ਜੁਲਾਈ ਮਹੀਨੇ ’ਚ ਆਉਣ ਵਾਲੇ ਵਰਤ ਅਤੇ ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

Monday, Jul 05, 2021 - 06:48 PM (IST)

ਜੁਲਾਈ ਮਹੀਨੇ ’ਚ ਆਉਣ ਵਾਲੇ ਵਰਤ ਅਤੇ ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਜਲੰਧਰ (ਬਿਊਰੋ) - ਹਰ ਮਹੀਨੇ ਵਰਤ ਅਤੇ ਤਿਉਹਾਰ ਆਉਂਦੇ ਹੀ ਰਹਿੰਦੇ ਹਨ। ਬਾਕੀ ਮਹੀਨਿਆਂ ਦੇ ਵਾਂਗ ਜੁਲਾਈ ਮਹੀਨੇ ਵਿਚ ਵੀ ਕਈ ਵਰਤ ਅਤੇ ਤਿਉਹਾਰ ਆਏ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਜੁਲਾਈ ਮਹੀਨੇ ’ਚ ਆਉਣ ਵਾਲੇ ਵਰਤ ਅਤੇ ਤਿਉਹਾਰ ਦੇ ਬਾਰੇ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ...


5 ਜੁਲਾਈ : ਸੋਮਵਾਰ : ਯੋਗਿਨੀ ਇਕਾਦਸ਼ੀ ਵਰਤ। 

6 ਜੁਲਾਈ : ਮੰਗਲਵਾਰ :  ਡਾ. ਸ਼ਿਆਮ ਪ੍ਰਸਾਦ ਮੁਖਰਜੀ ਜੀ ਦਾ ਜਨਮ ਦਿਵਸ। 

7 ਜੁਲਾਈ : ਬੁੱਧਵਾਰ : ਪ੍ਰਦੋਸ਼ ਵਰਤ, ਸ਼ਿਵ ਪ੍ਰਦੋਸ਼ ਵਰਤ, ਸ਼੍ਰੀ ਸੰਗਮੇਸ਼ਵਰ ਮਹਾਂਦੇਵ ਅਰੂਣਾਏ (ਪਿਹੋਵਾ, ਹਰਿਆਣਾ) ਦੇ ਸ਼ਿਵ ਤਿਰੋਦਸ਼ੀ ਪੁਰਵ ਦੀ ਤਿਥੀ)। 

8 ਜੁਲਾਈ : ਵੀਰਵਾਰ : ਮਾਸਿਕ ਸ਼ਿਵਰਾਤਰੀ (ਸ਼ਿਵ ਚੌਦਸ) ਵਰਤ, ਮੇਲਾ ਮਾਂ ਸ਼ੂਲਿਣੀ (ਸੋਲਨ, ਹਿ. ਪ੍ਰ.)  

10  ਜੁਲਾਈ : ਸ਼ਨੀਵਾਰ : ਇਸ਼ਨਾਨ ਦਾਨ ਆਦਿ ਦੀ ਹਾੜ੍ਹ ਦੀ ਮੱਸਿਆ, ਸ਼ਨਿਚਰੀ (ਸ਼ਨੀਵਾਰ ਦੀ) ਅਮਾਵਸ, ਵਣ ਮਹੋਤਸਵ (ਹਿਮਾਚਲ) 

11 ਜੁਲਾਈ : ਐਤਵਾਰ : ਹਾੜ੍ਹ ਸ਼ੁਕਲ ਪੱਖ ਸ਼ੁਰੂ, ਚੰਦਰ ਦਰਸ਼ਨ, ਹਾੜ੍ਹ ਮਹੀਨੇ ਦੇ ਮਾਤਾ ਦੇ ਗੁਪਤ ਨੌਰਾਤਰੇ ਸ਼ੁਰੂ (ਇਨ੍ਹਾਂ ਦਿਨਾਂ ਵਿਚ ਮਾਂ ਦੁਰਗਾ ਸ਼ਕਤੀ ਦੀ ਪੂਜਾ ਕਰਨਾ ਉੱਤਮ ਹੈ), ਰੱਥ ਯਾਤਰਾ ਸ਼੍ਰੀ ਜਗਨ ਨਾਥ ਪੁਰੀ (ਓਡਿਸ਼ਾ) ਸ਼ੁਰੂ, ਭਗਵਾਨ ਸ਼੍ਰੀ ਕ੍ਰਿਸ਼ਨ-ਬਹਿਣ ਸੁਭੱਦਰ ਅਤੇ ਬਲਭੱਦਰ (ਸ਼੍ਰੀ ਬਲਰਾਮ ਜੀ) ਰੱਥ ਯਾਤਰਾ ਮਹੋਤਸਵ ਸ਼ੁਰੂ। 

12 ਜੁਲਾਈ : ਸੋਮਵਾਰ - ਮੁਸਲਮਾਨੀ ਮਹੀਨਾ ਜ਼ਿਲਹਿਜ ਸ਼ੁਰੂ। 

13 ਜੁਲਾਈ : ਮੰਗਲਵਾਰ : ਸਿਧੀ ਵਿਣਾਇਕ ਸ਼੍ਰੀ ਗਣੇਸ਼ ਚੌਥ ਵਰਤ। 

15 ਜੁਲਾਈ : ਵੀਰਵਾਰ : ਕੁਮਾਰ ਛੱਟ, ਸਕੰਦ ਸ਼ੱਸ਼ਠੀ। 

16 ਜੁਲਾਈ : ਸ਼ੁੱਕਰਵਾਰ : ਵਿਵਸਵਤ ਸਪਤਮੀ, ਸੂਰਜ  ਸਪਤਮੀ ਵਰਤ, ਸ਼ਾਮ 4 ਵੱਜ ਕੇ 53 ਮਿੰਟਾਂ ’ਤੇ ਸੂਰਜ ਕਰਕ ਰਾਸ਼ੀ ਵਿਚ ਪ੍ਰਵੇਸ਼ ਕਰੇਗਾ, ਸੂਰਜ ਦੀ ਕਰਕ ਸੰਕ੍ਰਾਂਤੀ ਅਤੇ ਸਾਵਣ ਦਾ ਮਹੀਨਾ ਸ਼ੁਰੂ, ਸੰਗਰਾਂਦ ਦਾ ਪੁੰਨ ਸਮਾਂ ਸਵੇਰੇ 10 ਵਜ ਕੇ 29 ਮਿੰਟ ਤੋਂ ਸਾਰਾ ਦਿਨ ਹੈ, ਸ਼੍ਰੀ ਮਹਾਂਵੀਰ ਚੈਯੱਵਣ ਦਿਵਸ (ਜੈਨ), ਮੇਲਾ ਸ਼੍ਰੀ ਨੀਲਕੰਠ ਮਹਾਂਦੇਵ (ਲਛਮਣ ਝੂਲਾ-ਰਿਸ਼ੀਕੇਸ਼) ਉਤਰਾਖੰਡ ਸ਼ੁਰੂ, ਸ਼ਹੀਦੀ ਦਿਵਸ ਭਾਈ ਤਾਰੂ ਜੀ, ਮੇਲਾ ਘਾਟਾਗੋ-ਸ਼ਿਅਨ (ਜੰਡੀ)-ਮੇਲਾ ਨਾਗਣੀ (ਨੂਰਪੁਰ) ਹਿਮਾਚਲ। 

17 ਜੁਲਾਈ ; ਸ਼ਨੀਵਾਰ : ਸ਼੍ਰੀ ਦੁਰਗਾ ਅਸ਼ਟਮੀ ਵਰਤ, ਮੇਲਾ ਸਰਬਲ ਦੇਵੀ ਜੀ (ਕਿਸ਼ਤਵਾੜ-ਜੰਮੂ-ਕਸ਼ਮੀਰ)। 

18 ਜੁਲਾਈ : ਐਤਵਾਰ : ਹਾੜ੍ਹ ਮਹੀਨੇ  ਦੇ ਮਾਤਾ ਦੇ ਗੁਪਤ ਨੌਰਾਤਰੇ ਸਮਾਪਤ। 

19 ਜੁਲਾਈ : ਸੋਮਵਾਰ ; ਗੁਪਤ ਨੌਰਾਤਰੇ ਵਰਤ ਦਾ ਪਾਰਣਾ, ਮੀਰੀ ਪੀਰੀ ਦਿਵਸ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ। 

20 ਜੁਲਾਈ : ਮੰਗਲਵਾਰ : ਦੇਵ ਸ਼ੱਯਨੀ (ਹਰਿਸ਼ੱਯਨੀ) ਇਕਾਦਸ਼ੀ ਵਰਤ, ਸੰਨਿਆਸੀਆਂ ਦਾ ਚੌਮਾਸਾ ਵਰਤ ਨੇਮ ਆਦਿ ਸ਼ੁਰੂ, ਸ਼੍ਰੀ ਵਿਸ਼ਨੂੰ ਸੱਯਣ ਉਤਸਵ, ਸ਼੍ਰੀ ਵਿਸ਼ਨੂੰ ਪੂਜਾ। 

21 ਜੁਲਾਈ : ਬੁੱਧਵਾਰ : ਪ੍ਰਦੋਸ਼ ਵਰਤ, ਸ਼ਿਵ ਪ੍ਰਦੋਸ਼ ਵਰਤ, ਈਦ-ਉੱਲ-ਜੁਹਾ (ਬਕਰੀਦ) ਮੁਸਲਿਮ ਪੁਰਵ। 

22 ਜੁਲਾਈ : ਵੀਰਵਾਰ : ਸੂਰਜ ‘ਜਾਯਣ’ ਸਿੰਹ ਰਾਸ਼ੀ ਵਿਚ ਪ੍ਰਵੇਸ਼ ਕਰੇਗਾ। 

23 ਜੁਲਾਈ : ਸ਼ੁੱਕਰਵਾਰ : ਸ਼੍ਰੀ ਸਤਿਨਾਰਾਇਣ ਵਰਤ, ਸ਼੍ਰੀ ਸ਼ਿਵ ਸ਼ੱਯਨ ਉਤਸਵ, ਕੋਕਿਲਾ ਵਰਤ ਪੂਰਨਮਾਸ਼ੀ, (ਕੋਕਿਲਾ ਰੂਪ ਵਿਚ ਭਗਵਾਨ ਸ਼ਿਵ ਜੀ ਦੀ ਪੂਜਾ), ਸ਼ਿਵ ਪਵਿੱਤਰ-ਅਰੋਪਣ, ਮੇਲਾ ਸ਼੍ਰੀ ਜਵਾਲਾਮੁਖੀ (ਜੰਮੂ-ਕਸ਼ਮੀਰ), ਬਾਲ ਗੰਗਾਧਰ ਤਿਲਕ ਰਾਜ ਦੀ ਦਾ ਜਨਮ ਦਿਵਸ, ਚੰਦਰਸ਼ੇਖਰ ਆਜ਼ਾਦ ਜੀ ਦੀ ਜਯੰਤੀ, ਰਾਸ਼ਟਰੀ ਮਹੀਨਾ ਸਾਵਣ ਸ਼ੁਰੂ।

24 ਜੁਲਾਈ : ਸ਼ਨੀਵਾਰ : ਇਸ਼ਨਾਨ ਦਾਨ ਆਦਿ ਦੀ ਹਾੜ੍ਹ ਦੀ ਪੂਰਨਮਾਸ਼ੀ, ਗੁਰੂ ਪੁੰਨਿਆ, ਵਿਆਸ ਪੂਜਾ, ਰਿਸ਼ੀ ਵੇਦ ਵਿਆਸ ਜੀ ਦੀ ਜਯੰਤੀ, ਪੂਜਪਾਦ ਸ੍ਰੀ ਮਾਧਵ ਆਸ਼ਰਮ ਸ਼੍ਰੀ ਦੰਡੀ-ਸਵਾਮੀ ਜੀ ਮਹਾਰਾਜ ਦਾ ਸਲਾਨਾ ਉਤਸਵ (ਲੁਧਿਆਣਾ), ਗੋਵਰਧਨ ਪਰਿਕਰਮਾ, ਸਾਈਂ ਉਤਸਵ (ਸ਼ਿਰਡੀ, ਮਹਾਂਰਾਸ਼ਟਰਾ) ਤੇਰਾ ਪੰਥ ਸਥਾਪਨਾ ਦਿਵਸ ਅਤੇ ਚੌਮਾਸਾ ਵਰਤ-ਨੇਮ ਆਦਿ ਸ਼ੁਰੂ (ਜੈਨ), ਮੇਲਾ ਗੁਰੂ ਪੁੰਨਿਆ ਨਦੀਪਾਰ ਆਸ਼ਰਮ (ਕੁਰਾਲੀ) ਮੇਲਾ ਰੱਦਰ ਗੰਗਾ ਚੰਦ੍ਰੇਣੀ ਦੇਸਾ (ਡੋਡਾ, ਜੰਮੂ-ਕਸ਼ਮੀਰ)।

25 ਜੁਲਾਈ : ਐਤਵਾਰ : ਸਾਵਣ ਕ੍ਰਿਸ਼ਨ ਪੱਖ ਸ਼ੁਰੂ (ਇਸ ਮਹੀਨੇ ਭਗਵਾਨ ਸ਼ਿਵ ਜੀ ਦਾ ਰੁਦਰ ਅਭਿਸ਼ੇਕ-ਜਲਧਾਰਾ ਕਰਨਾ ਉੱਤਮ ਹੈ), ਹਿੰਡੋਲੇ ਸ਼ੁਰੂ, ਮੇਲਾ ਮਾਣਕਪੁਰ ਸ਼ਰੀਫ (ਮੋਹਾਲੀ) ਰਾਤ 10 ਵੱਜਕੇ 47 ਮਿੰਟਾਂ ’ਤੇ ਪੰਚਕ ਸ਼ੁਰੂ। 

26 ਜੁਲਾਈ : ਸੋਮਵਾਰ ਵਰਤ (ਸਾਵਣ ਮਹੀਨੇ ਦਾ ਪਹਿਲਾ ਸੋਮਵਾਰ) 

27 ਜੁਲਾਈ : ਮੰਗਲਵਾਰ : ਸੰਕਟ ਨਾਸ਼ਕ ਸ਼੍ਰੀ ਗਣੇਸ਼ ਚੌਥ ਵਰਤ, ਅੰਗਾਰਕੀ ਚੌਥ ਵਰਤ, ਸ਼੍ਰੀ ਮੰਗਲਾ ਗੌਰੀ ਵਰਤ, ਚੰਦਰਮਾ ਰਾਤ 10 ਵਜਕੇ 3 ਮਿੰਟ ’ਤੇ ਉਦੈ ਹੋਵੇਗਾ। 

28 ਜੁਲਾਈ : ਬੁੱਧਵਾਰ : ਨਾਗਪੰਚਮੀ  (ਮਰੂਸਥਲ-ਰਾਜਸਥਾਨ ਅਤੇ ਬੰਗਾਲ ਵਿਚ)। 

30 ਜੁਲਾਈ : ਸ਼ੁੱਕਰਵਾਰ : ਬਾਅਦ ਦੁਪਹਿਰ 2 ਵੱਜ ਕੇ 2 ਮਿੰਟਾਂ ’ਤੇ ਪੰਚਕ ਸਮਾਪਤ, ਗਾੜ੍ਹਾ ਗੋਸ਼ਿਅਨ ਮੇਲਾ (ਮੰਡੀ, ਹਿ. ਪੰ.), ਸ਼੍ਰੀ ਸ਼ੀਤਲਾ ਸਪਤਮੀ। 

31 ਜੁਲਾਈ : ਸ਼ਨੀਵਾਰ : ਮਾਸਿਕ ਕਾਲ ਅਸ਼ਟਮੀ ਵਰਤ, ਸ਼ਹੀਦੀ ਦਿਵਸ ਸਰਦਾਰ ਉੱਧਮ ਸਿੰਘ ਜੀ ਸ਼ਹੀਦ, ਸ਼ੀਤਲਾ ਅਸ਼ਟਮੀ ਵਰਤ, ਮੁੰਸ਼ੀ ਪ੍ਰੇਮਚੰਦ ਜੀ ਦਾ ਜਨਮ ਦਿਵਸ।            

ਪੰ. ਕੁਲਦੀਪ ਸ਼ਰਮਾ 


 


author

rajwinder kaur

Content Editor

Related News