23 ਸਾਲਾਂ ਬਾਅਦ ਮਿਲਿਆ ਇਨਸਾਫ, ਭਾਭੀ ਦੀ ਹੱਤਿਆ ਦੇ ਮਾਮਲੇ ''ਚ ਸਪਾ ਨੇਤਾ ਸਣੇ 2 ਨੂੰ ਮਿਲੀ 7 ਸਾਲ ਦੀ ਸਜ਼ਾ
Friday, Dec 20, 2024 - 05:35 AM (IST)
ਨੈਸ਼ਨਲ ਡੈਸਕ - ਬਰੇਲੀ ਦੇ ਬਿਸ਼ਰਤਗੰਜ 'ਚ ਭਾਭੀ ਦੀ ਹੱਤਿਆ ਦੇ ਮਾਮਲੇ 'ਚ ਅਦਾਲਤ ਨੇ ਦੋ ਲੋਕਾਂ ਨੂੰ ਸਜ਼ਾ ਸੁਣਾਈ ਹੈ। ਅਦਾਲਤ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਦਿਓਰ ਮੁਦਿਤ ਪ੍ਰਤਾਪ ਸਿੰਘ ਅਤੇ ਜੇਠ ਅਰੁਣ ਸਿੰਘ ਨੂੰ 7-7 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਬਰੇਲੀ ਦੇ ਬਿਸ਼ਰਤਗੰਜ ਥਾਣਾ ਖੇਤਰ ਦੇ ਅਟਾਰੀ ਪਿੰਡ 'ਚ ਦਾਜ ਲਈ ਭਾਭੀ ਮਮਤਾ ਦਾ ਕਤਲ ਕਰਨ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਵਧੀਕ ਸੈਸ਼ਨ ਜੱਜ ਅਭੈ ਸ੍ਰੀਵਾਸਤਵ ਦੀ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਸਜ਼ਾ ਦਾ ਐਲਾਨ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ 29 ਜੂਨ 1999 ਨੂੰ ਮੁਦਿਤ ਪ੍ਰਤਾਪ ਸਿੰਘ ਦੇ ਭਰਾ ਸੰਜੇ ਦਾ ਵਿਆਹ ਮਮਤਾ ਨਾਲ ਹੋਇਆ ਸੀ। ਮਮਤਾ ਦੀ ਲਾਸ਼ 17 ਜੂਨ 2001 ਨੂੰ ਕਤਲ ਕਰਕੇ ਗਾਇਬ ਕਰ ਦਿੱਤੀ ਗਈ ਸੀ। ਹੁਣ 23 ਸਾਲ ਬਾਅਦ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ।
ਕਤਲ ਤੋਂ ਬਾਅਦ ਕੇਸ ਕੀਤਾ ਸੀ ਦਰਜ
ਮਾਪਿਆਂ ਨੇ ਪਤੀ ਸੰਜੇ, ਦਿਓਰ ਮੁਦਿਤ, ਜੇਠ ਅਰੁਣ, ਸਹੁਰੇ ਦੇ ਖਿਲਾਫ ਰਿਪੋਰਟ ਦਰਜ ਕਰਵਾਈ ਸੀ ਅਤੇ ਦੋਸ਼ ਲਗਾਇਆ ਸੀ ਕਿ ਮੁਦਿਤ ਨੇ ਤਿੰਨ ਸਾਲ ਪਹਿਲਾਂ ਵੱਡੇ ਭਰਾ ਸੰਜੇ ਦਾ ਵੀ ਕਤਲ ਕੀਤਾ ਸੀ। ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਫਿਲਹਾਲ ਉਹ ਜ਼ਮਾਨਤ ’ਤੇ ਰਿਹਾਅ ਸੀ। ਮੁਦਿਤ ਦੀ ਪਤਨੀ ਪ੍ਰਾਚੀ ਸਿੰਘ ਸਪਾ ਦੀ ਜ਼ਿਲ੍ਹਾ ਪੰਚਾਇਤ ਮੈਂਬਰ ਹੈ। ਦੱਸ ਦੇਈਏ ਕਿ ਦਾਜ ਲਈ ਮੌਤ ਦੇ ਮਾਮਲੇ 'ਚ ਪਤੀ, ਸੱਸ ਅਤੇ ਸਹੁਰਾ ਪਹਿਲਾਂ ਹੀ ਜੇਲ ਜਾ ਚੁੱਕੇ ਹਨ।