ਇਕ ਗਿਲਾਸ ਜੂਸ ਅਤੇ ਸੋਡਾ ਵਧਾ ਦਿੰਦਾ ਹੈ ਕੈਂਸਰ ਦਾ ਖਤਰਾ
Friday, Jul 12, 2019 - 01:48 PM (IST)

ਨਵੀਂ ਦਿੱਲੀ— ਅੱਜ ਦੇ ਦੌਰ 'ਚ ਹਰ ਕੋਈ ਆਪਣੀ ਸਿਹਤ 'ਤੇ ਧਿਆਨ ਦਿੰਦਾ ਹੈ ਪਰ ਫਿਰ ਵੀ ਬੀਮਾਰੀਆਂ ਇਨਸਾਨ ਦਾ ਪਿੱਛਾ ਨਹੀਂ ਛੱਡਦੀਆਂ। ਇਨ੍ਹਾਂ ਬੀਮਾਰੀਆਂ 'ਚੋਂ ਇਕ ਖਤਰਨਾਕ ਬੀਮਾਰੀ ਹੈ ਕੈਂਸਰ। ਹਾਲ ਹੀ 'ਚ ਕੈਂਸਰ ਨੂੰ ਲੈ ਕੇ ਇਕ ਅਧਿਐਨ ਸਾਹਮਣੇ ਆਇਆ ਹੈ। ਇਸ ਅਧਿਐਨ 'ਚ ਪਾਇਆ ਗਿਆ ਕਿ ਇਕ ਛੋਟਾ ਗਿਲਾਸ ਜੂਸ ਜਾਂ ਫਿਰ ਇਕ ਗਿਲਾਸ ਸੋਡਾ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਨੂੰ ਵਧਾਉਂਦਾ ਹੈ। ਅਜਿਹੇ 'ਚ ਇਹ ਅਧਿਐਨ ਕਾਫ਼ੀ ਹੈਰਾਨ ਕਰਨ ਵਾਲਾ ਹੈ। ਦਰਅਸਲ ਇਕ ਨਵੇਂ ਅਧਿਐਨ 'ਚ ਪਾਇਆ ਗਿਆ ਕਿ ਪ੍ਰਤੀ ਦਿਨ ਸਿਰਫ਼ ਇਕ ਛੋਟਾ ਗਿਲਾਸ ਜੂਸ ਜਾਂ ਫਿਰ ਸੋਡਾ ਪੀਣ ਨਾਲ ਕੈਂਸਰ ਦੀ ਬੀਮਾਰੀ ਵਧਦੀ ਹੈ। 100 ਮਿਲੀਲੀਟਰ ਸੋਡੇ ਦੇ ਇਕ ਕੈਨ ਦਾ ਲਗਭਗ ਇਕ ਤਿਹਾਈ ਹਿੱਸਾ ਕੈਂਸਰ ਜ਼ੋਖਮ 'ਚ 18 ਫੀਸਦੀ ਦਾ ਵਾਧਾ ਅਤੇ ਬ੍ਰੈਸਟ ਕੈਂਸਰ 'ਚ 22 ਫੀਸਦੀ ਦਾ ਵਾਧਾ ਕਰਦਾ ਹੈ। ਸੋਧ 'ਚ ਸ਼ਾਮਲ ਕੀਤੇ ਗਏ ਕਵਾਡ੍ਰਾਮ ਇੰਸਟੀਚਿਊਟ ਬਾਇਓਸਾਇੰਸ ਦੇ ਪੋਸ਼ਣ ਸੋਧਕਰਤਾ ਇਯਾਨ ਜਾਨਸਨ ਨੇ ਕਿਹਾ,''ਨਤੀਜੇ ਖੰਡ ਯੁਕਤ ਪੀਣ ਵਾਲੇ ਪਦਾਰਥ ਅਤੇ ਸੰਯੁਕਤ ਰੂਪ ਨਾਲ ਬ੍ਰੈਸਟ ਕੈਂਸਰ ਦੇ ਜ਼ਖਮ ਦਰਮਿਆਨ ਸੰਖਿਆਤਮਕ ਤੌਰ 'ਤੇ ਮਹੱਤਵਪੂਰਨ ਸੰਬੰਧਾਂ ਦਾ ਸੰਕੇਤ ਦਿੰਦੇ ਹਨ।''
ਜਾਨਸਨ ਅਨੁਸਾਰ,''ਸ਼ਾਇਦ ਇਹ ਹੈਰਾਨੀ ਦੀ ਗੱਲ ਹੈ ਕਿ ਸ਼ੂਗਰ ਡਰਿੰਕਸ ਦੀ ਵਰਤੋਂ ਕਰਨ ਵਾਲੇ ਲੋਕਾਂ ਅਤੇ ਸ਼ੁੱਧ ਫਲਾਂ ਦੇ ਜੂਸ ਪੀਣ ਵਾਲੇ ਲੋਕਾਂ 'ਚ ਵੀ ਕੈਂਸਰ ਦੇ ਵਧਦੇ ਹੋਏ ਖਤਰੇ ਨੂੰ ਦੇਖਿਆ ਗਿਆ।'' ਨਾਲ ਹੀ ਮੈਡੀਕਲ ਜਨਰਲ ਬੀ.ਐੱਮ.ਜੇ. 'ਚ ਬੁੱਧਵਾਰ ਨੂੰ ਪ੍ਰਕਾਸ਼ਿਤ ਅਧਿਐਨ ਦੇ ਮੁੱਖ ਲੇਖਕ ਮੈਥੀਲਡੇ ਤੌਵੀਅਰ ਨੇ ਕਿਹਾ ਕਿ ਸੋਧ ਤੋਂ ਇਹ ਪਤਾ ਲੱਗਾ ਹੈ ਕਿ ਅਸੀਂ ਜੋ ਮਿੱਠਾ ਪਾਣੀ ਪੀਂਦੇ ਹਾਂ, ਉਸ ਨੂੰ ਘੱਟ ਕਰਨਾ ਸਾਡੀ ਸਿਹਤ ਲਈ ਫਾਇਦੇਮੰਦ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਜੋ ਦੇਖਿਆ ਉਹ ਇਹ ਸੀ ਕਿ ਇਸ ਦਾ ਮੁੱਖ ਚਾਲਕ ਅਸਲ 'ਚ ਇਨ੍ਹਾਂ ਪੀਣ ਵਾਲੇ ਪਾਣੀ 'ਚ ਘੁੱਲੀ ਖੰਡ ਹੈ। ਮਿੱਠੇ ਪਦਾਰਥ ਭਾਰ ਅਤੇ ਮੋਟਾਪਾ ਵਧਾਉਂਦੇ ਹਨ ਅਤੇ ਇਹ ਕੈਂਸਰ ਲਈ ਇਕ ਜ਼ੋਖਮ ਫੈਕਟਰ ਹੈ।