ਕੈਥਲ ’ਚ ਵਾਪਰਿਆ ਭਿਆਨਕ ਹਾਦਸਾ, ਦੋ ਕਾਰਾਂ ਦੀ ਜ਼ਬਰਦਸਤ ਟੱਕਰ ’ਚ 6 ਲੋਕਾਂ ਦੀ ਮੌਤ

11/30/2021 12:08:51 PM

ਕੈਥਲ (ਜੋਗਿੰਦਰ ਕੁੰਡੂ)— ਹਰਿਆਣਾ ਦੇ ਕੈਥਲ ’ਚ ਅੱਜ ਯਾਨੀ ਕਿ ਮੰਗਲਵਾਰ ਦੀ ਸਵੇਰ 6 ਲੋਕਾਂ ਲਈ ਕਾਲ ਬਣ ਗਈ। ਦਰਅਸਲ ਕੈਥਲ ਦੇ ਪੁੰਡਰੀ-ਰਾਜੌਂਦ ਰੋਡ ’ਤੇ ਦੋ ਕਾਰਾਂ ਦੀ ਜ਼ਬਰਦਸਤ ਟੱਕਰ ’ਚ 6 ਲੋਕਾਂ ਦੀ ਮੌਤ ਹੋ ਗਈ ਅਤੇ 2 ਜ਼ਖਮੀ ਹੋ ਗਏ। ਮੌਕੇ ’ਤੇ ਪਹੁੰਚੀ ਪੁਲਸ ਨੇ ਜ਼ਖਮੀਆਂ ਨੂੰ ਇਲਾਜ ਲਈ ਨਾਗਰਿਕ ਹਸਪਤਾਲ ’ਚ ਦਾਖ਼ਲ ਕਰਵਾਇਆ। ਡੀ. ਐੱਸ. ਪੀ. ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਹਸਪਤਾਲ ’ਚ ਪਰਿਵਾਰਾਂ ਦਾ ਤਾਂਤਾ ਲੱਗਾ ਹੋਇਆ ਹੈ।

PunjabKesari

ਜਾਣਕਾਰੀ ਮੁਤਾਬਕ ਲੋਕ ਵਿਆਹ ਸਮਾਰੋਹ ’ਚ ਸ਼ਾਮਲ ਹੋਣ ਲਈ ਪੰਡੂਰੀ ਕਾਰ ’ਚ ਸਵਾਰ ਹੋ ਕੇ ਗਏ ਸਨ। ਉਹ ਸਵੇਰੇ ਬਰਾਤ ਤੋਂ ਪਰਤੇ ਰਹੇ ਸਨ। ਘਟਨਾ ਸਵੇਰੇ 3 ਵਜੇ ਦੀ ਦੱਸੀ ਜਾ ਰਹੀ ਹੈ। ਪੁੰਡਰੀ-ਰਾਜੌਂਦ ਰੋਡ ’ਤੇ ਦੋ ਕਾਰਾਂ ’ਚ ਟੱਕਰ ਹੋ ਗਈ। ਫ਼ਿਲਹਾਲ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 


Tanu

Content Editor

Related News