹੋ ਤੋਂ ਗ੍ਰਿਫ਼ਤਾਰ

Thursday, Dec 30, 2021 - 10:07 AM (IST)

ਨੈਸ਼ਨਲ ਡੈਸਕ- ਮਹਾਤਮਾ ਗਾਂਧੀ 'ਤੇ ਵਿਵਾਦਿਤ ਟਿੱਪਣੀ ਕਰਨ ਵਾਲੇ ਸੰਤ ਕਾਲੀਚਰਨ ਨੂੰ ਰਾਏਪੁਰ ਪੁਲਸ ਨੇ ਖਜੁਰਾਹੋ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਵਿਰੁੱਧ ਸ਼ਿਕਾਇਤ ਦਿੱਤੀ ਗਈ ਸੀ। ਦੋਸ਼ੀ ਕਾਲੀਚਰਨ ਨੂੰ ਹੁਣ ਰਾਏਪੁਰ ਲਿਆਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਮਹਾਤਮਾ ਗਾਂਧੀ 'ਤੇ ਵਿਵਾਦਿਤ ਟਿੱਪਣੀ ਕਰਨ ਵਾਲੇ ਕਾਲੀਚਰਨ ਮਹਾਰਾਜ ਵਿਰੁੱਧ ਰਾਏਪੁਰ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਮਾਮਲਾ ਦਰਜ ਕੀਤਾ ਗਿਆ ਸੀ। ਕਾਲੀਚਰ ਵਿਰੁੱਧ ਰਾਏਪੁਰ 'ਚ ਧਾਰਾ 505 (2) ਅਤੇ ਧਾਰਾ 294 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਰਾਏਪੁਰ ਦੇ ਮੌਜੂਦਾ ਚੇਅਰਮੈਨ ਪ੍ਰਮੋਦ ਦੁਬੇ ਨੇ ਉਨ੍ਹਾਂ ਵਿਰੁੱਧ ਐੱਫ.ਆਈ.ਆਰ. ਦਰਜ ਕਰਵਾਈ ਸੀ। 

ਇਹ ਵੀ ਪੜ੍ਹੋ : ਵੀਡੀਓ ਜਾਰੀ ਕਰ ਕੇ ਬੋਲੇ ਕਾਲੀਚਰਨ- ਆਪਣੇ ਬਿਆਨ ’ਤੇ ਕੋਈ ਪਛਤਾਵਾ ਨਹੀਂ

ਕਾਲੀਚਰਨ ਨੇ ਮਹਾਤਮਾ ਗਾਂਧੀ ਨੂੰ ਲੈ ਕੇ ਬੋਲੇ ਸਨ ਅਪਸ਼ਬਦ
ਦੱਸਣਯੋਗ ਹੈ ਕਿ ਰਾਏਪੁਰ 'ਚ ਹੋਈ ਧਰਮ ਸੰਸਦ 'ਚ ਕਾਲੀਚਰਨ ਮਹਾਰਾਜ ਨੇ ਮਹਾਤਮਾ ਗਾਂਧੀ ਨੂੰ ਲੈ ਕੇ ਕਾਫ਼ੀ ਅਪਸ਼ਬਦ ਬੋਲੇ ਸਨ। ਜਿਸ 'ਚ ਉਨ੍ਹਾਂ ਕਿਹਾ ਸੀ ਕਿ ਇਸਲਾਮ ਦਾ ਟੀਚਾ ਰਾਜਨੀਤੀ ਦੇ ਮਾਧਿਅਮ ਨਾਲ ਰਾਸ਼ਟਰ 'ਤੇ ਕਬਜ਼ਾ ਕਰਨਾ ਹੈ। ਸਾਡੀਆਂ ਅੱਖਾਂ ਸਾਹਮਣੇ ਉਨ੍ਹਾਂ ਨੇ 1947 'ਚ ਕਬਜ਼ਾ ਕਰ ਲਿਆ ਸੀ। ਉਨ੍ਹਾਂ ਨੇ ਪਹਿਲੇ ਈਰਾਨ, ਇਰਾਕ ਅਤੇ ਅਫ਼ਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਨੇ ਰਾਜਨੀਤੀ ਦੇ ਮਾਧਿਅਮ ਨਾਲ ਬੰਗਲਾਦੇਸ਼ ਅਤੇ ਪਾਕਿਸਤਾਨ 'ਤੇ ਕਬਜ਼ਾ ਕਰ ਲਿਆ ਸੀ। ਮੈਂ ਨਾਥੂਰਾਮ ਗੋਡਸੇ ਨੂੰ ਨਮਨ ਕਰਦਾ ਹਾਂ ਕਿ ਉਨ੍ਹਾਂ ਨੇ ਉਸ ਨੂੰ ਮਾਰ ਦਿੱਤਾ।

ਇਹ ਵੀ ਪੜ੍ਹੋ : ਕਸ਼ਮੀਰ ਘਾਟੀ 'ਚ ਠੰਡ ਜਾਰੀ, ਸਾਇਬੇਰਈਆ ਤੋਂ ਬਾਅਦ ਦਰਾਸ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਠੰਡਾ ਸਥਾਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


DIsha

Content Editor

Related News