ਪੱਛਮੀ ਬੰਗਾਲ ’ਚ ਜੂਨੀਅਰ ਡਾਕਟਰਾਂ ਨੇ ਫਿਰ ਰੋਕਿਆ ਕੰਮ, ਅੱਜ ਕਰਨਗੇ ਮਾਰਚ

Wednesday, Oct 02, 2024 - 12:29 AM (IST)

ਪੱਛਮੀ ਬੰਗਾਲ ’ਚ ਜੂਨੀਅਰ ਡਾਕਟਰਾਂ ਨੇ ਫਿਰ ਰੋਕਿਆ ਕੰਮ, ਅੱਜ ਕਰਨਗੇ ਮਾਰਚ

ਕੋਲਕਾਤਾ, (ਭਾਸ਼ਾ)- ਪੱਛਮੀ ਬੰਗਾਲ ’ਚ ਪ੍ਰਦਰਸ਼ਨਕਾਰੀ ਜੂਨੀਅਰ ਡਾਕਟਰਾਂ ਨੇ ਸਾਰੇ ਮੈਡੀਕਲ ਅਦਾਰਿਆਂ ’ਚ ਆਪਣੀ ਸੁਰੱਖਿਆ ਯਕੀਨੀ ਬਣਾਉਣ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ’ਤੇ ਦਬਾਅ ਬਣਾਉਣ ਲਈ ਮੰਗਲਵਾਰ ਮੁੜ ਕੰਮ ਠੱਪ ਰੱਖਿਆ।

ਡਾਕਟਰਾਂ ਨੇ ਸੋਮਵਾਰ ਲਗਭਗ ਸਾਰੀ ਰਾਤ ਗਵਰਨਿੰਗ ਬਾਡੀ ਦੀ ਮੀਟਿੰਗ ਕੀਤੀ ਤੇ ਮੰਗਲਵਾਰ ਸਵੇਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ। ਜੂਨੀਅਰ ਡਾਕਟਰ 42 ਦਿਨਾਂ ਦੀ ਹੜਤਾਲ ਤੋਂ ਬਾਅਦ 21 ਸਤੰਬਰ ਨੂੰ ਹੀ ਸਰਕਾਰੀ ਹਸਪਤਾਲਾਂ ’ਚ ਅੰਸ਼ਕ ਤੌਰ ’ਤੇ ਆਪਣੀਆਂ ਡਿਊਟੀਆਂ ’ਤੇ ਪਰਤੇ ਸਨ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਸੂਬਾ ਸਰਕਾਰ ਸਾਡੀਆਂ ਮੰਗਾਂ ’ਤੇ ਸਪੱਸ਼ਟ ਕਾਰਵਾਈ ਨਹੀਂ ਕਰਦੀ, ਉਦੋਂ ਤੱਕ ਕੰਮਕਾਜ ਪੂਰੀ ਤਰ੍ਹਾਂ ਠੱਪ ਰਹੇਗਾ। ਉਹ ਬੁੱਧਵਾਰ ਰੋਸ ਮਾਰਚ ਕਰਨਗੇ।


author

Rakesh

Content Editor

Related News