ਹਰਿਆਣਾ ''ਚ ਜੰਗਲਰਾਜ ਸਥਾਪਿਤ ਹੋ ਚੁੱਕਾ ਹੈ: ਕੁਮਾਰੀ ਸ਼ੈਲਜਾ

02/25/2020 4:37:36 PM

ਚੰਡੀਗੜ੍ਹ (ਵਾਰਤਾ)—ਹਰਿਆਣਾ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਅੱਜ ਦੋਸ਼ ਲਗਾਇਆ ਹੈ ਕਿ ਸੂਬਾ ਸਰਕਾਰ ਦੀਆਂ ਨਾਕਾਮੀਆਂ ਕਾਰਨ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਤਹਿਸ-ਨਹਿਸ ਹੋ ਚੁੱਕਿਆ ਹੈ ਅਤੇ ਸੂਬੇ 'ਚ ਜੰਗਲਰਾਜ ਸਥਾਪਿਤ ਹੋ ਚੁੱਕਿਆ ਹੈ। ਇੱਥੇ ਜਾਰੀ ਇੱਕ ਬਿਆਨ 'ਚ ਉਨ੍ਹਾਂ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਸਰਕਾਰ ਇਤਿਹਾਸ ਦੀ ਸਭ ਤੋਂ ਅਸਫਲ ਅਤੇ ਕਮਜ਼ੋਰ ਸਰਕਾਰ ਸਾਬਿਤ ਹੋ ਰਹੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਹਾਲ ਹੀ 'ਚ ਆਏ ਤਾਜ਼ਾ ਅੰਕੜੇ ਦੱਸਦੇ ਹਨ ਕਿ ਸੂਬੇ 'ਚ ਰੋਜ਼ਾਨਾ ਲਗਭਗ 3 ਹੱਤਿਆ, 5 ਜਬਰ ਜ਼ਨਾਹ, ਔਰਤਾਂ ਖਿਲਾਫ ਸ਼ੋਸਣ ਦੇ13 ਤੋਂ ਜ਼ਿਆਦਾ ,ਅਗਵਾ ਕਰਨਾ ਦੇ 11, 67 ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ, ਜੋ ਸੂਬਾ ਦੀ ਤਹਿਸ-ਨਹਿਸ ਕਾਨੂੰਨੀ ਵਿਵਸਥਾ ਨੂੰ ਦਿਖਾਉਂਦੀ ਹੈ।

ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਔਰਤਾਂ ਖਿਲਾਫ ਅਪਰਾਧਾਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਜੇਕਰ ਗੱਲ ਕਰੀਏ ਸਾਲ 2017 ਦੀ ਤਾਂ ਔਰਤਾਂ ਦੇ ਸ਼ੋਸ਼ਣ ਦੇ 3326 ਮਾਮਲੇ ਦਰਜ ਕੀਤੇ ਗਏ ਸੀ, 2018 'ਚ ਇਹ ਵੱਧ ਕੇ 4151 ਹੋ ਗਏ, ਸਾਲ 2019 'ਚ ਇਹ ਵੱਧ ਕੇ 4868 ਹੋ ਗਏ ਅਤੇ ਇਸ ਸਾਲ ਔਰਤਾਂ ਦੇ ਸ਼ੋਸ਼ਣ ਦੇ ਮਾਮਲਿਆਂ 'ਚ 17.27 ਫੀਸਦੀ ਵਾਧਾ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਜਬਰ ਜ਼ਨਾਹ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ 2017 'ਚ 1248 ਮਾਮਲੇ ਸਾਹਮਣੇ ਆਏ ਸੀ। 2018 'ਚ ਇਹ ਵੱਧ ਕੇ 1534, ਸਾਲ 2019 'ਚ 1734 ਹੋ ਗਏ ਅਤੇ ਇਸ ਸਾਲ ਜਬਰ ਜ਼ਨਾਹ ਦੇ ਮਾਮਲਿਆਂ 'ਚ 13.04 ਫੀਸਦੀ ਵਾਧਾ ਦਰਜ ਕੀਤਾ ਗਿਆ। ਕੁਮਾਰੀ ਸ਼ੈਲਜਾ ਨੇ ਕਿਹਾ ਹੈ ਕਿ ਹੱਤਿਆਵਾਂ ਦੇ ਮਾਮਲਿਆਂ 'ਚ ਵੀ ਵਾਧਾ ਦੇਖਿਆ ਗਿਆ ਹੈ।


Iqbalkaur

Content Editor

Related News