ਕਾਂਗਰਸ ਨੂੰ ਅਜਿਹੇ ਪ੍ਰਧਾਨ ਦੀ ਲੋੜ ਜੋ ਊਰਜਾਵਾਨ ਹੋਵੇ : ਸਿੰਧੀਆ

Thursday, Jul 11, 2019 - 01:09 PM (IST)

ਕਾਂਗਰਸ ਨੂੰ ਅਜਿਹੇ ਪ੍ਰਧਾਨ ਦੀ ਲੋੜ ਜੋ ਊਰਜਾਵਾਨ ਹੋਵੇ : ਸਿੰਧੀਆ

ਭੋਪਾਲ (ਵਾਰਤਾ)— ਕਾਂਗਰਸ ਦੇ ਸੀਨੀਅਰ ਨੇਤਾ ਜੋਤੀਰਾਦਿੱਤਿਆ ਸਿੰਧੀਆ ਨੇ ਅੱਜ ਕਿਹਾ ਕਿ ਕਾਂਗਰਸ ਨੂੰ ਅਜਿਹੇ ਪ੍ਰਧਾਨ ਦੀ ਲੋੜ ਹੈ, ਜੋ ਊਰਜਵਾਨ ਹੋਵੇ ਅਤੇ ਸਾਰਿਆਂ ਨੂੰ ਖਾਸ ਕਰ ਕੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਚਲ ਸਕੇ। ਸਿੰਧੀਆ ਨੇ ਰਾਜਾ ਭੋਜ ਹਵਾਈ ਅੱਡੇ ਦੇ ਬਾਹਰ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਕਿਹਾ ਕਿ ਨਵੇਂ ਪ੍ਰਧਾਨ ਨੂੰ ਰਾਹੁਲ ਗਾਂਧੀ ਦੇ ਦੱਸੇ ਰਾਹ 'ਤੇ ਵੀ ਚੱਲਣਾ ਚਾਹੀਦਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਸਮੇਂ ਕਾਂਗਰਸ ਨੂੰ ਮਜ਼ਬੂਤ ਬਣਾਉਣ ਲਈ ਸਾਰੇ ਲੋਕਾਂ ਨੂੰ ਇਕੱਠੇ ਕੰਮ ਕਰਨ ਦੀ ਜ਼ਰੂਰਤ ਹੈ। ਸਿੰਧੀਆ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਭਾਜਪਾ ਪਾਰਟੀ ਨੂੰ ਜਦੋਂ ਸੱਤਾ ਸਹੀ ਢੰਗ ਨਾਲ ਨਹੀਂ ਮਿਲ ਪਾਉਂਦੀ ਤਾਂ ਉਹ ਦੂਜੇ ਤਰੀਕੇ ਅਪਣਾਉਣ ਲੱਗਦੀ ਹੈ। ਇਹ ਹੀ ਵਜ੍ਹਾ ਹੈ ਕਿ ਕਰਨਾਟਕ ਤੋਂ ਬਾਅਦ ਗੋਆ ਦਾ ਘਟਨਾਕ੍ਰਮ ਸਾਹਮਣੇ ਆ ਰਿਹਾ ਹੈ। ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਮਗਰੋਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੂੰ ਮਨਾਉਣ ਦੀਆਂ ਤਮਾਮ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹ ਨਹੀਂ ਮੰਨੇ। ਉਨ੍ਹਾਂ ਨੇ ਸਾਫ ਤੌਰ 'ਤੇ ਕਹਿ ਦਿੱਤਾ ਕਿ ਉਹ ਪ੍ਰਧਾਨ ਅਹੁਦੇ ਤੋਂ ਆਪਣਾ ਅਸਤੀਫਾ ਵਾਪਸ ਨਹੀਂ ਲੈਣਗੇ ਅਤੇ ਕਾਂਗਰਸ ਨੂੰ ਨਵਾਂ ਪ੍ਰਧਾਨ ਲੱਭ ਲੈਣਾ ਚਾਹੀਦਾ ਹੈ।


author

Tanu

Content Editor

Related News