ਕੋਵਿਡ ਮਰੀਜ਼ਾਂ ਦੀ ਇੰਮਿਉਨਿਟੀ ਵਧਾ ਸਕਦੈ ਕੜਕਨਾਥ ਕੁੱਕੜ, ਰਿਸਰਚ ਸੈਂਟਰ ਨੇ ਲਿਖੀ ICMR ਨੂੰ ਚਿੱਠੀ

Friday, Jul 09, 2021 - 08:55 PM (IST)

ਭੋਪਾਲ - ਮੱਧ ਪ੍ਰਦੇਸ਼ ਦੇ ਝਾਬੂਆ ਕੜਕਨਾਥ ਰਿਸਰਚ ਸੈਂਟਰ ਅਤੇ ਖੇਤੀਬਾੜੀ ਵਿਗਿਆਨ ਕੇਂਦਰ ਨੇ ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ ਅਤੇ ਡਿਪਾਰਟਮੈਂਟ ਆਫ ਹੈਲਥ ਰਿਸਰਚ ਨੂੰ ਲਿਖੀ ਇੱਕ ਚਿੱਠੀ ਵਿੱਚ ਦਾਅਵਾ ਕੀਤਾ ਹੈ ਕਿ ਕੋਰੋਨਾ ਇਨਫੈਕਸ਼ਨ ਦੌਰਾਨ ਅਤੇ ਉਸ ਤੋਂ ਠੀਕ ਹੋਣ ਤੋਂ ਬਾਅਦ ਦੀ ਡਾਈਟ ਵਿੱਚ ਕੜਕਨਾਥ ਕੁੱਕੜ ਦਾ ਇਸਤੇਮਾਲ ਸਰੀਰ ਦੀ ਇੰਮਿਉਨਿਟੀ ਵਧਾ ਸਕਦਾ ਹੈ।

ਖੇਤੀਬਾੜੀ ਵਿਗਿਆਨ ਕੇਂਦਰ ਅਤੇ ਝਾਬੂਆ ਕੜਕਨਾਥ ਰਿਸਰਚ ਸੈਂਟਰ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਕੜਕਨਾਥ ਕੁੱਕੜ ਦੇ ਮਾਸ ਵਿੱਚ ਹਾਈ ਪ੍ਰੋਟੀਨ, ਵਿਟਮਿਨ, ਜਿੰਕ ਅਤੇ ਲੋਅ ਫੈਟ ਪਾਇਆ ਜਾਂਦਾ ਹੈ, ਉਥੇ ਹੀ ਇਹ ਕੋਲੈਸਟਰਾਲ ਫ੍ਰੀ ਵੀ ਹੈ। ਅਜਿਹੇ ਵਿੱਚ ਪੋਸਟ ਕੋਵਿਡ ਅਤੇ ਕੋਵਿਡ ਦੌਰਾਨ ਇਸ ਨੂੰ ਡਾਈਟ ਪ੍ਰੋਟੋਕਾਲ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਜਿਸ ਦੇ ਨਾਲ ਇੰਮਿਉਨਿਟੀ ਬਿਹਤਰ ਹੋਵੇ।

ਇਹ ਵੀ ਪੜ੍ਹੋ- ਝਾਰਖੰਡ HC ਦਾ ਜਗਨਨਾਥ ਯਾਤਰਾ ਨੂੰ ਲੈ ਕੇ ਹੁਕਮ ਦੇਣ ਤੋਂ ਇਨਕਾਰ, ਕਿਹਾ- ਸਰਕਾਰ ਖੁਦ ਲਵੇ ਫੈਸਲਾ

ICMR ਨੇ ਹੁਣ ਤੱਕ ਨਹੀਂ ਕੀਤੀ ਹੈ ਟੈਸਟਿੰਗ!
ਹੁਣ ICMR 'ਤੇ ਨਿਰਭਰ ਕਰਦਾ ਹੈ ਕਿ ਝਾਬੂਆ ਦੇ ਕੜਕਨਾਥ ਕੁੱਕੜ ਅਤੇ ਉਸ ਦੇ ਅੰਡੇ ਨੂੰ ਕੋਵਿਡ ਅਤੇ ਪੋਸਟ ਕੋਵਿਡ ਦੇ ਮਰੀਜ਼ਾਂ ਦੀ ਡਾਈਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਜਾਂ ਨਹੀਂ। ਕੋਰੋਨਾ ਇਨਫੈਕਸ਼ਨ ਤੋਂ ਬਾਅਦ ਬੇਹੱਦ ਕਮਜ਼ੋਰ ਇੰਮਿਉਨਿਟੀ ਵਾਲੇ ਲੋਕਾਂ 'ਤੇ ਇਸ ਦਾ ਕਿੰਨਾ ਅਸਰ ਪੈਂਦਾ ਹੈ, ਇਸ ਦੇ ਨਤੀਜੇ ਸ਼ੁਰੂਆਤੀ ਪ੍ਰੀਖਣ ਤੋਂ ਬਾਅਦ ਹੀ ਸਾਹਮਣੇ ਆ ਸਕਦੇ ਹਨ। ਜੇਕਰ ਨਤੀਜਾ ਸਕਾਰਾਤਮਕ ਰਹੇ, ਤਾਂ ਇਸ ਨੂੰ ਡਾਈਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News