ਕਾਬੁਲ ਗੁਰਦੁਆਰਾ ਹਮਲੇ ’ਚ ਮਾਰੇ ਗਏ ਲੋਕਾਂ ਦੇ ਅੰਤਿਮ ਸੰਸਕਾਰ ਵਾਲੀ ਥਾਂ ’ਤੇ ਧਮਾਕਾ
Friday, Mar 27, 2020 - 09:32 AM (IST)
ਕਾਬੁਲ/ਨਵੀਂ ਦਿੱਲੀ/ਜੇਨੇਵਾ (ਏਜੰਸੀ) – ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਗੁਰਦੁਆਰੇ ’ਚ ਇਸਲਾਮਿਕ ਸਟੇਟ (ਆਈ. ਐੱਸ.) ਦੇ ਆਤਮਘਾਤੀ ਹਮਲਾਵਰਾਂ ਵੱਲੋਂ 25 ਮਾਰਚ ਨੂੰ ਹੋਏ ਹਮਲੇ ’ਚ ਮਾਰੇ ਗਏ ਸਿੱਖ ਸ਼ਰਧਾਲੂਆਂ ਦੇ ਅੰਤਿਮ ਸੰਸਕਾਰ ਦੀ ਥਾਂ ’ਤੇ ਵੀ ਧਮਾਕੇ ਦੀ ਖਬਰ ਹੈ। ਇਸ ਦਰਮਿਆਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਕਾਬੁਲ ’ਚ ਭਾਰਤੀ ਹਾਈ ਕਮਿਸ਼ਨ ਅਫਗਾਨਿਸਤਾਨ ਰਾਜਧਾਨੀ ਵਿਚ ਗੁਰਦੁਆਰੇ ’ਤੇ ਹੋਏ ਅੱਤਵਾਦੀ ਹਮਲੇ ਦੇ ਪੀੜਤ ਪਰਿਵਾਰਾਂ ਦੇ ਸੰਪਰਕ ’ਚ ਹੈ। ਮ੍ਰਿਤਕਾਂ ’ਚ ਪੁਰਾਣੀ ਦਿੱਲੀ ਨਿਵਾਸੀ 71 ਸਾਲਾ ਧਿਆਨ ਸਿੰਘ ਵੀ ਸ਼ਾਮਲ ਹੈ। ਵਿਦੇਸ਼ ਮੰਤਰੀ ਨੇ ਟਵੀਟ ’ਚ ਕਿਹਾ, ‘‘ਗੁਰਦੁਆਰਾ ’ਤੇ ਕਾਇਰਾਨਾ ਅੱਤਵਾਦੀ ਹਮਲੇ ਨਾਲ ਪੈਦਾ ਹੋਏ ਗੁੱਸੇ ਅਤੇ ਦੁੱਖ ਨੂੰ ਸਮਝਦਾ ਹਾਂ। ਉਨ੍ਹਾਂ ਕਿਹਾ ਕਿ ਸਿੰਘ ਦੇ ਪਾਰਥਿਵ ਸਰੀਰ ਨੂੰ ਕਾਬੁਲ ਤੋਂ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਲਾਕਡਾਊਨ ਨੇ ਦਿੱਤੀ ਸ਼ਹਿਰਾਂ ਨੂੰ ਪ੍ਰਦੂਸ਼ਣ ਤੋਂ ਰਾਹਤ, ਆਈ 25 ਫੀਸਦੀ ਗਿਰਾਵਟ
ਇਸ ਦਰਮਿਆਨ ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਟਾਰੇਸ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਦੁਹਰਾਇਆ ਕਿ ਨਾਗਰਿਕਾਂ ਦੇ ਵਿਰੁੱਧ ਹਮਲੇ ਅਸਵੀਕਾਰਯੋਗ ਹਨ ਅਤੇ ਅਜਿਹੇ ਹਮਲੇ ਕਰਨ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਇਸ ਦਰਮਿਆਨ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਉਥੋਂ ਦੇ ਲੋਕਾਂ ਲਈ ਹੁਣ ਵੀ ਵੱਡਾ ਮੌਕਾ ਹੈ ਕਿ ਉਹ ਇਕੱਠੇ ਹੋ ਕੇ ਰਾਜਨੀਤਕ ਸਮਝੌਤਾ ਕਰਨ ਅਤੇ ਆਈ. ਐੱਸ. ਦੇ ਖਿਲਾਫ ਇਕੱਠੇ ਹੋਣ।
ਕੋਰੋਨਾ : ਲਾਕਡਾਊਨ ਦੇ ਤੀਜੇ ਦਿਨ ਪੈਦਲ ਘਰਾਂ ਨੂੰ ਵਾਪਸ ਜਾ ਰਹੇ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਸੂਬਾ ਸਰਕਾਰਾਂ