ਜਸਟਿਸ ਕੋਟਿਸ਼ਵਰ ਅਤੇ ਮਹਾਦੇਵਨ ਨੇ ਚੁੱਕੀ ਸੁਪਰੀਮ ਕੋਰਟ ’ਚ ਜੱਜ ਅਹੁਦੇ ਦੀ ਸਹੁੰ
Friday, Jul 19, 2024 - 04:11 AM (IST)
ਨਵੀਂ ਦਿੱਲੀ - ਜੰਮੂ-ਕਸ਼ਮੀਰ ਹਾਈ ਕੋਰਟ ਦੇ ਚੀਫ ਜਸਟਿਸ ਐੱਨ. ਕੋਟਿਸ਼ਵਰ ਸਿੰਘ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਦੇ ਜੱਜ ਅਹੁਦੇ ਦੀ ਸਹੁੰ ਚੁੱਕੀ ਅਤੇ ਉਹ ਮਣੀਪੁਰ ਤੋਂ ਚੋਟੀ ਦੀ ਅਦਾਲਤ ’ਚ ਤਰੱਕੀ ਲੈਣ ਵਾਲੇ ਪਹਿਲੇ ਜੱਜ ਬਣ ਗਏ ਹਨ। ਮਦਰਾਸ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਆਰ. ਮਹਾਦੇਵਨ ਨੇ ਵੀ ਸੁਪਰੀਮ ਕੋਰਟ ਦੇ ਜੱਜ ਅਹੁਦੇ ਦੀ ਸਹੁੰ ਚੁੱਕੀ।
ਭਾਰਤ ਦੇ ਚੀਫ ਜਸਟਿਸ (ਸੀ. ਜੇ. ਆਈ.) ਡੀ. ਵਾਈ. ਚੰਦਰਚੂੜ ਨੇ ਇਥੇ ਸੁਪਰੀਮ ਕੋਰਟ ਕੰਪਲੈਕਸ ’ਚ ਹੋਏ ਇਕ ਸਮਾਰੋਹ ’ਚ ਦੋਵਾਂ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਦੇ ਨਾਲ ਹੀ ਹੁਣ ਸੁਪਰੀਮ ਕੋਰਟ ’ਚ ਸੀ. ਜੇ. ਆਈ. ਸਮੇਤ ਜੱਜਾਂ ਦੀ ਗਿਣਤੀ 34 ਹੋ ਗਈ ਹੈ, ਜੋ ਕਿ ਪੂਰਨ ਹੈ।
ਇਹ ਵੀ ਪੜ੍ਹੋ- ਦਿੱਲੀ ਤੋਂ ਸੈਨ ਫ੍ਰਾਂਸਿਸਕੋ ਜਾ ਰਹੀ ਏਅਰ ਇੰਡੀਆ ਉਡਾਣ ਦੀ ਰੂਸ 'ਚ ਹੋਈ ਐਮਰਜੈਂਸੀ ਲੈਂਡਿੰਗ
ਸੁਪਰੀਮ ਕੋਰਟ ’ਚ ਇਕ ਸਤੰਬਰ 2024 ਨੂੰ ਜਸਟਿਸ ਹਿਮਾ ਕੋਹਲੀ ਦੇ ਸੇਵਾ-ਮੁਕਤ ਹੋਣ ਤੱਕ 34 ਜੱਜ ਕੰਮ ਕਰਨਗੇ। ਇਸ ਤੋਂ ਬਾਅਦ ਸੀ. ਜੇ. ਆਈ. ਚੰਦਰਚੂੜ ਇਸ ਸਾਲ 10 ਨਵੰਬਰ ਨੂੰ ਸੇਵਾ-ਮੁਕਤ ਹੋਣਗੇ। ਜਸਟਿਸ ਏ. ਐੱਸ. ਬੋਪੰਨਾ ਅਤੇ ਜਸਟਿਸ ਅਨਿਰੁੱਧ ਬੋਸ ਦੇ ਸੇਵਾ-ਮੁਕਤ ਹੋਣ ਤੋਂ ਬਾਅਦ ਦੋ ਅਹੁਦੇ ਖਾਲੀ ਹੋ ਗਏ ਸਨ। ਕੇਂਦਰ ਨੇ 16 ਜੁਲਾਈ ਨੂੰ ਸੁਪਰੀਮ ਕੋਰਟ ਕਾਲੇਜੀਅਮ ਦੀ ਸਿਫਾਰਸ਼ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e