ਸਿੰਧੀਆ ਦੀ ਨਾਰਾਜ਼ਗੀ ਦਰਮਿਆਨ ਸੋਨੀਆ ਨੂੰ ਮਿਲੇ ਕਮਲਨਾਥ, ਕਿਹਾ- ਸਭ ਕੁਝ ਠੀਕ

08/30/2019 1:32:24 PM

ਭੋਪਾਲ/ਨਵੀਂ ਦਿੱਲੀ— ਮੱਧ ਪ੍ਰਦੇਸ਼ ਦੇ ਦਿੱਗਜ ਨੇਤਾ ਜੋਤੀਰਾਦਿੱਤਿਯ ਸਿੰਧੀਆ ਦੀ ਨਾਰਾਜ਼ਗੀ ਅਤੇ ਉਨ੍ਹਾਂ ਦੇ ਸਮਰਥਨ ’ਚ ਵਰਕਰਾਂ ਦੇ ਅਸਤੀਫੇ ਦੀ ਧਮਕੀ ਦਰਮਿਆਨ ਕਮਲਨਾਥ ਸ਼ੁੱਕਰਵਾਰ ਸਵੇਰੇ ਸੋਨੀਆ ਗਾਂਧੀ ਨੂੰ ਮਿਲਣ ਦਿੱਲੀ ਪੁੱਜੇ। ਸੋਨੀਆ ਗਾਂਧੀ ਨਾਲ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ ਪਰ ਇਹ ਵੀ ਕਿਹਾ ਕਿ ਸਭ ਕੁਝ ਠੀਕ ਹੈ। ਸਿੰਧੀਆ ਨੂੰ ਪ੍ਰਦੇਸ਼ ਪ੍ਰਧਾਨ ਬਣਾਏ ਜਾਣ ਦੀਆਂ ਮੰਗਾਂ ਨੂੰ ਲੈ ਕੇ ਕਮਲਨਾਥ ਨੇ ਕਿਹਾ ਕਿ ਮੈਂ ਤਾਂ ਖੁਦ ਹੀ ਮੰਗ ਕਰ ਰਿਹਾ ਹਾਂ ਕਿ ਸੂਬੇ ’ਚ ਨਵਾਂ ਪ੍ਰਧਾਨ ਚੁਣਿਆ ਜਾਵੇ। 

6 ਮਹੀਨਿਆਂ ਤੋਂ ਪਾਰਟੀ ਦਾ ਨਵਾਂ ਪ੍ਰਧਾਨ ਚੁਣਨ ’ਚ ਲੱਗਾ ਹਾਂ
ਕਮਲਨਾਥ ਨੇ ਕਿਹਾ ਕਿ ਜਦੋਂ ਮੈਨੂੰ ਮੁੱਖ ਮੰਤਰੀ ਬਣਿਆ, ਉਦੋਂ ਮੈਂ ਕਿਹਾ ਸੀ ਕਿ ਹੁਣ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ। ਕਮਲਨਾਥ ਨੇ ਕਿਹਾ,‘‘ਮੈਂ ਬੀਤੇ 6 ਮਹੀਨਿਆਂ ਤੋਂ ਲੱਗਾ ਹਾਂ ਕਿ ਪਾਰਟੀ ਦਾ ਨਵਾਂ ਪ੍ਰਧਾਨ ਚੁਣਿਆ ਜਾਵੇ। ਉਦੋਂ ਕਿਹਾ ਗਿਆ ਸੀ ਕਿ ਲੋਕ ਸਭਾ ਚੋਣਾਂ ਤੱਕ ਬਣਿਆ ਰਹਾਂ।’’ ਕਮਲਨਾਥ ਨੇ ਸੋਨੀਆ ਨਾਲ ਮੀਟਿੰਗ ਨੂੰ ਲੈ ਕੇ ਕਿਹਾ,‘‘ਮੀਟਿੰਗ ’ਚ ਕਈ ਮੁੱਦਿਆਂ ’ਤੇ ਗੱਲ ਹੋਈ, ਇਨ੍ਹਾਂ ’ਚ ਪ੍ਰਦੇਸ਼ ਸੰਗਠਨ ਦਾ ਵਿਸ਼ਾ ਵੀ ਸੀ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਗੱਲਬਾਤ ਕਾਫੀ ਉਪਯੋਗੀ ਰਹੀ।’’

500 ਵਰਕਰਾਂ ਨੇ ਦਿੱਤੀ ਪਾਰਟੀ ਛੱਡਣ ਦੀ ਧਮਕੀ
ਸਿੰਧੀਆ ਦੀ ਨਾਰਾਜ਼ਗੀ ਦੇ ਸਵਾਲੇ ’ਤੇ ਕਮਲਨਾਥ ਨੇ ਕਿਹਾ,‘‘ਮੈਨੂੰ ਨਹੀਂ ਲੱਗਦਾ ਕਿ ਉਹ ਨਾਰਾਜ਼ ਹਨ। ਜ਼ਿਕਰਯੋਗ ਹੈ ਕਿ ਸਿੰਧੀਆ ਨੂੰ ਹਾਲ ਹੀ ’ਚ ਪਾਰਟੀ ਨੇ ਮਹਾਰਾਸ਼ਟਰ ’ਚ ਸ¬ਕ੍ਰੀਨਿੰਗ ਕਮੇਟੀ ਦਾ ਚੇਅਰਮੈਨ ਬਣਾਇਆ ਹੈ, ਜੋ ਸੂਬੇ ’ਚ ਟਿਕਟ ਵੰਡ ’ਤੇ ਫੈਸਲਾ ਲਵੇਗਾ। ਇਸ ਦੇ ਬਾਅਦ ਤੋਂ ਹੀ ਮੱਧ ਪ੍ਰਦੇਸ਼ ’ਚ ਕਾਂਗਰਸ ਨੇਤਾ ਸਿੰਧੀਆ ਨੂੰ ਪ੍ਰਦੇਸ਼ ’ਚ ਜ਼ਿੰਮੇਵਾਰੀ ਦਿੱਤੇ ਜਾਣ ਦੀ ਮੰਗ ਕਰ ਰਹੇ ਹਨ। ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਵੈਸਟ ਯੂ.ਪੀ. ਦਾ ਇੰਚਾਰਜ ਬਣਾਏ ਜਾਣ ਦੇ ਬਾਅਦ ਵੀ ਅਜਿਹੀਆਂ ਮੰਗਾਂ ਉੱਠੀਆਂ ਸਨ। ਦਤੀਆ ਤੋਂ ਕਾਂਗਰਸ ਨੇਤਾ ਅਸ਼ੋਕ ਡਾਂਗੀ ਨੇ ਪ੍ਰੈੱਸ ਰਿਲੀਜ਼ ਜਾਰੀ ਕਰ ਕੇ ਕਿਹਾ ਕਿ ਜੇਕਰ ਸਿੰਧੀਆ ਨੂੰ ਸੂਬੇ ਦੀ ਰਾਜਨੀਤੀ ਤੋਂ ਦੂਰ ਰੱਖਿਆ ਤਾਂ ਫਿਰ ਉਹ 500 ਵਰਕਰਾਂ ਨਾਲ ਪਾਰਟੀ ਛੱਡ ਦੇਣਗੇ। ਇਹੀ ਨਹੀਂ ਪਾਰਟੀ ਦੀ ਮੁਰੈਨਾ ਯੂਨਿਟ ਨੇ ਵੀ ਸਿੰਧੀਆ ਨੂੰ ਪ੍ਰਦੇਸ਼ ਪ੍ਰਧਾਨ ਬਣਾਏ ਜਾਣ ਦੀ ਮੰਗ ਕੀਤੀ ਹੈ।


DIsha

Content Editor

Related News